ਹੁਣ ਨਹੀਂ ਹੋਵੇਗੀ Battery Low ! ਆ ਰਿਹਾ 10,001 mAh ਦੀ ਬੈਟਰੀ ਵਾਲਾ ਧਾਕੜ ਫ਼ੋਨ, ਕੀਮਤ ਸਿਰਫ਼...
Saturday, Jan 24, 2026 - 02:02 PM (IST)
ਗੈਜੇਟ ਡੈਸਕ- ਰੀਅਲਮੀ (Realme) ਭਾਰਤ 'ਚ ਆਪਣਾ ਇਕ ਨਵਾਂ ਸਮਾਰਟਫੋਨ Realme P4 Power ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਨੇ ਅਧਿਕਾਰਤ ਤੌਰ 'ਤੇ ਪੁਸ਼ਟੀ ਕੀਤੀ ਹੈ ਕਿ ਇਹ ਹੈਂਡਸੈੱਟ 29 ਜਨਵਰੀ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ। ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ 10,001mAh ਦੀ ਵਿਸ਼ਾਲ ਬੈਟਰੀ ਹੈ, ਜੋ ਕਿ ਭਾਰਤ 'ਚ ਪਹਿਲੀ ਵਾਰ ਇਸ ਪੱਧਰ ਦੀ ਸਮਰੱਥਾ ਦੇ ਨਾਲ ਆ ਰਹੀ ਹੈ।
ਬੈਟਰੀ ਅਤੇ ਚਾਰਜਿੰਗ ਦੀ ਤਾਕਤ
ਇਸ ਫੋਨ 'ਚ 80W ਦਾ ਫਾਸਟ ਚਾਰਜਰ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਸਿਰਫ 5 ਮਿੰਟ ਦੀ ਚਾਰਜਿੰਗ ਨਾਲ ਇਹ ਫੋਨ ਅੱਧੇ ਦਿਨ ਦਾ ਬੈਕਅੱਪ ਦੇ ਸਕਦਾ ਹੈ। ਇਕ ਵਾਰ ਪੂਰੀ ਤਰ੍ਹਾਂ ਚਾਰਜ ਹੋਣ 'ਤੇ, ਇਹ ਫੋਨ ਲਗਭਗ 1.5 ਦਿਨ ਤੱਕ ਚੱਲੇਗਾ। ਭਾਰੀ ਬੈਟਰੀ ਹੋਣ ਦੇ ਬਾਵਜੂਦ, ਫੋਨ ਦਾ ਭਾਰ 219 ਗ੍ਰਾਮ ਹੈ, ਜਿਸ ਕਾਰਨ ਕੰਪਨੀ ਇਸ ਨੂੰ ਵਰਤੋਂ 'ਚ ਆਸਾਨ ਅਤੇ 'ਪਾਕੇਟ ਫ੍ਰੈਂਡਲੀ' ਦੱਸ ਰਹੀ ਹੈ।
ਡਿਸਪਲੇਅ
Realme P4 Power 'ਚ ਡੁਅਲ ਚਿੱਪ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਇਸ 'ਚ MediaTek Dimensity 7400 ਪ੍ਰੋਸੈਸਰ ਦੇ ਨਾਲ Hyper Vision AI ਚਿੱਪ ਮਿਲੇਗੀ। ਫੋਨ 'ਚ 4D ਕਰਵਡ ਪਲੱਸ ਡਿਸਪਲੇਅ ਹੈ ਜੋ 144Hz ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਦੀ ਹੈ। ਫੋਟੋਗ੍ਰਾਫੀ ਲਈ, ਇਸ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ 'ਚ ਮੁੱਖ ਕੈਮਰਾ 50MP ਦਾ ਹੈ।
ਹੋਰ ਖਾਸ ਫੀਚਰਸ
ਡਿਜ਼ਾਈਨ: ਇਹ ਫੋਨ ਤਿੰਨ ਆਕਰਸ਼ਕ ਰੰਗਾਂ- TransSilver, TransOrange, ਅਤੇ TransBlue 'ਚ ਉਪਲਬਧ ਹੋਵੇਗਾ।
ਸਾਫਟਵੇਅਰ: ਇਹ ਹੈਂਡਸੈੱਟ Android 16 'ਤੇ ਆਧਾਰਤ Realme UI 7.0 'ਤੇ ਚੱਲੇਗਾ। ਕੰਪਨੀ ਨੇ ਇਸ 'ਚ 3 ਸਾਲ ਦੇ OS ਅਪਡੇਟ ਅਤੇ 4 ਸਾਲ ਦੇ ਸੁਰੱਖਿਆ ਅਪਡੇਟ ਦੇਣ ਦਾ ਵਾਅਦਾ ਕੀਤਾ ਹੈ।
ਕੀਮਤ (ਸੰਭਾਵਿਤ): ਹਾਲਾਂਕਿ ਕੰਪਨੀ ਨੇ ਅਧਿਕਾਰਤ ਕੀਮਤ ਦਾ ਐਲਾਨ ਨਹੀਂ ਕੀਤਾ ਹੈ, ਪਰ ਰਿਪੋਰਟਾਂ ਮੁਤਾਬਕ ਇਸ ਦੇ 12GB RAM ਅਤੇ 256GB ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ ਲਗਭਗ 35,000 ਰੁਪਏ ਹੋ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
