148 ਰੁਪਏ ''ਚ 70GB ਡਾਟਾ ਦੇ ਰਹੀ ਹੈ ਇਹ ਕੰਪਨੀ

Monday, May 01, 2017 - 03:27 PM (IST)

148 ਰੁਪਏ ''ਚ 70GB ਡਾਟਾ ਦੇ ਰਹੀ ਹੈ ਇਹ ਕੰਪਨੀ
ਜਲੰਧਰ- ਰਿਲਾਇੰਸ ਜਿਓ ਅਤੇ ਰਿਲਾਇੰਸ ਕਮਿਊਨੀਕੇਸ਼ਨ ਦੋ ਵੱਖ-ਵੱਖ ਕੰਪਨੀਆਂ ਹਨ ਇਹ ਤਾਂ ਤੁਹਾਨੂੰ ਪਤਾ ਹੋਵੇਗਾ। ਜਿਓ ਦੇ ਆਫਰਜ਼ ਤੋਂ ਬਾਅਦ ਉਂਝ ਤਾਂ ਸਾਰੀਆਂ ਕੰਪਨੀਆਂ ਆਫਰਜ਼ ਦੇ ਰਹੀਆਂ ਹਨ। ਹੁਣ ਰਿਲਾਇੰਸ ਕਮਿਊਨੀਕੇਸ਼ਨ ਆਪਣੇ ਟੈਰਿਫ ''ਚ ਬਦਲਾਅ ਕਰਨ ਦੀ ਤਿਆਰੀ ''ਚ ਹੈ। ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕਤ ਕੰਪਨੀ 148 ਰੁਪਏ ਦੇ ਪਹਿਲੇ ਰੀਚਾਰਜ ''ਤੇ 70ਜੀ.ਬੀ. ਡਾਟਾ ਮਿਲੇਗਾ। ਇਸ ਦੀ ਵੈਲੀਡਿਟੀ 70 ਦਿਨਾਂ ਦੀ ਹੋਵੇਗੀ। ਮਤਲਬ ਕਿ 70 ਦਿਨਾਂ ਤੱਕ ਹਰ ਰੋਜ਼ ਗਾਹਕਾਂ ਨੂੰ 1ਜੀ.ਬੀ. ਡਾਟਾ ਮਿਲੇਗਾ। 
ਇਸ ਪਲਾਨ ਤੋਂ ਇਲਾਵਾ ਵੀ ਕੰਪਨੀ ਨੇ ਕੁਝ ਹੋਰ ਪਲਾਨ ਪੇਸ਼ ਕੀਤੇ ਹਨ। ਇਨ੍ਹਾਂ ''ਚ 54 ਅਤੇ 61 ਰੁਪਏ ਦੇ ਪਲਾਨ ਸ਼ਾਮਲ ਹਨ। 54 ਰੁਪਏ ''ਚ 28 ਦਿਨਾਂ ਤੱਕ ਹਰ ਰੋਜ਼ 1ਜੀ.ਬੀ. ਦੇ ਹਿਸਾਬ ਨਾਲ ਡਾਟਾ ਦਿੱਤਾ ਜਾਵੇਗਾ। ਇਸ ਵਿਚ ਰਿਲਾਇੰਸ ਤੋਂ ਰਿਲਾਇੰਸ ਕਾਲਿੰਗ 10 ਪੈਸੇ ਪ੍ਰਤੀ ਮਿੰਟ ਹੈ ਜਦਕਿ ਐੱਸ.ਟੀ.ਡੀ. ਕਾਲਿੰਗ 25 ਪੈਸੇ ਪ੍ਰਤੀ ਮਿੰਟ ਹੈ। ਹਾਲਾਂਕਿ 61 ਰੁਪਏ ਵਾਲੇ ਪਲਾਨ ਦੇ ਨਾਲ ਵੀ 1ਜੀ.ਬੀ. ਹਰ ਰੋਜ਼ ਡਾਟਾ ਮਿਲੇਗਾ ਪਰ ਕਾਲਿੰਗ ਟੈਰਿਫ ''ਚ ਬਦਲਾਅ ਕੀਤਾ ਗਿਆ ਹੈ। 
ਜ਼ਿਕਰਯੋਗ ਹੈ ਕਿ ਇਹ ਸਾਰੇ ਰੀਚਾਰਜ FRC ਹਨ। ਮਤਲਬ ਕਿ ਸਿਮ ਲੈਣ ''ਤੇ ਪਹਿਲੀ ਵਾਰ ਰੀਚਾਰਜ ਕਰਨ ਨਾਲ ਹੀ ਤੁਹਾਨੂੰ ਇਨ੍ਹਾਂ ਆਫਰਜ਼ ਦਾ ਫਾਇਦਾ ਮਿਲੇਗਾ। ਇਸ ਤੋਂ ਇਲਾਵਾ ਇਹ ਆਫਰਜ਼ ਫਿਲਹਾਲ ਲਈ ਸਿਰਫ ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਸਰਕਿਲ ਲਈ ਹੀ ਹਨ।

Related News