ਰੇਡੀਓ ਟ੍ਰਾਂਸਮਿਸ਼ਨ ਨੇ ਬਣਾਇਆ ਨਵਾਂ ਵਰਲਡ ਰਿਕਾਰਡ

Wednesday, May 25, 2016 - 06:41 PM (IST)

ਰੇਡੀਓ ਟ੍ਰਾਂਸਮਿਸ਼ਨ ਨੇ ਬਣਾਇਆ ਨਵਾਂ ਵਰਲਡ ਰਿਕਾਰਡ
ਜਲੰਧਰ- ਰੇਡੀਓ ਟ੍ਰਾਂਸਮਿਸ਼ਨ ਦੀ ਦੁਨੀਆ ''ਚ ਖੋਜਕਾਰਾਂ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ ।ਜਰਮਨੀ ਦੇ ਖੋਜਕਾਰਾਂ ਨੇ 37 ਕਿ.ਮੀ. ਦੀ ਦੂਰੀ ''ਤੇ ਰਿਕਾਰਡ 6 ਗੀਗਾਬਿੱਟ ਪ੍ਰਤੀ ਸੈਕੇਂਡ ਦੀ ਦਰ ਨਾਲ ਟ੍ਰਾਂਸਮਿਸ਼ਨ ਨੂੰ ਅੰਜਾਮ ਦਿੱਤਾ ਹੈ। ਖੋਜਕਾਰਾਂ ਨੇ ਇਕ ਡੀ.ਵੀ.ਡੀ. ਦਾ ਡਾਟਾ 10 ਸੈਕੇਂਡ ''ਚ ਟ੍ਰਾਂਸਫਰ ਕਰਨ ''ਚ ਸਫਲਤਾ ਹਾਸਲ ਕੀਤੀ ਹੈ । ਖੋਜਕਾਰਾਂ ਨੇ 36.7 ਕਿ.ਮੀ. ਦੀ ਦੂਰੀ ''ਤੇ ਸਥਿਤ ਸ਼ਹਿਰਾਂ ਕੋਲੋਨ ਅਤੇ ਵਾਚਬਰਗ ਦੇ ਵਿਚ ਇਸ ਟ੍ਰਾਂਸਮਿਸ਼ਨ ਨੂੰ ਅੰਜਾਮ ਦਿੱਤਾ ਹੈ । ਇਸ ਲਈ ਪ੍ਰਚੱਲਿਤ ਈ-ਬੈਂਡ ''ਚ 71-76 ਗੀਗਾਹਾਰਟਜ ਦੀ ਰੇਡੀਓ ਫ੍ਰਿਕੁਐਂਸੀ  ''ਤੇ ਵਿਸ਼ੇਸ਼ ਟ੍ਰਾਂਸਮੀਟਰ ਅਤੇ ਰਿਸੀਵਰ ਦੀ ਵਰਤੋਂ ਕੀਤੀ ਗਈ ਹੈ । 
 
ਇਸ ਜਾਂਚ ''ਚ ਯੂਨੀਵਰਸਿਟੀ ਆਫ ਸਟੱਟਗਰਟ ਅਤੇ ਦ ਫਰਾਨਹੋਫਰ ਇੰਸਟੀਚਿਊਟ ਫਾਰ ਅਪਲਾਈਡ ਸਾਲਿਡ ਸਟੇਟ ਫਿਜ਼ਿਕਸ ਦੇ ਖੋਜਕਾਰਾਂ ਨੇ ਹਿੱਸਾ ਲਿਆ ਹੈ । ਰੇਡੀਓ ਫ੍ਰਿਕੁਐਂਸੀ ਦੇ ਜ਼ਰੀਏ ਲੰਬੀ ਦੂਰੀ ਤੱਕ ਡਾਟਾ ਭੇਜਣਾ ਕਈ ਗੱਲੋਂ ਮਹੱਤਵਪੂਰਨ ਹੈ । ਭਵਿੱਖ ''ਚ ਸੈਟੇਲਾਈਟ ਸੰਪਰਕ ਦੀ ਦਿਸ਼ਾ ''ਚ ਇਹ ਮਹੱਤਵਪੂਰਨ ਉਪਲੱਬਧੀ ਹੋ ਸਕਦੀ ਹੈ ।ਇਸਦੀ ਸਹਾਇਤਾ ਨਾਲ ਦੂਰ ਦੇ ਖੇਤਰਾਂ ''ਚ ਵੀ ਤੇਜ਼ ਇੰਟਰਨੈੱਟ ਪਹੁੰਚਾਉਣਾ ਸੰਭਵ ਹੋਵੇਗਾ ।

Related News