ਅਮਰੀਕੀ ਕੰਪਨੀ ਨੇ ਲਾਂਚ ਕੀਤਾ ਤੇਜ਼ ਚੱਲਣ ਵਾਲਾ ਰੇਸਿੰਗ ਡ੍ਰੋਨ
Saturday, Jul 16, 2016 - 01:11 PM (IST)
ਜਲੰਧਰ : ਰੇਸਿੰਗ ਡ੍ਰੋਨ ਦੀ ਗੱਲ ਕੀਤੀ ਜਾਵੇ ਤਾਂ ਇਸ ਡ੍ਰੋਨਜ਼ ਨੂੰ ਕੰਟਰੋਲ ਕਰਨਾ ਥੋੜ੍ਹਾ ਮੁਸ਼ਕਲ ਹੋ ਸਕਦਾ ਹੈ ਜਿਸ ਦੇ ਨਾਲ ਰੇਸ ਦੇ ਦੌਰਾਨ ਇਹ ਕ੍ਰੈਸ਼ ਨਾਂ ਹੋ ਜਾਵੇ। ਏਰਿਕਸ ਨੇ ਹਾਲ ਹੀ ''ਚ ਇਕ ਰੇਸਿੰਗ ਡ੍ਰੋਨ ਰਿਲੀਜ਼ ਕੀਤਾ ਹੈ ਜਿਸ ਦਾ ਨਾਮ Black Talon ਡ੍ਰੋਨ ਹੈ। ਇਸ ''ਚ ਨੋਵਿਸ ਫ੍ਰੈਂਡਲੀ ਫੀਚਰਸ ਦਿੱਤੇ ਗਏ ਹਨ ਜਿਨ੍ਹਾਂ ''ਚ ਇੰਟਰਚਾਰਜੇਬਲ ਬੈਟਰੀਜ਼ ਅਤੇ ਇਕ ਅਲਟੀਟਿਊਸ਼ਾਮਿਡ ਹੋਲਡ ਫੰਕਸ਼ਨ ਵ੍ਹੀਲ ਹੈ। ਇਸ ਫੀਚਰਸ ਦੇ ਨਾਲ ਪਾਇਲਟ ਆਪਣੇ ਡ੍ਰੋਨ ਨੂੰ ਕੰਟਰੋਲ ਕਰਨ ਲਈ ਜ਼ਿਆਦਾ ਫੋਕਸ ਕਰ ਸਕਣਗੇ। ਇਹ ਡ੍ਰੋਨ ਕੰਟਰੋਲਰ ਦੇ ਨਾਲ ਅਟੈਚ ਕੀਤੀ ਗਈ ਡਿਸਪਲੇ ਦੇ ਨਾਲ ਆਉਂਦਾ ਅਤੇ ਮਾਇਕ੍ਰੋ ਐੱਸ. ਡੀ ਕਾਰਡ ਦੀ ਮਦਦ ਨਾਲ ਵੀਡੀਓ ਰਿਕਾਰਡ ਵੀ ਕਰ ਸਕਦੇ ਹਨ।
ਇਹ ਚਾਰਜ ਹੋਣ ''ਚ ਲਗਭਗ 30 ਮਿੰਟ ਦਾ ਸਮਾਂ ਲੈਂਦਾ ਹੈ ਜਿਸ ਤੋਂ ਬਾਅਦ ਇਹ 7 ਮਿੰਟ ਤੱਕ ਉੱਡ ਸਕਦਾ ਹੈ। ਇਸ ''ਚ ਇਕ ਐਕਸਟੈਂਡਡ ਫਲਾਈਟ ਪੈਕੇਜ ਵੀ ਹੈ ਜਿਸ ਦੇ ਨਾਲ ਤੁਸੀਂ ਇਸ ਨੂੰ 25 ਮਿੰਟ ਤੱਕ ਬਿਨਾਂ ਚਾਰਜ ਕੀਤੇ ਉੱਡਾ ਸਕੋਗੇ। ਇਸ ਦੇ ਨਾਲ ਹੀ 40 ਬਲੇਡ ਰਿਪਲੇਸਮੈਂਟ ਦੇ ਤੌਰ ''ਤੇ ਵੀ ਦਿੱਤੇ ਗਏ ਹਾਂ। ਇਨ੍ਹ੍ਹਾਂ ਦੀ ਰੇਂਜ ਦੇ ਅਨੁਸਾਰ ਕੀਮਤ 139 ਡਾਲਰ ਅਤੇ 189 ਡਾਲਰ ਰੱਖੀ ਗਈ ਹੈ । ਇਹ ਫਿਲਹਾਲ ਉਪਲੱਬਧ ਨਹੀਂ ਹੈ ਪਰ ਤੁਸੀਂ ਇਸ ਨੂੰ ਏਰਿਕਸ ਦੀ ਵੈੱਬਸਾਈਟ ਤੋਂ ਪ੍ਰੀ-ਆਰਡਰ ਕਰ ਸਕਦੇ ਹੋ।