ਲੈਪਟਾਪ ਲਈ ਵੀ ਲਾਂਚ ਹੋਇਆ Quick Share, ਹੁਣ ਫਾਈਲਾਂ ਸ਼ੇਅਰ ਕਰਨਾ ਹੋਇਆ ਆਸਾਨ

Thursday, Feb 01, 2024 - 07:03 PM (IST)

ਲੈਪਟਾਪ ਲਈ ਵੀ ਲਾਂਚ ਹੋਇਆ Quick Share, ਹੁਣ ਫਾਈਲਾਂ ਸ਼ੇਅਰ ਕਰਨਾ ਹੋਇਆ ਆਸਾਨ

ਗੈਜੇਟ ਡੈਸਕ- ਜੇਕਰ ਤੁਹਾਨੂੰ ਵੀ ਲੈਪਟਾਪ ਅਤੇ ਫੋਨ ਵਿਚ ਫਾਈਲ ਸ਼ੇਅਰ ਕਰਨ 'ਚ ਪਰੇਸ਼ਾਨੀ ਹੈ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਹੁਣ ਤੁਸੀਂ ਇਹ ਕੰਮ ਆਸਾਨੀ ਨਾਲ ਕਰ ਸਕੋਗੇ। Quick Share (ਕੁਇੱਕ ਸ਼ੇਅਰ) ਲੰਬੇ ਸਮੇਂ ਤੋਂ ਸਿਰਫ ਫੋਨਾਂ ਲਈ ਉਪਲਬਧ ਸੀ ਪਰ ਹੁਣ ਇਸਨੂੰ ਮਾਈਕ੍ਰੋਸਾਫਟ ਐਪ ਸਟੋਰ 'ਤੇ ਵੀ ਜਾਰੀ ਕੀਤਾ ਗਿਆ ਹੈ। ਹੁਣ ਤੁਸੀਂ ਮਾਈਕ੍ਰੋਸਾਫਟ ਸਟੋਰ ਤੋਂ ਕੁਇੱਕ ਸ਼ੇਅਰ ਐਪ ਡਾਊਨਲੋਡ ਕਰ ਸਕਦੇ ਹੋ ਅਤੇ ਇਸਨੂੰ ਆਪਣੇ ਲੈਪਟਾਪ 'ਤੇ ਇੰਸਟਾਲ ਕਰ ਸਕਦੇ ਹੋ।

ਇਸ ਐਪ ਨੂੰ ਇੰਸਟਾਲ ਕਰਨ ਤੋਂ ਬਾਅਦ ਤੁਸੀਂ ਆਪਣੇ ਲੈਪਟਾਪ ਤੋਂ ਆਪਣੇ ਫ਼ੋਨ ਅਤੇ ਫ਼ੋਨ ਤੋਂ ਲੈਪਟਾਪ ਵਿਚ ਫਾਈਲਾਂ ਨੂੰ ਸ਼ੇਅਰ ਕਰ ਸਕੋਗੇ। ਇਸ ਤੋਂ ਇਲਾਵਾ ਤੁਸੀਂ ਲੈਪਟਾਪ ਜਾਂ ਕੰਪਿਊਟਰ ਦੇ ਵਿਚ ਫਾਈਲਾਂ ਨੂੰ ਸ਼ੇਅਰ ਕਰ ਸਕੋਗੇ।

ਕੁਇੱਕ ਸ਼ੇਅਰ ਐਪ ਵਿੰਡੋਜ਼ 10 ਅਤੇ ਇਸ ਤੋਂ ਬਾਅਦ ਦੇ ਸਾਰੇ ਸੰਸਕਰਣਾਂ ਨੂੰ ਸਪੋਰਟ ਕਰਦਾ ਹੈ। ਇਸ ਤੋਂ ਇਲਾਵਾ, ਇਹ ਕੁਆਲਕਾਮ ਦੇ ਉਨ੍ਹਾਂ ਸਾਰੇ ਚਿਪ ਵਾਲੇ ਟੈਬਲੇਟਾਂ ਨੂੰ ਸਪੋਰਟ ਕਰੇਗਾ ਜੋ 2020 ਜਾਂ ਬਾਅਦ ਲਾਂਚ ਕੀਤੇ ਗਏ ਹਨ। ਇਸ ਵਿਚ ਬਲੂਟੁੱਥ 5.0 ਲਈ ਸਪੋਰਟ ਹੈ।


author

Rakesh

Content Editor

Related News