6GB ਰੈਮ, 13MP ਕੈਮਰਾ ਤੇ 4000MAh ਦੀ ਬੈਟਰੀ ਨਾਲ ਲਾਂਚ ਹੋਇਆ ਹੁਣ ਤਕ ਦਾ ਸਭ ਤੋਂ ਸਸਤਾ ਸਮਾਰਟਫੋਨ

Monday, Feb 27, 2017 - 05:48 PM (IST)

ਜਲੰਧਰ- ਭਾਰਤ ''ਚ ਸਮਾਰਟਫੋਨ ਬਾਜ਼ਾਰ ਤੇਜ਼ੀ ਨਾਲ ਵੱਧ ਰਿਹਾ ਹੈ। ਸਮਾਰਟਫੋਨ ਨਿਰਮਾਤਾ ਕੰਪਨੀਆਂ ਯੂਜ਼ਰਸ ਨੂੰ ਇਕ ਦੂਜੇ ਤੋਂ ਬਿਹਤਰ ਸਪੈਸੀਫਿਕੇਸ਼ਨ ਵਾਲਾ ਫੋਨ ਘੱਟ ਕੀਮਤ ''ਚ ਉਪਲੱਬਧ ਕਰਵਾਉਣ ਦੀ ਹੋੜ ''ਚ ਲੱਗੀਆਂ ਹੋਈਆਂ ਹਨ। ਜਿੱਥੇ ਇਸ ਸਮੇਂ 4 ਜੀ. ਬੀ. ਰੈਮ ਵਾਲੇ ਸਮਾਰਟਫੋਨ ਨੂੰ ਕਾਫੀ ਵਧੀਆ ਮੰਨਿਆ ਜਾਂਦਾ ਹੈ, ਉਥੇ ਇਹ 6 ਜੀ. ਬੀ. ਰੈਮ ਵਾਲੇ ਸਮਾਰਟਫੋਨ ਪਰੀਮੀਅਮ ਮੰਨੇ ਜਾਂਦੇ ਹਨ। ਪਰੀਮੀਅਮ ਸਮਾਰਟਫੋਨ ਦੀ ਕੀਮਤ 30 ਤੋ 50 ਹਜ਼ਾਰ ਰੁਪਏ ਤੱਕ ਹੁੰਦੀ ਹੈ। ਇਸ ਨੂੰ ਤੁਸੀਂ ਹੁਣ ਤੱਕ ਦਾ ਸਭ ਤੋਂ ਸਸਤਾ 6 ਜੀ. ਬੀ. ਰੈਮ ਵਾਲਾ ਸਮਾਰਟਫੋਨ ਕਹਿ ਸਕਦੇ ਹੋ। 360 n5 ਦੀ ਕੀਮਤ 1399 ਯੂਆਨ (ਲਗਭਗ 14000 ਰੁਪਏ) ਹੈ। ਅਤੇ ਇਸ ''ਚ 32 ਜੀ .ਬੀ. ਦੀ ਇੰਟਰਨਲ ਸਟੋਰੇਜ਼ ਦਿਤੀ ਗਈ ਹੈ। ਇਸ ਦਾ ਦੂਜਾ ਵੈਰੀਐਂਟ 64 ਜੀ. ਬੀ. ਦਾ ਹੈ। ਜਿਸ ਦੀ ਕੀਮਤ 1599 ਯੂਆਨ(ਲਗਭਗ 16,000 ਰੁਪਏ) ਹੈ।  ਸਪੈਸੀਫਿਕੇਸ਼ ਦੀ ਗੱਲ ਕਰੀਏ ਤਾਂ ਇਸ ਫੋਨ ''ਚ 5.5- ਇੰਚ ਦੀ ਫੁੱਲ-ਐਚ. ਡੀ. ਡਿਸਪਲੇ ਮੋਜੂਦ ਹੈ। ਇਹ ਸਮਾਰਟਫੋਨ 64-ਬਿਟ ਸਨੈਪਡਰੈਗਨ ਆਕਟਾ-ਕੋਰ ਪ੍ਰੋਸੈਸਰ ''ਤੇ ਕੰਮ ਕਰਦਾ ਹੈ। ਮਾਈਕ੍ਰੋ-ਐਸ.ਡੀ. ਕਾਰਡ ਦੇ ਰਾਹੀ ਇਸ ਦੀ ਮੈਮਰੀ ਵੱਧਾ ਕੇ 128 ਜੀ.ਬੀ. ਤੱਕ ਕੀਤੀ ਜਾ ਸਕਦੀ ਹੈ। ਫੋਟੋਗਰਾਫੀ ਦੇ ਲਈ ਇਸ ''ਚ ਫੇਸ ਡਿਟੈਕਸ਼ਨ ਆਟੋਫੋਕਸ ਦੇ ਨਾਲ 13 ਮੈਗਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਜਦੋਂਕਿ ਸੈਲਫੀ ਦੇ ਲਈ ਇਸ ''ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿਤਾ ਗਿਆ ਹੈ। ਇਹ ਐਂਡਰਾਇਡ 6.0 ਮਾਰਸ਼ਮੈਲੋ ''ਤੇ ਚੱਲਦਾ ਹੈ ਅਤੇ ਇਸ ''ਚ 4,000 mah ਦੀ ਬੈਟਰੀ ਲੱਗੀ ਹੈ। ਫਾਸਟ ਚਾਰਜਿੰਗ ਦੇ ਲਈ ਇਸ ''ਚ ਕਵਿਕ ਚਾਰਜ 3.0 ਟੈਕਨਾਲੋਜੀ ਦਿੱਤੀ ਗਈ ਹੈ।

ਕੰਪਨੀ ਦਾ ਦਾਅਵਾ ਹੈ ਕਿ ਸਮਾਰਟਫੋਨ ਫੁੱਲ ਚਾਰਜ ਹੋਣ ''ਚ ਸਿਰਫ 90 ਮਿੰਟ ਦਾ ਸਮਾਂ ਲੈਂਦਾ ਹੈ। ਕੁਨੈਕਟੀਵਿਟੀ ਦੇ ਲਈ ਇਸ ਡਿਊਲ ਸਿਮ ਸਮਾਰਟਫੋਨ ''ਚ ਮਾਈਕ੍ਰੋ ਯੂ. ਐਸ. ਬੀ. ਪੋਰਟ ਦੇ ਨਾਲ ਜੀ. ਪੀ. ਐੱਸ. , ਬਲੂਟੁੱਥ, 4g, volte ਅਤੇ 3.5mm ਆਡੀਓ ਜੈੱਕ ਸ਼ਾਮਿਲ ਹਨ। ਇਸ ਦੇ ਦੋ ਕਲਰ ਵੈਰੀਐਂਟ ਗੋਲਡ ਅਤੇ ਬਲੈਕ ਹਨ ਅਤੇ ਚੀਨ ''ਚ ਫਿਲਹਾਲ ਇਸ ਦੀ ਪ੍ਰੀ ਬੁਕਿੰਗ ਹੋ ਰਹੀ ਹੈ। ਇਸ ਸਮਾਰਟਫੋਨ ਦੀ ਬੁਕਿੰਗ 27 ਫਰਵਰੀ ਤੋਂ ਸ਼ੁਰੂ ਹੈ। ਫਿਲਹਾਲ ਇਹ ਸਮਰਾਟਫੋਨ ਚੀਨ ਦੇ ਬਜ਼ਾਰ ''ਚ ਹੀ ਉਪਲੱਬਧ ਹੋਵੇਗਾ,  ਪਰ ਆਉਣ ਵਾਲੇ ਸਮੇਂ ''ਚ ਇਸ ਨੂੰ ਏਸ਼ੀਆ ਦੇ ਦੂਸਰੇ ਬਜ਼ਾਰਾ ''ਚ ਵੀ ਪੇਸ਼ ਕੀਤਾ ਜਾ ਸਕਦਾ ਹੈ।


Related News