ਨਵੀਂ Bajaj Pulsar 250 ਰੇਂਜ ਭਾਰਤ ’ਚ ਲਾਂਚ, ਸ਼ੁਰੂਆਤੀ ਕੀਮਤ 1.38 ਲੱਖ ਰੁਪਏ

Thursday, Oct 28, 2021 - 06:19 PM (IST)

ਨਵੀਂ Bajaj Pulsar 250 ਰੇਂਜ ਭਾਰਤ ’ਚ ਲਾਂਚ, ਸ਼ੁਰੂਆਤੀ ਕੀਮਤ 1.38 ਲੱਖ ਰੁਪਏ

ਆਟੋ ਡੈਸਕ– ਦੇਸ਼ ਦੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਬਜਾਜ ਆਟੋ ਨੇ ਵੀਰਵਾਰ ਨੂੰ ਭਾਰਤੀ ਬਾਜ਼ਾਰ ’ਚ ਨੇਕਡ ਸਟ੍ਰੀਟ ਬਾਈਕ ਪਲਸਰ N250 ਅਤੇ ਪਲਸਰ F250 ਨੂੰ ਲਾਂਚ ਕਰ ਦਿੱਤਾ ਹੈ। ਬੇਹੱਦ ਆਕਰਸ਼ਕ ਸਟਾਈਲ ਨਾਲ ਲੈਸ ਇਨ੍ਹਾਂ ਬਾਈਕਸ ਦੀ ਕੀਮਤ 1.38 ਲੱਖ ਰੁਪਏ ਅਤੇ 1.40 ਲੱਖ ਰੁਪਏ ਤੈਅ ਕੀਤੀ ਗਈ ਹੈ। ਨਵੀਂ ਪਲਸਰ N250 ਅਤੇ F250 ਦੋ ਰੰਗਾਂ- ਟੈਕਨੋ ਗ੍ਰੇਅ ਅਤੇ ਰੇਸਿੰਗ ਰੈੱਡ ’ਚ ਉਪਲੱਬਧ ਹੈ। ਇਸ ਸੈਗਮੈਂਟ ’ਚ ਨਵੀਂ ਬਜਾਜ ਪਲਸਰ 250 ਟਵਿਨਸ ਦੀ ਮੁਕਾਬਲੇਬਾਜ਼ ਕੇ.ਟੀ.ਐੱਮ. 250 ਡਿਊਕ, ਜਿਕਸਰ 250 ਅਤੇ ਡਿਮਿਨਰ 250 ਹਨ। 

PunjabKesari

ਪਹਿਲਾਂ ਨਾਲੋਂ ਸ਼ਾਰਪ ਹੋਇਆ ਸਟਾਈਲ
ਡਿਜ਼ਾਇਨ ਦੇ ਮਾਮਲੇ ’ਚ ਨਵੀਂ ਬਜਾਜ ਪਲਸਰ ਐੱਫ 250 ਆਊਟਗੋਇੰਗ 220 ਐੱਫ ਦੇ ਡਿਜ਼ਾਇਨ ਨੂੰ ਬਰਕਰਾਰ ਰੱਖਦੀ ਹੈ ਪਰ ਇਸ ਵਿਚ ਇਕ ਸ਼ਾਰਪ ਸਟਾਈਲ ਦਿੱਤਾ ਗਿਆਹੈ। ਐਂਗੁਲਰ ਫਰੰਟ ਫੇਅਰਿੰਗ ’ਚ ਦੋਵਾਂ ਪਾਸੇ ਡੀ.ਆਰ.ਐੱਲ. ਦੇ ਨਾਲ ਸੈਂਟਰਲੀ ਮਾਊਂਟੇਡ ਪ੍ਰਾਜੈਕਟਰ ਹੈੱਡਲਾਈਟ ਹੈ। ਇਸ ਦੇ ਨਾਲ ਹੀ ਇਸ ਵਿਚ ਇਕ ਸਪਲਿਟ ਸੀਟ ਸੈੱਟ-ਅਪ ਸ਼ਾਰਟ, ਸਟੱਬੀ ਐਗਜਾਸਟ, ਅਲੌਏ ਵ੍ਹੀਲਜ਼ ਅਤੇ ਪਾਰੰਪਰਿਕ ਟੈਲੀਸਕੋਪਿਕ ਫੋਰਕਸ ਸ਼ਾਮਲ ਨਹੀਂ ਹਨ। 

PunjabKesari

ਇੰਜਣ ਆਪਸ਼ਨ
ਨਵੀਂ ਬਜਾਜ ਪਲਸਰ 250 ਅਤੇ 250 ਐੱਫ ’ਚ ਸਿੰਗਲ-ਸਿਲੰਡਰ, ਆਇਲ-ਕੂਲਡ ਇੰਜਣ ਮਿਲਦਾ ਹੈ, ਜੋ 24 ਬੀ.ਐੱਚ.ਪੀ. ਦੀ ਪਾਵਰ ਅਤੇ 21.5 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 5-ਸਪੀਡ ਗਿਅਰਬਾਕਸ ਨਾਲ ਸਲਿਪ ਅਸਿਸਟ ਕਲੱਚ ਨਾਲ ਲੈਸ ਕੀਤਾ ਗਿਆ ਹੈ ਜੋ 17 ਇੰਚ ਦੇ ਰੀਅਰ ਵ੍ਹੀਲ ਨੂੰ ਪਾਵਰ ਦਿੰਦਾ ਹੈ। ਦੱਸ ਦੇਈਏ ਕਿ ਪਲਸਰ ਰੇਂਜ ਦੀ ਸਟਾਪਿੰਗ ਪਾਵਰ ਨੂੰ 300 ਮਿ.ਮੀ. ਫਰੰਟ ਡਿਸਕ ਅਤੇ ਏ.ਬੀ.ਐੱ. ਨਾਲ 230 ਮਿ.ਮੀ. ਰੀਅਰ ਡਿਸਕ ਦੁਆਰਾ ਕੰਟਰੋਲ ਕੀਤਾ ਜਾਂਦਾ ਹੈ। ਇਸ ਦੇ ਹੋਰ ਫੀਚਰਜ਼ ’ਚ ਸੈਮੀ-ਡਿਜੀਟਲ ਇੰਸਟਰੂਮੈਂਟ ਕਲੱਸਟਰ, ਗਿਅਰ ਪੋਜੀਸ਼ਨ ਇੰਡੀਕੇਟਰ ਅਤੇ ਰੇਂਜ ਇੰਡੀਕੇਟਰ ਸ਼ਾਮਲ ਹਨ। 

ਬਜਾਜ ਪਲਸਰ 250 ਨਵੇਂ ਡਿਜ਼ਾਇਨ ’ਚ ਬਹੁਤ ਜ਼ਿਆਦਾ ਸਪੋਰਟੀਅਰ ਅਤੇ ਆਕਰਸ਼ਿਤ ਦਿਸਦੀ ਹੈ। ਪਲਸਰ ਸੀਰੀਜ਼ ਦੇ ਮੋਰਸਾਈਕਲ ਨੌਜਵਾਨ ਰਾਈਡਰਾਂ ’ਚ ਕਾਫੀ ਲੋਕਪ੍ਰਿਯ ਹਨ। ਇਸ ਨੇ ਆਪਣੀ ਲੁੱਕ, ਪਰਫਾਰਮੈਂਸ ਅਤੇ ਕੀਮਤ ਦੇ ਚਲਦੇ ਲਗਾਤਾਰ ਖਰੀਦਦਾਰਾਂ ਦਾ ਧਿਆਨ ਆਪਣੇ ਵਲ ਖਿੱਚਿਆ ਹੈ। ਦੱਸ ਦੇਈਏ ਕਿ ਬਜਾਜ ਨੇ 2001 ’ਚ ਆਪਣੀ ਪਹਿਲੀ ਪਲਸਰ ਲਾਂਚ ਕੀਤੀ ਸੀ। 


author

Rakesh

Content Editor

Related News