PUBG Mobile ਹੋਵੇਗੀ ਹੋਰ ਵੀ ਮਜ਼ੇਦਾਰ, ਗੇਮ 'ਚ ਇਸ ਦਿਨ ਜੁੜੇਗਾ ਦਿਲਚਪਸ ਮੋਡ

Thursday, May 28, 2020 - 11:49 AM (IST)

PUBG Mobile ਹੋਵੇਗੀ ਹੋਰ ਵੀ ਮਜ਼ੇਦਾਰ, ਗੇਮ 'ਚ ਇਸ ਦਿਨ ਜੁੜੇਗਾ ਦਿਲਚਪਸ ਮੋਡ

ਗੈਜੇਟ ਡੈਸਕ— ਪਬਜੀ ਮੋਬਾਇਲ ਅਗਲੇ ਮਹੀਨੇ 1 ਜੂਨ ਨੂੰ 'ਮਿਸਟੀਰੀਅਸ ਜੰਗਲ' ਨਾਂ ਦਾ ਇਕ ਨਵਾਂ ਮੋਡ ਜੋੜਨ ਜਾ ਰਹੀ ਹੈ। ਇਹ ਸਾਨੂੰ ਸ਼ਾਇਦ ਦੱਸਣ ਦੀ ਲੋੜ ਨਾ ਹੋਵੇ ਕਿ ਪਬਜੀ ਮੋਬਾਇਲ ਬੇਹੱਦ ਲੋਕਪ੍ਰਸਿੱਧ ਮੋਬਾਇਲ ਬੈਟਲ ਰਾਇਲ ਗੇਮ ਹੈ। ਇਹੀ ਕਾਰਨ ਹੈ ਕਿ ਗੇਮ ਨੂੰ ਦਿਲਚਪਸ ਬਣਾਈ ਰੱਖਣ ਲਈ ਗੇਮ ਕੰਪਨੀ ਅਪਡੇਟ ਰਾਹੀਂ ਨਵੇਂ ਮੋਡਸ ਪੇਸ਼ ਕਰਦੀ ਰਹਿੰਦੀ ਹੈ। ਪਬਜੀ ਮੋਬਾਇਲ ਟੀਮ ਨੇ ਬੁੱਧਵਾਰ ਨੂੰ ਇਕ ਟਵੀਟ ਰਾਹੀਂ ਇਸ ਆਉਣ ਵਾਲੇ ਮੋਡ ਨੂੰ ਟੀਜ਼ ਕੀਤਾ। ਹਾਲਾਂਕਿ ਇਸ ਟੀਜ਼ਰ 'ਚ ਮੋਡ ਦੀ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ ਗਈ। ਇਸ ਮਹੀਨੇ ਦੀ ਸ਼ੁਰੂਆਤ 'ਚ ਪਬਜੀ ਮੋਬਾਇਲ ਨੇ ਰਾਇਲ ਰੇਂਜਰ ਸੀਜ਼ਨ 13 ਜਾਰੀ ਕੀਤਾ ਸੀ ਜੋ ਆਈਸ ਰੇਂਜਰ ਅਤੇ ਫਾਇਰ ਰੇਂਜਰ ਨਾਂ ਦੇ ਦੋ ਕਾਰਟੂਨ ਰੇਂਜਰਾਂ ਦੇ ਨਾਲ ਆਇਆ ਹੈ। ਮੋਬਾਇਲ ਗੇਮ ਦੀ ਅਪਡੇਟ 0.18.0 'ਚ ਮੀਰਾਮਾਰ ਮੈਪ ਨੂੰ ਵੀ ਅਪਡੇਟ ਕੀਤਾ ਗਿਆ ਹੈ। 

ਪਬਜੀ ਮੋਬਾਇਲ 'ਤੇ ਆਉਣ ਵਾਲੇ ਇਸ ਮਿਸਟੀਰੀਅਸ ਜੰਗਲ ਮੋਡ ਦੇ ਟੀਜ਼ਰ ਟਵੀਟ 'ਚ ਇਕ ਤਸਵੀਰ ਵੀ ਸ਼ਾਮਲ ਹੈ ਜੋ ਦੋ ਪਲੇਅਰਾਂ ਨੂੰ ਸੈਨਹਾਕ ਮੈਪ ਵਲ ਦੇਖਦੇ ਹੋਏ ਦਿਖਾਉਂਦੀ ਹੈ। ਇਸ ਤੋਂ ਪਤਾ ਲਗਦਾ ਹੈ ਕਿ ਨਵਾਂ ਪਬਜੀ ਮੋਡ ਸੈਨਹਾਕ ਮੈਪ 'ਚ ਖੇਡਿਆ ਜਾਵੇਗਾ। 



ਪਬਜੀ ਮੋਬਾਇਲ ਨੇ ਰਾਇਲ ਪਾਸ ਸੀਜ਼ਨ 13 ਨੂੰ ਰਿਲੀਜ਼ ਕਰਦੇ ਸਮੇਂ ਵੀ ਇਸ ਮਿਸਟੀਰੀਅਸ ਜੰਗਲ ਮੋਡ ਨੂੰ ਟੀਜ਼ ਕੀਤਾ ਸੀ। ਇਹ ਉਸ ਸਮੇਂ ਜੰਗਲ ਐਡਵੈਂਚਰ ਮੋਡ ਕਿਹਾ ਜਾ ਰਿਹਾ ਸੀ। ਇਸ ਮੋਡ 'ਚ ਤੁਸੀਂ ਪਲੇਅਰਾਂ ਨੂੰ ਮੈਪ 'ਤੇ ਦੁਸ਼ਮਣਾਂ ਦੇ ਟਿਕਾਣਿਆਂ ਦਾ ਪਤਾ ਲਗਾਉਣ ਲਈ ਗਰਮ ਹਵਾ ਦੇ ਗੁਬਾਰੇ 'ਚ ਘੁੰਮਦੇ ਦੇਖ ਸਕਦੇ ਹੋ। ਇਹ ਅਜੇ ਸਿਰਫ ਇਕ ਅੰਦਾਜ਼ਾ ਹੈ, ਮੋਡ 'ਚ ਕੀ ਨਵਾਂ ਹੋਵੇਗਾ ਅਤੇ ਇਹ ਕਿਵੇਂ ਖੇਡਿਆ ਜਾਵੇਗਾ, ਇਸ ਲਈ ਸਾਨੂੰ 1 ਜੂਨ ਤਕ ਇੰਤਜ਼ਾਰ ਕਰਨਾ ਪਵੇਗਾ।


author

Rakesh

Content Editor

Related News