17 ਨੂੰ ਰਿਲੀਜ਼ ਹੋਵੇਗਾ PUBG Mobile ਗੇਮ ਦਾ ਸੀਜ਼ਨ 7
Monday, May 13, 2019 - 12:40 PM (IST)

ਗੈਜੇਟ ਡੈਸਕ– PUBG Mobile ਗੇਮ ਦਾ ਸੀਜ਼ਨ 6 ਖਤਮ ਹੋਣ ਵਾਲਾ ਹੈ। ਅਜਿਹੀ ਹਾਲਤ ਵਿਚ ਗੇਮ ਖੇਡਣ ਵਾਲੇ ਯੂਜ਼ਰਜ਼ ਸੀਜ਼ਨ-7 ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਰਿਪੋਰਟ ਅਨੁਸਾਰ PUBG ਮੋਬਾਇਲ ਗੇਮ ਦਾ ਸੀਜ਼ਨ-7 ਕੁਝ ਹੀ ਦਿਨਾਂ ਵਿਚ 17 ਮਈ ਨੂੰ ਰਿਲੀਜ਼ ਹੋਵੇਗਾ ਅਤੇ ਇਸ ਨੂੰ ਨਵੀਂ ਅਪਡੇਟ ਰਾਹੀਂ ਮੁਹੱਈਆ ਕਰਵਾਇਆ ਜਾਵੇਗਾ। ਖਾਸ ਗੱਲ ਇਹ ਹੈ ਕਿ ਨਵੇਂ ਸੀਜ਼ਨ ਵਿਚ ਯੂਜ਼ਰਜ਼ ਨੂੰ ਚੋਣਵੇਂ ਫੀਚਰਜ਼ ਵੀ ਮਿਲਣ ਵਾਲੇ ਹਨ, ਜਿਨ੍ਹਾਂ ਬਾਰੇ ਤੁਹਾਨੂੰ ਅੱਜ ਅਸੀਂ ਇਸ ਰਿਪੋਰਟ ਰਾਹੀਂ ਦੱਸਾਂਗੇ।
PUBG Mobile ਸੀਜ਼ਨ-7 'ਚ ਮਿਲਣਗੇ ਇਹ ਫੀਚਰਜ਼
ਨਵੇਂ ਸੀਜ਼ਨ ਵਿਚ ਯੂਜ਼ਰਜ਼ ਨੂੰ ਕਈ ਹੈਂਡਹੈਲਡ ਵੈਪਨਸ, ਗੰਨਸ ਲਈ ਨਵੀਆਂ ਸਕਿਨਸ, ਨਵੇਂ ਹੈਲਮੇਟ ਤੇ ਨਵੀਂ ਕਾਸਟਿਊਮ ਦੇਖਣ ਨੂੰ ਮਿਲੇਗੀ। ਇਸ ਤੋਂ ਇਲਾਵਾ ਨਵੀਂ ਸਕਾਰਪੀਅਨ ਗੰਨ ਦੇ ਵੀ ਸ਼ਾਮਲ ਹੋਣ ਦੀ ਆਸ ਹੈ। ਲੈਵਲ 1 ਬੈਗਪੈਕ ਤੋਂ ਇਲਾਵਾ ਲੈਵਲ 1 ਤੇ ਲੈਵਲ 3 ਹੈਲਮੈਟਸ ਲਈ ਵੀ ਨਵੀਆਂ ਸਕਿਨਸ ਨੂੰ ਸ਼ਾਮਲ ਕੀਤਾ ਜਾਵੇਗਾ।
ਅਪਡੇਟ ਤੋਂ ਪਹਿਲਾਂ ਡਾਊਨ ਰਹੇਗਾ ਸਰਵਰ
ਦੱਸ ਦੇਈਏ ਕਿ 16 ਮਈ ਨੂੰ ਗੇਮ ਦਾ ਸਰਵਰ ਮੇਨਟੇਨੈਂਸ ਤੇ ਅਪਡੇਸ਼ਨ ਦੌਰਾਨ ਡਾਊਨ ਰਹੇਗਾ। ਗੇਮ ਦਾ ਨਵਾਂ 0.12.5 ਅਪਡੇਟ 17 ਮਈ ਨੂੰ ਯੂਜ਼ਰਜ਼ ਤਕ ਪਹੁੰਚਾ ਦਿੱਤਾ ਜਾਵੇਗਾ। ਇਸ ਤੋਂ ਬਾਅਦ 18 ਮਈ ਨੂੰ ਸੀਜ਼ਨ 7 ਰਾਇਲ ਪਾਸ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਵੇਗੀ।