ਬੈਨ ਤੋਂ ਬਾਅਦ ਪਲੇਅ ਸਟੋਰ ਤੋਂ ਡਿਲੀਟ ਹੋਈ PUBG Mobile, ਫੋਨ ’ਚ ਵੀ ਚਲਣੀ ਹੋ ਜਾਵੇਗੀ ਬੰਦ

09/04/2020 3:41:58 PM

ਗੈਜੇਟ ਡੈਸਕ– ਭਾਰਤ ਸਰਕਾਰ ਨੇ 2 ਸਤੰਬਰ ਨੂੰ 118 ਮੋਬਾਇਲ ਐਪਸ ’ਤੇ ਬੈਨ ਲਗਾਇਆ ਹੈ ਜੋ ਚੀਨ ਨਾਲ ਸਬੰਧਤ ਹਨ। ਬੈਨ ਕੀਤੇ ਗਏ ਐਪਸ ’ਚ ਮਸ਼ਹੂਰ ਮੋਬਾਇਲ ਗੇਮ PUBG Mobile ਵੀ ਸ਼ਾਮਲ ਹੈ। ਕੇਂਦਰ ਸਰਕਾਰ ਦੇ ਹੁਕਮ ਦੇ ਦੋ ਦਿਨਾਂ ਬਾਅਦ ਹੁਣ ਪਬਜੀ ਮੋਬਾਇਲ ਨੂੰ ਭਾਰਤ ’ਚ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਹੁਣ ਇਹ ਗੇਮ ਐਂਡਰਾਇਡ ਅਤੇ ਆਈ.ਓ.ਐੱਸ. ਪਲੇਟਫਾਰਮਾਂ ’ਤੇ ਡਾਊਨਲੋਡ ਲਈ ਉਪਲੱਬਧ ਨਹੀਂ ਹੋਵੇਗੀ। 

ਇਹ ਯੂਜ਼ਰਸ ਅਜੇ ਵੀ ਖੇਡ ਸਕਣਗੇ। 
ਜੇਕਰ ਤੁਸੀਂ ਪਲੇਅ ਸਟੋਰ ’ਤੇ ਪਬਜੀ ਮੋਬਾਇਲ ਸਰਚ ਕਰੋਗੇ ਤਾਂ ਤੁਹਾਨੂੰ ਗੇਮ ਵਿਖਾਈ ਨਹੀਂ ਦੇਵੇਗੀ। ਪਬਜੀ ਦੇ ਨਾਲ ਹੀ ਇਸ ਦਾ ਲਾਈਟ ਵਰਜ਼ਨ ਪਬਜੀ ਮੋਬਾਇਲ ਲਾਈਟ ਵੀ ਦੋਵਾਂ ਪਲੇਟਫਾਰਮਾਂ ਤੋਂ ਹਟਾ ਦਿੱਤਾ ਗਿਆ ਹੈ। ਹਾਲਾਂਕਿ, ਜਿਨ੍ਹਾਂ ਯੂਜ਼ਰਸ ਦੇ ਡਿਵਾਈਸ ’ਚ ਫਿਲਹਾਲ ਇਹ ਗੇਮ ਇੰਸਟਾਲ ਹੈ, ਉਹ ਅਜੇ ਵੀ ਇਸ ਨੂੰ ਖੇਡ ਸਕਦੇ ਹਨ ਪਰ ਇਹ ਜ਼ਿਆਦਾ ਦਿਨਾਂ ਤਕ ਨਹੀਂ ਚੱਲਣ ਵਾਲੀ। 

ਮੋਬਾਇਲ ’ਚ ਮੌਜੂਦ PUBG ਇੰਝ ਹੋਵੇਗੀ ਬੰਦ
ਡਿਵਾਈਸ ’ਚ ਪਹਿਲਾਂ ਤੋਂ ਮੌਜੂਦ ਬੈਨ ਐਪਸ ਨੂੰ ਬੰਦ ਕਰਨ ਲਈ ਸਰਕਾਰ ਇਕ ਦੂਜਾ ਤਰੀਕਾ ਅਪਣਾਉਂਦੀ ਹੈ। ਇੰਟਰਨੈੱਟ ਸਰਵਿਸ ਪ੍ਰੋਵਾਈਡਰਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਇਨ੍ਹਾਂ ਐਪਸ ਦਾ ਐਕਸੈਸ ਬੰਦ ਕਰ ਦੇਣ। ਉਦਾਹਰਣ ਦੇ ਤੌਰ ’ਤੇ ਜੇਕਰ ਤੁਸੀਂ ਏਅਰਟੈੱਲ ਦਾ ਸਿਮ ਇਸਤੇਮਾਲ ਕਰ ਰਹੇ ਹੋ ਤਾਂ ਹੋ ਸਕਦਾ ਹੈ ਕਿ ਕੁਝ ਦਿਨਾਂ ’ਚ ਜਦੋਂ ਤੁਸੀਂ ਪਬਜੀ ਖੇਡਣ ਦੀ ਕੋਸ਼ਿਸ਼ ਕਰੋ ਤਾਂ ਇਹ ਕੰਮ ਨਾ ਕਰੇ। ਜਿਵੇਂ ਕਿ ਇਸ ਨੂੰ ਖੇਡਣ ਲਈ ਇੰਟਰਨੈੱਟ ਦੀ ਲੋੜ ਹੁੰਦੀ ਹੈ ਤਾਂ ਅਜਿਹੇ ’ਚ ਏਅਰਟੈੱਲ ਇਸ ਦੀ ਉਹ ਸੁਵਿਧਾ ਬੰਦ ਕਰ ਦੇਵੇਗੀ। 


Rakesh

Content Editor

Related News