PUBG Mobile ਗੇਮ ਦੀ ਨਵੀਂ ਅਪਡੇਟ ''ਚ ਮਿਲੇਗਾ ਇਹ ਮਾਰੂ ਹਥਿਆਰ

12/06/2018 6:55:34 PM

ਗੈਜੇਟ ਡੈਸਕ- PUBG Mobile 0.10.0 ਬੀਟਾ ਅਪਡੇਟ ਐਂਡ੍ਰਾਇਡ ਤੇ ਆਈ. ਓ. ਐੱਸ ਯੂਜ਼ਰਸ ਲਈ ਜਾਰੀ ਕਰ ਦਿੱਤੀ ਗਈ ਹੈ। ਇਸ ਅਪਡੇਟ ਦੇ ਬਾਰੇ 'ਚ ਲਾਂਚ ਤੋਂ ਪਹਿਲਾਂ ਕਾਫ਼ੀ ਗੱਲਾਂ ਕੀਤੀਆਂ ਜਾ ਰਹੀਆਂ ਸਨ, ਪਰ ਦੱਸਿਆ ਜਾ ਰਿਹਾ ਹੈ ਕਿ ਇਸ ਦੀ ਰਿਲੀਜ ਹੋਣ ਤੋਂ ਬਾਅਦ ਯੂਜ਼ਰਸ ਇਸ ਤੋਂ ਕੁਝ ਖਾਸ ਪ੍ਰਭਾਵਿਤ ਨਹੀਂ ਹੋਏ ਹਨ। ਹਾਲਾਂਕਿ ਇਸ ਅਪਡੇਟ 'ਚ ਛੋਟੇ-ਮੋਟੇ ਨਵੇਂ ਫੀਚਰਸ ਐਡ ਕੀਤੇ ਗਏ ਹਨ। PUBG ਮੋਬਾਈਲ ਐਡੀਸ਼ਨ ਨੂੰ ਮਿਲੇ ਅਪਡੇਟ ਦੇ ਨਾਲ ਹੀ ਗੇਮਜ਼ 'ਚ ਜੋ ਐਡ ਆਨ ਕੀਤਾ ਗਿਆ ਹੈ ਉਸ 'ਚ ਟੀਮਵਰਕ ਨੂੰ ਆਸਾਨ ਬਣਾਉਣ ਲਈ ਚੈਟ ਆਪਸ਼ਨ ਦਿੱਤੀ ਗਈ ਹੈ, ਗੇਮ ਦਾ ਕੰਟਰੋਲ ਸੈਟਿੰਗ 'ਚ ਕਾਫ਼ੀ ਸੁਧਾਰ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ ਯੂਜ਼ਰਸ ਨੂੰ ਬੈਟਲ ਲਈ ਐੱਮ. ਕੇ 47 ਮਿਊਟੈਂਟ ਗਨ ਵੀ ਦਿੱਤੀ ਜਾ ਰਹੀ ਹੈ। ਦੱਸ ਦੇਈਏ ਕਿ PUBG ਦੇ ਡੈਸਕਟਾਪ ਵਰਜਨ ਤੇ XBOX One 'ਚ ਐੱਮ. ਕੇ. 47 ਮਿਊਟੈਂਟ ਗਨ ਪਹਿਲਾਂ ਹੀ ਵੇਖਿਆ ਜਾ ਚੁੱਕਿਆ ਹੈ ਤੇ ਹੁਣ ਇਸ ਨੂੰ ਮੋਬਾਈਲ ਲਈ ਜਾਰੀ ਕੀਤਾ ਗਿਆ ਹੈ।PunjabKesari
ਐੱਮ. ਕੇ. 47. ਮਿਊਟੈਂਟ ਰਾਈਫਲ ਐਂਡ੍ਰਾਇਡ ਤੇ ਆਈ. ਓ. ਐੱਸ ਯੂਜ਼ਰਸ ਲਈ ਉਪਲੱਬਧ ਰਹੇਗਾ। ਇਸ ਗਨ 'ਚ ਕਈ ਖੂਬੀਆਂ ਹਨ ਜੋ ਪਲੇਅਰਸ ਨੂੰ ਇਸ ਬੈਟਲ ਗੇਮ ਦਾ ਵੱਖ ਹੀ ਐਕਸਪੀਰੀਅੰਸ ਦੇਵੇਗਾ। ਇਸ ਰਾਈਫਲ 'ਚ ਫਾਇਰ ਕਰਨ ਲਈ ਵੱਖ-ਵੱਖ ਮੋਡ ਦਿੱਤੇ ਗਏ ਹਨ ਤੇ ਇਸ ਦੇ ਨਾਲ ਹੀ ਗੋਲੀਆਂ ਦੀ ਕਮੀ ਨਾ ਹੋਵੇ ਇਸ ਦੇ ਲਈ 20-ਬੁਲੇਟ ਦੀ ਇਕ ਕਲਿੱਪ ਵੀ ਮੌਜੂਦ ਹੈ। ਇਸ ਦੇ ਨਾਲ ਹੀ ਗਨ ਦੇ 'ਤੇ ਇਕ ਲੇਜਰ ਲਾਈਟ ਅਟੈਚਮੈਂਟ ਵੀ ਦਿੱਤੀ ਗਈ ਹੈ ਜਿਸ ਦੇ ਨਾਲ ਪਲੇਅਰਸ ਨੂੰ ਰਾਤ ਦੇ ਸਮੇਂ ਗੇਮ 'ਚ ਨੈਵੀਗੇਟ ਕਰਨ 'ਚ ਮੁਸ਼ਕਿਲ ਨਾ ਹੋਵੇ । ਇਸ ਦੇ ਨਾਲ ਹੀ ਪਲੇਅਰਸ ਇਸ ਅਪਡੇਟ ਤੋਂ ਬਾਅਦ ਨਵੇਂ ਪ੍ਰੀਸੇਟਸ ਤੇ ਵੇਰਿਅਬਲ ਆਪਸ਼ਨ ਦੇ ਰਾਹੀਂ ਸਕ੍ਰੀਨ ਲੇਆਊਟ 'ਚ ਬਦਲਾਅ ਕਰ ਸਕਣਗੇ।PunjabKesari

ਹਾਲਾਂਕਿ ਇਸ ਸਭ ਦੇ ਬਾਵਜੂਦ ਵੀ ਇਹ ਅਪਡੇਟ ਟੈਸਟਿੰਗ ਕਰ ਰਹੇ ਬੀਟਾ ਯੂਜ਼ਰਸ ਨੂੰ ਖਾਸ ਪਸੰਦ ਨਹੀਂ ਆ ਰਿਹਾ, ਪਰ ਦੱਸ ਦੇਈਏ ਕਿ PUBG ਕਿਸੇ ਵੀ ਅਪਡੇਟ ਨੂੰ ਫਾਈਨਲ ਰਿਲੀਜ ਦੇਣ ਤੋਂ ਪਹਿਲਾਂ ਕਈ ਵਾਰ ਬੀਟਾ ਟੈਸਟਿੰਗ ਲਈ ਦਿੰਦਾ ਹੈ ਜਿਸ ਦੇ ਨਾਲ ਕਿ ਜੇਕਰ ਉਸ 'ਚ ਕੋਈ ਕਮੀਆਂ ਰਹਿ ਗਈਆਂ ਹੋਣ ਤਾਂ ਉਸ ਨੂੰ ਸੁਧਾਰਿਆ ਜਾ ਸਕੇ।


Related News