PUBG Lite ਜਲਦੀ ਹੋਵੇਗੀ ਭਾਰਤ ’ਚ ਲਾਂਚ, ਘੱਟ ਰੈਮ ਵਾਲੇ PC ਲਈ ਤੋਹਫਾ

06/10/2019 10:46:34 AM

ਗੈਜੇਟ ਡੈਸਕ– ਭਾਰਤ ’ਚ PUBG ਗੇਮ ਦਾ ਲਾਈਟ ਐਡੀਸ਼ਨ ਜਲਦੀ ਲਾਂਚ ਹੋਣ ਵਾਲਾ ਹੈ। ਇਸ ਨੂੰ ਖਾਸਤੌਰ ’ਤੇ ਲੋਅ-ਐਂਡ ਯਾਨੀ ਘੱਟ ਰੈਮ ਅਤੇ ਪੁਰਾਣੇ ਪ੍ਰੋਸੈਸਰ ਵਾਲੇ ਕੰਪਿਊਟਰਾਂ ’ਤੇ ਪਬਜੀ ਗੇਮ ਖੇਡਣ ਲਈ ਲਿਆਇਆ ਜਾ ਰਿਹਾ ਹੈ। ਹਾਲਾਂਕਿ ਗੇਮ ਦਾ ਲਾਈਟ ਵਰਜਨ ਭਾਰਤ ’ਚ ਕਦੋਂ ਲਾਂਚ ਹੋਵੇਗਾ, ਇਸ ਦੀ ਤਰੀਕ ਦਾ ਖੁਲਾਸਾ ਨਹੀਂ ਹੋਇਆ। ਪਬਜੀ ਲਾਈਟ ਦੇ ਬੀਟਾ ਵਰਜਨ ਨੂੰ ਇਸ ਸਾਲ ਜਨਵਰੀ ’ਚ ਬਣਾਇਆ ਗਿਆ ਸੀ ਜਿਸ ਨੂੰ ਹੁਣ ਤਕ 15 ਦੇਸ਼ਾਂ ’ਚ ਲਾਂਚ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ’ਚੋਂ ਜ਼ਿਆਦਾਤਰ ਏਸ਼ੀਆਈ ਦੇਸ਼ ਹਨ। 

PunjabKesari

ਭਾਰਤ ’ਚ ਕਾਫੀ ਲੋਕਪ੍ਰਿਅ ਹੈ ਪਬਜੀ ਗੇਮ
ਭਾਰਤ ’ਚ ਪਬਜੀ ਗੇਮ ਦੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਮੰਨਿਆ ਜਾ ਰਿਹਾ ਹੈ ਕਿ ਭਾਰਤ ’ਚ ਹਾਰਡਵੇਅਰ ਲਿਮਿਟੇਸ਼ੰਸ ਕਾਰਨ ਹੀ ਲੋਕ ਹੁਣ ਤਕ ਪੀਸੀ ’ਤੇ ਇਹ ਗੇਮ ਨਹੀਂ ਖੇਡ ਪਾ ਰਹੇ ਸਨ ਪਰ ਪਬਜੀ ਲਾਈਟ ਐਡੀਸ਼ਨ ਨੂੰ ਡਾਊਨਲੋਡ ਕਰਕੇ ਗੇਮ ਖੇਡਣ ’ਚ ਕਾਫੀ ਆਸਾਨੀ ਹੋਵੇਗੀ। 
- ਪਬਜੀ ਲਾਈਟ ਦੇ ਅਧਿਕਾਰਤ ਫੇਸਬੁੱਕ ਪੇਜ ’ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਪਬਜੀ ਲਾਈਟ ਨੂੰ ਭਾਰਤ ’ਚ ਵੀ ਐਕਸਪੈਂਡ ਕੀਤਾ ਜਾਵੇਗਾ। ਇਸ ਦੀ ਰਿਲੀਜ਼ ਤਰੀਕ ਨੂੰ ਲੈ ਕੇ ਕੰਪਨੀ ਨੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ। 

PunjabKesari

ਜੇਕਰ ਤੁਸੀਂ ਕੰਪਿਊਟਰ ’ਤੇ ਪਬਜੀ ਗੇਮ ਖੇਡਣਾ ਚਾਹੁੰਦੇ ਹੋ ਤਾਂ ਪਹਿਲਾਂ ਤੁਹਾਨੂੰ ਇਸ ਗੇਮ ਨੂੰ ਖਰੀਦਣਾ ਪੈਂਦਾ ਹੈ ਪਰ ਪਬਜੀ ਲਾਈਟ ਗੇਮ ਸਾਰਿਆਂ ਲਈ ਫ੍ਰੀ ਹੋਵੇਗੀ। ਇਸ ਨੂੰ ਖੇਡਣ ਲਈ ਪਲੇਅਰ ਨੂੰ ਪਹਿਲਾਂ ਇਕ ਅਧਿਕਾਰਤ ਲਾਂਚਰ ਨੂੰ ਡਾਊਨਲੋਡ ਕਰਨਾ ਹੋਵੇਗਾ ਜਿਸ ਤੋਂ ਬਾਅਦ ਫਾਈਲਾਂ ਨੂੰ ਡਾਊਨਲੋਡ ਅਤੇ ਇੰਸਟਾਲ ਕੀਤਾ ਜਾ ਸਕੇਗਾ। ਇਸ ਗੇਮ ਨੂੰ ਲਿਆਉਣ ਦਾ ਸਭ ਤੋਂ ਵੱਡਾ ਮਕਸਦ ਹੈ ਕਿ ਉਨ੍ਹਾਂ ਲੋਕਾਂ ਨੂੰ ਪਬਜੀ ਗੇਮ ਦਾ ਐਕਸਪੀਰੀਅੰਸ ਦਿਵਾਉਣਾ ਜਿਨ੍ਹਾਂ ਕੋਲ ਗੇਮ ਖੇਡਣ ਲਈ ਬਿਹਤਰੀਨ ਹਾਰਡਵੇਅਰ ਵਾਲਾ ਪੀਸੀ ਨਹੀਂ ਹੈ। ਇਸ ਰਾਹੀਂ ਆਉਣ ਵਾਲੇ ਸਮੇਂ ’ਚ ਪੁਰਾਣੇ ਹਾਰਡਵੇਅਰ ਵਾਲੇ ਪੀਸੀ ’ਤੇ ਇਸ ਗੇਮ ਨੂੰ ਡਾਊਨਲੋਡ ਕਰਕੇ ਖੇਡਿਆ ਜਾ ਸਕੇਗਾ।

PunjabKesari

ਪਬਜੀ ਲਾਈਟ ਗੇਮ ਖੇਡਣ ਲਈ ਘੱਟੋ-ਘੱਟ ਅਜਿਹੇ ਹਾਰਡਵੇਅਰ ਦੀ ਲੋੜ ਹੋਵੇਗੀ। 

  • OS: Windows 7,8,10 64Bit
  • CPU: Core i3 @2.4Ghz
  • RAM: 4GB
  • GPU: Intel HD 4000
  • HDD: 4GB

Related News