ਦੁਰਘਟਨਾ ਹੋਣ ’ਤੇ ਚਾਲਕ ਦੀ ਜ਼ਿੰਦਗੀ ਬਚਾਏਗੀ Airbag cycling vest

01/21/2019 10:41:28 AM

ਗੈਜੇਟ ਡੈਸਕ– ਦੁਰਘਟਨਾ ਹੋਣ ’ਤੇ ਸਾਈਕਲ ਚਾਲਕ ਦੀ ਜ਼ਿੰਦਗੀ ਬਚਾਉਣ ਲਈ ਅਜਿਹੀ ਏਅਰਬੈਗ ਸਾਈਕਲਿੰਗ ਵੈਸਟ ਬਣਾਈ ਗਈ ਹੈ, ਜੋ ਸਾਈਕਲ ਦੇ ਟਕਰਾਉਣ ’ਤੇ ਏਅਰਬੈਗ ਨੂੰ ਓਪਨ ਕਰ ਦੇਵੇਗੀ, ਜਿਸ ਨਾਲ ਸੱਟ ਨਹੀਂ ਲੱਗੇਗੀ ਅਤੇ ਚਾਲਕ ਦੀ ਜ਼ਿੰਦਗੀ ਬਚ ਜਾਵੇਗੀ। B’Safe ਨਾਂ ਦੀ ਇਹ ਏਅਰਬੈਗ ਸਾਈਕਲਿੰਗ ਵੈਸਟ ਫਰਾਂਸ ਦੀ ਫਰਮ Helite ਨੇ ਬਣਾਈ ਹੈ। ਕੰਪਨੀ ਨੇ ਦੱਸਿਆ ਕਿ ਲਗਭਗ 40 ਫੀਸਦੀ ਸੀਰੀਅਲ ਸਾਈਕਲ ਦੁਰਘਟਨਾਵਾਂ ਵਿਚ ਚਾਲਕ ਦੀ ਛਾਤੀ ’ਤੇ ਸੱਟ ਲੱਗਦੀ ਹੈ, ਜਦਕਿ 25 ਫੀਸਦੀ ਵਿਚ ਰੀੜ੍ਹ ਦੀ ਹੱਡੀ ਵਾਲੇ ਹਿੱਸੇ ’ਚ ਸੱਟ ਲੱਗਦੀ ਹੈ। ਇਸੇ ਗੱਲ ਵੱਲ ਧਿਆਨ ਦਿੰਦਿਆਂ ਇਸ ਨੂੰ ਬਣਾਇਆ ਗਿਆ ਹੈ।

 

ਇੰਝ ਕੰਮ ਕਰਦੀ ਹੈ ਨਵੀਂ ਤਕਨੀਕ
ਏਅਰਬੈਗ ਸਾਈਕਲਿੰਗ ਵੈਸਟ 2 ਹਿੱਸਿਆਂ ਵਿਚ ਵੰਡੀ ਗਈ ਹੈ, ਜਿਨ੍ਹਾਂ ਵਿਚੋਂ ਇਕ ਰਿਫਲੈਕਟਿਵ ਵੈਸਟ ਹੈ, ਜਦਕਿ ਦੂਜਾ ਇਲੈਕਟ੍ਰਾਨਿਕਸ ਯੂਨਿਟ ਹੈ, ਜਿਸ ਨੂੰ ਬਨੈਣ ਦੇ ਹੇਠਾਂ ਪਾਇਆ ਜਾਂਦਾ ਹੈ। ਇਸ ਯੂਨਿਟ ਵਿਚ ਐਕਸੈਲੇਰੋਮੀਟਰ ਲੱਗਾ ਹੈ, ਜੋ ਸਾਈਕਲ ਦੇ ਕਿਸੇ ਵੀ ਚੀਜ਼ ਨਾਲ ਟਕਰਾਉਣ ’ਤੇ ਇਸ ਝਟਕੇ ਨੂੰ ਡਿਟੈਕਟ ਕਰੇਗਾ ਅਤੇ ਮੋਸ਼ਨ ਸੈਂਸਰ ਨੂੰ ਸਿਗਨਲ ਦੇਵੇਗਾ। ਇਸ ਤੋਂ ਬਾਅਦ ਮੋਸ਼ਨ ਸੈਂਸਰ ਇਹ ਪਤਾ ਲਾਏਗਾ ਕਿ ਚਾਲਕ ਡਿਗਣ ਵਾਲਾ ਹੈ। ਇਸ ਤੋਂ ਬਾਅਦ ਰਿਪਲੇਸੇਬਲ CO2 ਕਾਟਰੇਜ ਵੈਸਟ ਏਅਰਬੈਗ ਨੂੰ ਫਿਲ ਕਰ ਦੇਵੇਗਾ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਵਿਚ ਸਿਰਫ 80 ਮਿਲੀ ਸੈਕੰਡ ਹੀ ਲੱਗਣਗੇ।

 

ਕੀਮਤ ਜਾਣ ਕੇ ਰਹਿ ਜਾਓਗੇ ਹੈਰਾਨ
ਕੰਪਨੀ ਨੇ ਦੱਸਿਆ ਹੈ ਕਿ ਇਸ ਨੂੰ ਇਕ ਵਾਰ USB ਚਾਰਜਰ ਦੀ ਮਦਦ ਨਾਲ ਫੁਲ ਚਾਰਜ ਕਰ ਕੇ 7 ਦਿਨ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਇਸ ਨੂੰ ਸਭ ਤੋਂ ਪਹਿਲਾਂ ਯੂਰਪ ਤੇ ਅਮਰੀਕਾ ਲਈ ਮੁਹੱਈਆ ਕਰਵਾਇਆ ਜਾਵੇਗਾ ਅਤੇ ਇਸ ਦੀ ਕੀਮਤ 700 ਡਾਲਰ (ਲਗਭਗ 49,700 ਰੁਪਏ) ਹੋਣ ਦੀ ਸੰਭਾਵਨਾ ਹੈ। ਫਿਲਹਾਲ ਇਨ੍ਹਾਂ ਦੀ ਕੀਮਤ ਕਾਫੀ ਜ਼ਿਆਦਾ ਹੈ ਪਰ ਆਸ ਹੈ ਕਿ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਦੀ ਕੀਮਤ ਖਰੀਦਣ ਲਾਇਕ ਹੋਵੇਗੀ। ਦੱਸ ਦੇਈਏ ਕਿ Helite ਕੰਪਨੀ ਇਸ ਤੋਂ ਪਹਿਲਾਂ ਵੀ ਬਜ਼ੁਰਗਾਂ ਲਈ ਸਿੰਪਲ ਏਅਰਬੈਗ ਬਣਾ ਚੁੱਕੀ ਹੈ, ਜੋ ਡਿੱਗਣ ’ਤੇ ਲੋਕਾਂ ਨੂੰ ਸੱਟ ਲੱਗਣ ਤੋਂ ਬਚਾਉਂਦਾ ਹੈ।


Related News