ਔਰਤਾਂ ਨੂੰ ਮੁਸੀਬਤ ਤੋਂ ਬਚਾਉਣ ਆਇਆ ''protect her''
Monday, Aug 29, 2016 - 11:19 AM (IST)

ਲਖਨਊ- ਇਥੇ ਇਕ ਅਜਿਹਾ ਐਪ ਵਿਕਸਿਤ ਕੀਤਾ ਗਿਆ ਹੈ, ਜੋ ਫੋਨ ਨੂੰ ਤਿੰਨ ਵਾਰ ਜ਼ੋਰ ਨਾਲ ਹਿਲਾਉਣ ਨਾਲ ਹੀ ਪੁਲਸ ਅਧਿਕਾਰੀਆਂ ਅਤੇ ਮੁਸੀਬਤ ''ਚ ਫਸੀ ਔਰਤ ਦੇ ਪਰਿਵਾਰ ਕੋਲ ਅਲਰਟ ਪਹੁੰਚਾ ਦੇਵੇਗਾ। ਇਸ ਅਲਰਟ ''ਚ ਔਰਤ ਦੀ ਲੋਕੇਸ਼ਨ, ਵੀਡੀਓ ਅਤੇ ਵੁਆਇਸ ਰਿਕਾਰਡਿੰਗ ਵੀ ਹੋਵੇਗੀ। ''ਮਹਿਲਾ ਸੰਮਾਨ ਸੰਸਥਾ'' ਨੇ ਇਸ ਐਪ ਨੂੰ ਲਾਂਚ ਕੀਤਾ ਹੈ ਅਤੇ ਇਸ ਦਾ ਨਾਂ ''protect her'' ਰੱਖਿਆ ਗਿਆ ਹੈ। ਇਹ ਐਪ ਦੁਨੀਆ ਭਰ ''ਚ ਕੰਮ ਕਰੇਗਾ ਅਤੇ ਇਸ ਨੂੰ ਸਭ ਤੋਂ ਪਹਿਲਾਂ ਉੱਤਰ ਪ੍ਰਦੇਸ਼ ''ਚ ਪਾਇਲਟ ਪ੍ਰਾਜੈਕਟ ਵਜੋਂ ਲਾਂਚ ਕੀਤਾ ਗਿਆ ਹੈ।