Punjab: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ!
Wednesday, Sep 10, 2025 - 01:10 PM (IST)

ਜਲੰਧਰ (ਚੋਪੜਾ)–ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਨੇੜੇ ਬੱਸ ਸਟੈਂਡ ਵਿਚ ਡਰਾਈਵਿੰਗ ਲਾਇਸੈਂਸ ਬਣਵਾਉਣ ਆਏ ਲੋਕਾਂ ਦੀਆਂ ਪ੍ਰੇਸ਼ਾਨੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਮੰਗਲਵਾਰ ਵੀ ਸੈਂਟਰ ’ਤੇ ਸਰਵਰ ਠੱਪ ਰਹਿਣ ਕਾਰਨ ਸੈਂਕੜੇ ਬਿਨੈਕਾਰ ਆਪਣਾ ਡਰਾਈਵਿੰਗ ਟੈਸਟ ਨਹੀਂ ਦੇ ਸਕੇ। ਦੁਪਹਿਰ ਵੇਲੇ ਕੁਝ ਸਮੇਂ ਲਈ ਸਿਰਫ਼ ਦੋਪਹੀਆ ਵਾਹਨਾਂ ਦਾ ਟੈਸਟ ਸ਼ੁਰੂ ਕੀਤਾ ਜਾ ਸਕਿਆ ਪਰ ਚੌਪਹੀਆ ਵਾਹਨਾਂ ਦੇ ਬਿਨੈਕਾਰਾਂ ਨੂੰ ਮਾਯੂਸ ਹੋ ਕੇ ਵਾਪਸ ਮੁੜਨਾ ਪਿਆ।
ਇਹ ਵੀ ਪੜ੍ਹੋ: ਜਲੰਧਰ ਦੇ ਇਸ ਸਤਿਸੰਗ ਘਰ ਪਹੁੰਚੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ, ਕੀਤਾ ਵੱਡਾ ਐਲਾਨ
ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਲੋਕ ਆਪਣੇ-ਆਪਣੇ ਦਸਤਾਵੇਜ਼ ਅਤੇ ਵਾਹਨ ਲੈ ਕੇ ਟੈਸਟ ਸੈਂਟਰ ’ਤੇ ਪਹੁੰਚ ਗਏ ਸਨ ਪਰ ਸਰਵਰ ਡਾਊਨ ਰਹਿਣ ਕਾਰਨ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਹੀ ਸ਼ੁਰੂ ਨਹੀਂ ਹੋ ਸਕੀ। ਲੋਕਾਂ ਨੂੰ ਉਮੀਦ ਸੀ ਕਿ ਦੁਪਹਿਰ ਤਕ ਸਮੱਸਿਆ ਹੱਲ ਹੋ ਜਾਵੇਗੀ ਪਰ ਕਈ ਘੰਟੇ ਉਡੀਕ ਕਰਨ ਦੇ ਬਾਵਜੂਦ ਚੌਪਹੀਆ ਵਾਹਨਾਂ ਦਾ ਟੈਸਟ ਸ਼ੁਰੂ ਨਹੀਂ ਹੋ ਸਕਿਆ। ਕਈ ਨੌਜਵਾਨ ਜੋ ਡਰਾਈਵਿੰਗ ਲਾਇਸੈਂਸ ਬਣਵਾਉਣ ਆਏ ਸਨ, ਉਨ੍ਹਾਂ ਦੇ ਹੱਥ ਨਿਰਾਸ਼ਾ ਲੱਗੀ। ਕੁਝ ਬਿਨੈਕਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਵੀ 2-2 ਵਾਰ ਬੁਲਾਇਆ ਜਾ ਚੁੱਕਾ ਹੈ ਪਰ ਹਰ ਵਾਰ ਜਾਂ ਤਾਂ ਸਰਵਰ ਖਰਾਬ ਹੋ ਜਾਂਦਾ ਹੈ ਜਾਂ ਮਸ਼ੀਨਾਂ ਕੰਮ ਨਹੀਂ ਕਰਦੀਆਂ। ਲਾਇਸੈਂਸ ਨਾ ਬਣ ਸਕਣ ਕਾਰਨ ਲੋਕ ਕਾਫ਼ੀ ਨਾਰਾਜ਼ ਵਿਖਾਈ ਦਿੱਤੇ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਜਲੰਧਰ ਸੈਂਟਰਲ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਛਿੜੀ ਚਰਚਾ
ਚੌਪਹੀਆ ਚਾਲਕਾਂ ਦੀ ਵੱਡੀ ਸਮੱਸਿਆ
ਦੁਪਹਿਰ ਬਾਅਦ ਸਿਰਫ਼ ਦੋਪਹੀਆ ਵਾਹਨਾਂ ਦਾ ਟੈਸਟ ਸ਼ੁਰੂ ਹੋ ਸਕਿਆ ਪਰ ਚੌਪਹੀਆ ਵਾਹਨ ਚਾਲਕ ਪੂਰਾ ਦਿਨ ਉਡੀਕ ਕਰਨ ਦੇ ਬਾਅਦ ਵੀ ਟੈਸਟ ਨਹੀਂ ਦੇ ਸਕੇ। ਇਨ੍ਹਾਂ ਵਿਚੋਂ ਕਈ ਲੋਕਾਂ ਦੀ ਆਨਲਾਈਨ ਐਪੁਆਇੰਟਮੈਂਟ ਪਹਿਲਾਂ ਤੋਂ ਕਨਫਰਮ ਸੀ। ਲੋਕਾਂ ਨੇ ਸਵਾਲ ਉਠਾਇਆ ਕਿ ਜੇਕਰ ਬੁਕਿੰਗ ਦਾ ਸਲਾਟ ਮਿਲ ਚੁੱਕਾ ਸੀ ਤਾਂ ਫਿਰ ਸਰਵਰ ਡਾਊਨ ਦਾ ਬਹਾਨਾ ਕਿਉਂ ਦਿੱਤਾ ਜਾ ਰਿਹਾ ਹੈ? ਵਰਣਨਯੋਗ ਹੈ ਕਿ ਪਿਛਲੇ ਹਫ਼ਤੇ 3 ਦਿਨ ਚੌਪਹੀਆ ਵਾਹਨ ਚਾਲਕਾਂ ਦੇ ਟੈਸਟ ਬੰਦ ਰਹੇ ਹਨ।
ਇਹ ਵੀ ਪੜ੍ਹੋ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ! ਕੁੜੀ ਨੇ ਲਾਇਆ ਮੌਤ ਨੂੰ ਗਲੇ, ਇਸ ਹਾਲ 'ਚ ਲਾਸ਼ ਵੇਖ ਮਾਪਿਆਂ ਦਾ ਨਿਕਲਿਆ ਤ੍ਰਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e