Royal Enfield ਨੇ ਸ਼ੁਰੂ ਕੀਤਾ ਉਤਪਾਦਨ, ਹੁਣ ਲੋਕਾਂ ਨੂੰ ਘਰ ਹੀ ਮਿਲੇਗੀ ਟੈਸਟ ਡ੍ਰਾਈਵ

Thursday, May 07, 2020 - 02:19 PM (IST)

Royal Enfield ਨੇ ਸ਼ੁਰੂ ਕੀਤਾ ਉਤਪਾਦਨ, ਹੁਣ ਲੋਕਾਂ ਨੂੰ ਘਰ ਹੀ ਮਿਲੇਗੀ ਟੈਸਟ ਡ੍ਰਾਈਵ

ਗੈਜੇਟ ਡੈਸਕ : ਸਰਕਾਰ ਦੇ ਹੁਕਮ ਮੁਤਾਬਕ ਰਾਇਲ ਐਨਫੀਲਡ ਨੇ ਵੀ ਹੁਣ ਤਕ ਆਪਣੇ ਪਲਾਂਟ ਬੰਦ ਕੀਤੇ ਹੋਏ ਹਨ ਪਰ ਹੁਣ ਨਵੇਂ ਹੁਕਮ ਮੁਤਾਬਕ ਰਾਇਲ ਐਨਫੀਲਡ ਨੇ 45 ਦਿਨਾਂ ਬਾਅਦ 6 ਮਈ ਨੂੰ ਆਪਣੇ ਓਰਗਾਦਮ ਸਥਿਤ ਪਲਾਂਟ ਨੂੰ ਖੋਲ ਦਿੱਤਾ ਹੈ, ਜਿੱਥੇ ਉਤਪਾਦਨ ਸ਼ੁਰੂ ਕਰ ਦਿੱਤਾ ਗਿਆ ਹੈ। ਕੰਪਨੀ ਨੇ ਅਜੇ ਸਿਰਫ ਇਕ ਪਲਾਂਟ ਨੂੰ ਹੀ ਖੋਲ੍ਹਿਆ ਹੈ। ਘੱਟ ਤੋਂ ਘੱਟ ਸਟਾਫ ਅਤੇ ਇਕ ਸ਼ਿਫਟ ਨਾਲ ਇੱਥੇ ਕੰਮ ਚਲ ਰਿਹਾ ਹੈ। 

PunjabKesari

ਰਾਇਲ ਐਨਫੀਲਡ ਨੇ ਦੱਸਿਆ ਕਿ ਜੋ ਕਰਮਚਾਰੀ ਪਲਾਂਟ ਜਾਂ ਉਸ ਦੇ ਆਲੇ-ਦੁਆਲੇ ਰਹਿੰਦੇ ਹਨ ਉਨ੍ਹਾਂ ਨੂੰ ਕੰਮ ਲਈ ਪਹਿਲਾਂ ਲਿਆਇਆ ਜਾਵੇਗਾ। ਇਸ ਦੌਰਾਨ ਪਲਾਂਟ ਨੂੰ ਸੈਨੇਟਾਈਜ਼ ਰੱਖਿਆ ਜਾਵੇਗਾ ਅਤੇ ਕੰਪਨੀ ਸੋਸ਼ਲ ਮੀਡੀਆ ਡਿਸਟੇਂਸਿੰਗ ਦੀ ਵੀ ਪਾਲਣਾ ਕਰੇਗੀ। 

ਘਰ ਹੀ ਮਿਲੇਗੀ ਟੈਸਟ ਡ੍ਰਾਈਵ
ਰਾਇਲ ਐਨਫੀਲਡ ਹੁਣ ਲੋਕਾਂ ਨੂੰ ਘਰ 'ਤੇ ਟੈਸਟ ਡ੍ਰਾਈਵ ਦੀ ਸਹੂਲਤ ਉਪਲੱਬਧ ਕਰਾਏਗੀ। ਤੁਹਾਨੂੰ ਦੱਸ ਦਈਏ ਕਿ ਮੌਜੂਦਾ ਗਾਹਕ ਨੂੰ ਰਾਹਤ ਦੇਣ ਲਈ ਕੰਪਨੀ ਨੇ ਬਾਈਕ 'ਤੇ ਫ੍ਰੀ ਸਰਵਿਸ ਅਤੇ ਵਾਰੰਟੀ ਨੂੰ 2 ਮਹੀਨੇ ਲਈ ਵਧਾ ਦਿੱਤਾ ਸੀ।


author

Ranjit

Content Editor

Related News