ਐਂਡ੍ਰਾਇਡ ਪਲੈਟਫਾਰਮ ਲਈ ਵੀ ਉਪਲੱਬਧ ਹੋਈ ਇਹ ਮਸ਼ਹੂਰ ਐਪ
Monday, Jul 25, 2016 - 03:23 PM (IST)

ਜਲੰਧਰ- ਜੂਨ ''ਚ ਲਾਂਚ ਹੋਣ ਵਾਲੇ ਫੋਟੋ ਐਡਿਟਿੰਗ ਐਪ ਪ੍ਰਿਜ਼ਮਾ ਹੁਣ ਹੋਰ ਜ਼ਿਆਦਾ ਯੂਜ਼ਰਜ਼ ਨਾਲ ਜੁੜਨ ਜਾ ਰਹੀ ਹੈ। ਇਹ ਐਪ ਸਭ ਤੋਂ ਪਹਿਲਾਂ ਆਈ.ਓ.ਐੱਸ. ਯੂਜ਼ਰਜ਼ ਲਈ ਉਪਲੱਬਧ ਕੀਤਾ ਗਿਆ ਸੀ ਪਰ ਹੁਣ ਐਂਡ੍ਰਾਇਡ ਯੂਜ਼ਰਜ਼ ਵੀ ਇਸ ਐਪ ਦੀ ਵਰਤੋਂ ਕਰ ਸਕਣਗੇ। ਹਾਲ ਹੀ ''ਚ ਮਿਲੀ ਜਾਣਕਾਰੀ ਅਨੁਸਾਰ ਪ੍ਰਿਜ਼ਮਾ ਨੂੰ ਗੂਗਲ ਪਲੇਅ ਸਟੋਰ ''ਤੇ ਉਪਲੱਬਧ ਕਰਨ ਲਈ ਆਫਿਸ਼ੀਅਲੀ ਐਲਾਨ ਕਰ ਦਿੱਤਾ ਗਿਆ ਹੈ।
7ਐੱਮ.ਬੀ. ਸਾਈਜ਼ ਦੀ ਇਸ ਐਪ ਨੂੰ ਐਂਡ੍ਰਾਇਡ ਕਿੱਟਕੈਟ ਓ.ਐੱਸ. ਅਤੇ ਇਸ ਤੋਂ ਉਪੱਰ ਦੇ ਵਰਜਨ ''ਤੇ ਐਕਸੈਸ ਕੀਤਾ ਜਾ ਸਕੇਗਾ। ਇਸ ਦੀ ਵਰਤੋਂ ਬਿਲਕੁਲ ਆਸਾਨ ਹੈ ਜਿਸ ''ਚ ਯੂਜ਼ਰ ਨੂੰ ਸਿਰਫ ਸਮਾਰਟਫੋਨ ਦੇ ਰਿਅਰ ਜਾਂ ਫਰੰਟ ਕੈਮਰੇ ਨਾਲ ਈਮੇਜ ਕਲਿੱਕ ਕਰ ਕੇ ਇਫੈੱਕਟ ਦੇਣਾ ਹੁੰਦਾ ਹੈ। ਇਸ ''ਚ 36 ਫਿਲਟਰਜ਼ ਦਿੱਤੇ ਗਏ ਹਨ ਜਿਨ੍ਹਾਂ ਦੀ ਵਰਤੋਂ ਨਾਲ ਈਮੇਜ ਨੂੰ ਹੋਰ ਵੀ ਆਕਰਸ਼ਿਤ ਬਣਾਇਆ ਜਾ ਸਕਦਾ ਹੈ।