PM ਮੋਦੀ ਕੱਲ੍ਹ ਲਾਂਚ ਕਰਨਗੇ ਨਵੀਂ ਡਿਜੀਟਲ ਪੇਮੈਂਟ ਸੇਵਾ e-RUPI

Sunday, Aug 01, 2021 - 02:57 PM (IST)

PM ਮੋਦੀ ਕੱਲ੍ਹ ਲਾਂਚ ਕਰਨਗੇ ਨਵੀਂ ਡਿਜੀਟਲ ਪੇਮੈਂਟ ਸੇਵਾ e-RUPI

ਗੈਜੇਟ ਡੈਸਕ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਯਾਨੀ 2 ਅਗਸਤ ਨੂੰ ਡਿਜੀਟਲ ਪੇਮੈਂਟ ਹੱਲ e-RUPI ਲਾਂਚ ਕਰਨ ਵਾਲੇ ਹਨ। ਇਸ ਦਾ ਮੁੱਖ ਉਦੇਸ਼ ਆਨਲਾਈਨ ਪੇਮੈਂਟ ਨੂੰ ਆਸਾਨ ਅਤੇ ਸੁਰੱਖਿਅਤ ਬਣਾਉਣਾ ਹੈ। ਇਸ ਪਲੇਟਫਾਰਮ ਨੂੰ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ ਵਿੱਤੀ ਸੇਵਾ ਵਿਭਾਗ, ਸਿਹਤ ਅਤੇ ਪਰਿਵਾਰ ਕਲਿਆਣ ਅਤੇ ਰਾਸ਼ਟਰੀ ਸਿਹਤ ਵਿਵਸਥਾ ਨਾਲ ਮਿਲ ਕੇ ਤਿਆਰ ਕੀਤਾ ਹੈ। 

e-RUPI 
e-RUPI  ਕੈਸ਼ ਅਤੇ ਕਾਨਟੈਕਟ ਲੈੱਸ ਪਮੈਂਟ ਕਰਨ ਦਾ ਇਕ ਜ਼ਰੀਆ ਹੈ। ਇਹ ਕਿਊ-ਆਰ ਕੋਡ ਅਤੇ ਐੱਸ.ਐੱਮ.ਐੱਸ. ਸਟ੍ਰਿੰਗ ਬੇਸਡ ਈ-ਵਾਊਚਰ ਦੇ ਰੂਪ ’ਚ ਕੰਮ ਕਰਦਾ ਹੈ। ਲੋਕ ਇਸ ਸੇਵਾ ਤਹਿਤ ਕਾਰਡ, ਡਿਜੀਟਲ ਭੁਗਤਾਨ ਐਪ ਜਾਂ ਇੰਟਰਨੈੱਟ ਬੈਂਕਿੰਗ ਐਕਸੈਸ ਕੀਤੇ ਬਿਨਾਂ ਪੇਮੈਂਟ ਕਰ ਸਕਣਗੇ। 

ਇਥੇ ਹੋ ਸਕਦਾ ਹੈ e-RUPI ਦਾ ਇਸਤੇਮਾਲ
e-RUPI ਸੇਵਾ ਦਾ ਮਾਤ ਅਤੇ ਬਾਲ ਕਲਿਆਣ ਯੋਜਨਾਵਾਂ ਤਹਿਤ ਦਵਾਈ ਅਤੇ ਨਿਊਟ੍ਰੀਸ਼ੀਅਲ ਸਪੋਰਟ ਉਪਲੱਬਧ ਕਰਵਾਉਣ ਵਾਲੀਆਂ ਸਕੀਮਾਂ, ਟੀਬੀ ਦੇ ਖਾਤਮੇ ਅਤੇ ਆਯੁਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ’ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਨਿੱਜੀ ਖੇਤਰ ਦੇ ਕਰਮਚਾਰੀ ਵੀ ਇਸ ਪੇਮੈਂਟ ਪਲੇਟਫਾਰਮ ਦਾ ਇਸਤੇਮਾਲ ਕਰ ਸਕਣਗੇ। 


author

Rakesh

Content Editor

Related News