Nexa ਦੀ ਵੈੱਬਸਾਈਟ ਤੋਂ ਹਟਾਇਆ ਗਿਆ ''ਪ੍ਰੀਮੀਅਮ ਕਰਾਸਓਵਰ ਐੱਸ ਕਰਾਸ'', Grand Vitara ਨੇ ਮਾਰੀ ਬਾਜ਼ੀ

10/09/2022 11:58:30 AM

ਆਟੋ ਡੈਸਕ : ਭਾਰਤ ਦੀ ਸਭ ਤੋਂ ਵੱਡੀ ਵਾਹਨ ਨਿਰਮਾਤਾ ਕੰਪਨੀ ਮਾਰੂਤੀ ਨੇ S-Cross ਨੂੰ Nexa ਦੀ ਅਧਿਕਾਰਤ ਵੈੱਬਸਾਈਟ ਤੋਂ ਹਟਾ ਦਿੱਤਾ ਹੈ। ਕੰਪਨੀ ਨੇ ਇਸਨੂੰ 2015 ਵਿੱਚ ਭਾਰਤ ਵਿੱਚ ਪੇਸ਼ ਕੀਤਾ ਸੀ। ਇਸ ਕਰਾਸਓਵਰ ਨੂੰ ਹਟਾਉਣ ਤੋਂ ਬਾਅਦ ਨੈਕਸਾ ਦੀ ਵੈੱਬਸਾਈਟ 'ਤੇ  5 ਕਾਰਾਂ-ਗ੍ਰੈਂਡ ਵਿਟਾਰਾ, ਐਕਸਐਲ 6, ਸਿਆਜ਼, ਬਲੇਨੋ ਅਤੇ ਇਗਨਿਸ ਹੀ ਉਪਲਬਧ ਹਨ।

ਇਹ ਵੀ ਪੜ੍ਹੋ : EU ਨੇ ਲਾਗੂ ਕੀਤਾ ਯੂਨੀਵਰਸਲ ਚਾਰਜਰ ਨਿਯਮ , ਵਧੇਗੀ Apple ਦੀ ਮੁਸੀਬਤ !

ਜ਼ਿਕਰਯੋਗ ਹੈ ਕਿ ਕੰਪਨੀ ਨੇ ਕੁਝ ਸਮਾਂ ਪਹਿਲਾਂ ਹੀ ਗ੍ਰੈਂਡ ਵਿਟਾਰਾ ਨੂੰ ਲਾਂਚ ਕੀਤਾ ਹੈ। ਕੰਪਨੀ ਦੀ ਇਹ ਮਿਡਸਾਈਜ਼ SUV 10 ਵੇਰੀਐਂਟ 'ਚ ਉਪਲੱਬਧ ਹੈ। ਗ੍ਰੈਂਡ ਵਿਟਾਰਾ ਦੀ ਖ਼ਾਸੀਅਤ ਇਹ ਹੈ ਕਿ ਇਸ 'ਚ ਪਹਿਲੀ ਵਾਰ ਪੈਨੋਰਾਮਿਕ ਸਨਰੂਫ ਦਿੱਤੀ ਗਈ ਹੈ। ਇਸ ਵਿਚ ਕਈ ਹੋਰ ਵਿਸ਼ੇਸ਼ਤਾਵਾਂ ਹਨ ਜਿਵੇਂ ਹੈੱਡ-ਅੱਪ ਡਿਸਪਲੇ, ਵਾਇਰਲੈੱਸ ਚਾਰਜਰ, ਡਿਜੀਟਲ ਇੰਸਟਰੂਮੈਂਟ ਕਲੱਸਟਰ, 360-ਡਿਗਰੀ ਪਾਰਕਿੰਗ ਕੈਮਰਾ ਅਤੇ ਕਨੈਕਟਡ ਕਾਰ ਤਕਨਾਲੋਜੀ, ਐਂਬੀਐਂਟ ਲਾਈਟਿੰਗ, ਫਰੰਟ ਵੈਂਟੀਲੇਟਿਡ ਸੀਟਾਂ, ਕੀ-ਲੇਸ ਐਂਟਰੀ, ਰੀਅਰ ਏਸੀ ਵੈਂਟ, ਇੰਜਣ ਸਟਾਪ ਸ਼ਾਮਲ ਹਨ। ਇਸ ਤੋਂ ਇਲਾਵਾ ਇੱਕ ਪੁਸ਼ ਬਟਨ ਅਤੇ ਨੌ-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਵੀ ਲੱਗਾ ਹੋਇਆ ਹੈ।ਗ੍ਰੈਂਡ ਵਿਟਾਰਾ ਦੀ ਸ਼ੁਰੂਆਤੀ ਕੀਮਤ 10.45 ਲੱਖ ਰੁਪਏ ਹੈ ਅਤੇ ਇਸ ਦੇ ਟਾਪ ਵੇਰੀਐਂਟ ਦੀ ਐਕਸ-ਸ਼ੋਅਰੂਮ ਕੀਮਤ 19.49 ਲੱਖ ਰੁਪਏ ਹੈ।


 


Gurminder Singh

Content Editor

Related News