Samsung ਦਾ ਦਮਦਾਰ 5G ਫੋਨ ਉਹ ਵੀ ਸਿਰਫ 10000 ਰੁਪਏ ''ਚ! 6 ਸਾਲ ਮਿਲਣਗੇ ਅਪਡੇਟ

Sunday, May 25, 2025 - 05:38 PM (IST)

Samsung ਦਾ ਦਮਦਾਰ 5G ਫੋਨ ਉਹ ਵੀ ਸਿਰਫ 10000 ਰੁਪਏ ''ਚ! 6 ਸਾਲ ਮਿਲਣਗੇ ਅਪਡੇਟ

ਗੈਜੇਟ ਡੈਸਕ - ਜੇਕਰ ਤੁਸੀਂ ਵੀ ਕਿਫਾਇਤੀ ਕੀਮਤ ’ਤੇ ਵਧੀਆ ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਦੱਸ ਦਈਏ ਕਿ ਐਮਾਜ਼ੋਨ ’ਤੇ ਸੈਮਸੰਗ ਦੇ Galaxy M16 5G ਸਮਾਰਟਫੋਨ ’ਤੇ ਭਾਰੀ ਡਿਸਕਾਊਂਟ ਆਫਰ ਚੱਲ ਰਿਹਾ ਹੈ। ਇਸ ਦੌਰਾਨ ਇਸ ਡਿਵਾਇਸ ’ਚ MediaTek ਪ੍ਰੋਸੈਸਰ ਦੇ ਨਾਲ ਵਧੀਆ ਪਰਫਾਰਮੈਂਸ ਦਾ ਫਾਇਦਾ ਵੀ ਦਿੱਤਾ ਜਾ ਰਿਹਾ  ਹੈ ਤੇ ਇਸ ਨੂੰ ਕੰਪਨੀ 6-ਜੈਨਰੇਸ਼ਨ ਤੱਕ ਆਪ੍ਰੇਟਿੰਗ ਸਿਸਟਮ ਅਪਗ੍ਰੇਡਸ ਦੇਣ ਵਾਲੀ ਹੈ। ਤੇ ਇਸ ਨਾਲ ਇਸ ਡਿਵਾਇਸ ਦੇ ਬੈਕ ਪੈਨਲ ’ਤੇ  ਸੈਗਮੈਂਟ ਦਾ ਬੇਸਟ ਟ੍ਰਿਪਲ ਕੈਮਰਾ ਸੈੱਟਅਪ ਵੀ ਦਿੱਤਾ ਹੈ।  ਆਓ ਇਸ ਦੇ ਫੀਚਰਜ਼  ਬਾਰੇ ਵਿਸਥਾਰ ਨਾਲ ਜਾਣਦੇ ਹਾਂ।

ਕੀ ਹੈ ਆਫਰ?
ਦੱਸ ਦਈਏ ਕਿ ਇਸ ਸਮਾਰਟਫੋਨ ਨੂੰ Amazon 'ਤੇ ਖਾਸ ਡਿਸਕਾਊਂਟ ਤੋਂ ਬਾਅਦ 10,749 ਰੁਪਏ ਦੀ ਕੀਮਤ 'ਤੇ ਸੂਚੀਬੱਧ ਕੀਤਾ ਗਿਆ ਹੈ ਤੇ ਇਸ ਡਿਵਾਈਸ 'ਤੇ ਚੋਣਵੇਂ ਆਫਰ ਵੱਖਰੇ ਤੌਰ 'ਤੇ ਉਪਲਬਧ ਹਨ ਅਤੇ ਪੁਰਾਣੇ ਫੋਨ ਨੂੰ ਐਕਸਚੇਂਜ ਕਰਕੇ 10,200 ਰੁਪਏ ਤੱਕ ਦੀ ਛੋਟ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਛੋਟ ਦਾ ਮੁੱਲ ਤੁਹਾਡੇ ਪੁਰਾਣੇ ਫੋਨ ਦੇ ਮਾਡਲ ਅਤੇ ਸਥਿਤੀ 'ਤੇ ਨਿਰਭਰ ਕਰਦਾ ਹੈ। ਛੋਟ ਤੋਂ ਬਾਅਦ ਸੈਮਸੰਗ ਡਿਵਾਈਸ ਨੂੰ ਤਿੰਨ ਰੰਗਾਂ ਦੇ ਵਿਕਲਪਾਂ ’ਚ ਖਰੀਦਿਆ ਜਾ ਸਕਦਾ ਹੈ ਜੋ ਕਿ ਹੈ ਬਲਸ਼ ਪਿੰਕ, ਮਿੰਟ ਗ੍ਰੀਨ ਅਤੇ ਥੰਡਰ ਬਲੈਕ।

ਕੀ ਹਨ ਸਪੈਸੀਫਿਕੇਸ਼ਨਜ਼
Samsung Galaxy M16 5 ’ਚ 6.7-ਇੰਚ ਦੀ ਫੁੱਲ HD+ ਸੁਪਰ AMOLED ਡਿਸਪਲੇਅ ਹੈ, ਜੋ 90Hz ਰਿਫਰੈਸ਼ ਰੇਟ ਅਤੇ 800 nits ਦੀ ਪੀਕ ਬ੍ਰਾਈਟਨੈੱਸ ਦੇ ਨਾਲ ਇਕ ਵਧੀਆ ਵਿਜ਼ੂਅਲ ਅਨੁਭਵ ਪ੍ਰਦਾਨ ਕਰਦੀ ਹੈ। ਇਹ ਡਿਵਾਈਸ MediaTek Dimensity 6300 ਪ੍ਰੋਸੈਸਰ ਦੇ ਨਾਲ ਆਉਂਦੀ ਹੈ, ਜੋ ਕਿ 4GB, 6GB ਅਤੇ 8GB RAM ਵਿਕਲਪਾਂ ਦੇ ਨਾਲ ਉਪਲਬਧ ਹੈ।

ਕੈਮਰਾ
ਕੈਮਰਾ  ਦੀ ਜੇਕਰ ਗੱਲ ਕਰੀਏ ਤਾਂ, ਇਸ ’ਚ ਇੱਕ ਟ੍ਰਿਪਲ ਰੀਅਰ ਕੈਮਰਾ ਹੈ ਜਿਸ ’ਚ 50MP ਮੁੱਖ ਸੈਂਸਰ, ਇਕ 5MP ਅਲਟਰਾ-ਵਾਈਡ ਲੈਂਸ ਅਤੇ ਇਕ 2MP ਮੈਕਰੋ ਲੈਂਸ ਸ਼ਾਮਲ ਹਨ, ਜਦੋਂ ਕਿ ਸੈਲਫੀ ਲਈ 13MP ਫਰੰਟ ਕੈਮਰਾ ਦਿੱਤਾ ਗਿਆ ਹੈ।

ਬੈਟਰੀ
ਡਿਵਾਈਸ ’ਚ 5000mAh ਬੈਟਰੀ ਹੈ ਜੋ 25W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ, ਜੋ ਇਸਨੂੰ ਲੰਬੇ ਸਮੇਂ ਤੱਕ ਵਰਤੋਂ ’ਚ ਰੱਖਦੀ ਹੈ। ਸਾਫਟਵੇਅਰ ਦੀ ਗੱਲ ਕਰੀਏ ਤਾਂ ਇਹ ਐਂਡਰਾਇਡ 15 'ਤੇ ਆਧਾਰਿਤ One UI 7 ਦੇ ਨਾਲ ਆਉਂਦਾ ਹੈ। ਇਸ ’ਚ ਸੁਰੱਖਿਆ ਲਈ ਸਾਈਡ ਮਾਊਂਟ ਕੀਤਾ ਫਿੰਗਰਪ੍ਰਿੰਟ ਸਕੈਨਰ ਵੀ ਹੈ।

 


author

Sunaina

Content Editor

Related News