ਹੁਣ ਪੁਰਾਣਾ AC ਵੀ ਨਹੀਂ ਵਧਾਏਗਾ ਬਿਜਲੀ ਦਾ ਬਿਲ! ਇਹ ਆਸਾਨ ਤਰੀਕੇ ਅਪਣਾ ਕੇ ਘਟਾਓ ਖਰਚਾ
Tuesday, Jul 01, 2025 - 03:50 PM (IST)

ਵੈੱਬ ਡੈਸਕ - ਗਰਮੀਆਂ ਦੀ ਤੀਬਰਤਾ ਦੇ ਨਾਲ ਹੀ ਏਅਰ ਕੰਡੀਸ਼ਨਰ ਦੀ ਮੰਗ ਤੇ ਵਰਤੋਂ ਵੀ ਵੱਧ ਜਾਂਦੀ ਹੈ ਪਰ ਜਿੱਥੇ ਠੰਢਕ ਮਿਲਦੀ ਹੈ, ਓੱਥੇ ਬਿਜਲੀ ਦੇ ਭਾਰੀ ਬਿਲ ਵੀ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ, ਖਾਸ ਕਰਕੇ ਜੇ ਤੁਹਾਡਾ ਏਸੀ ਪੁਰਾਣਾ ਹੋਵੇ ਪਰ ਹੁਣ ਤੁਹਾਨੂੰ ਚਿੰਤਾ ਕਰਨ ਦੀ ਲੋੜ ਬਿਲਕੁਲ ਵੀ ਲੋੜ ਨਹੀਂ ਹੈ। ਕੁਝ ਆਸਾਨ ਤੇ ਕਾਰਗਰ ਤਰੀਕਿਆਂ ਰਾਹੀਂ ਤੁਸੀਂ ਪੁਰਾਣਾ ਏਸੀ ਚਲਾਉਣ ਦੇ ਬਾਵਜੂਦ ਵੀ ਬਿਜਲੀ ਦੀ ਬਚਤ ਕਰ ਸਕਦੇ ਹੋ।
ਇਹ ਤਰੀਕੇ ਜ਼ਰੂਰ ਅਪਣਾਓ :-
ਟੈਂਪਰੇਚਰ 24-26 ਡਿਗਰੀ ਰੱਖੋ
- 22 ਡਿਗਰੀ 'ਤੇ ਏਸੀ ਚਲਾਉਣ ਦੀ ਥਾਂ 24-26 ਡਿਗਰੀ ਸੈਲਸੀਅਸ 'ਤੇ ਰੱਖੋ। ਇਹ ਆਦਰਸ਼ ਤਾਪਮਾਨ ਹੈ ਜੋ ਠੰਢਕ ਵੀ ਦੇਵੇਗਾ ਤੇ ਬਿਜਲੀ ਦੀ ਖਪਤ ਵੀ ਘੱਟ ਕਰੇਗਾ।
ਪੱਖਾ ਵੀ ਚਲਾਓ ਨਾਲ-ਨਾਲ
- ਏਸੀ ਚਲਾਉਣ ਨਾਲ ਹੀ ਪੱਖਾ ਵੀ ਚਲਾਉਣਾ ਵਾਧੂ ਠੰਢਕ ਦਿੰਦਾ ਹੈ। ਇਸ ਨਾਲ ਏਸੀ ਨੂੰ ਘੱਟ ਦਬਾਅ 'ਤੇ ਚਲਾਉਣਾ ਪੈਂਦਾ ਹੈ।
ਫਿਲਟਰ ਰੈਗੂਲਰ ਸਾਫ ਕਰੋ
- ਪੁਰਾਣੇ ਏਸੀ ਦਾ ਫਿਲਟਰ ਜੇ ਗੰਦਾ ਹੋਵੇ ਤਾਂ ਮਸ਼ੀਨ ਵੱਧ ਮਿਹਨਤ ਕਰਦੀ ਹੈ। ਹਰ 15 ਦਿਨਾਂ ਵਿਚ ਫਿਲਟਰ ਦੀ ਸਫਾਈ ਜ਼ਰੂਰੀ ਹੈ।
ਸਹੀ ਥਾਂ ਲਗਾਓ ਏਸੀ
- ਜੇਕਰ ਏਸੀ ਸਿੱਧੀ ਧੁੱਪ ਵਾਲੀ ਥਾਂ ਜਾਂ ਰਸੋਈ ਦੇ ਨੇੜੇ ਲੱਗਾ ਹੋਇਆ ਹੈ ਤਾਂ ਓਹ ਠੰਢਾ ਕਰਨ ਲਈ ਵੱਧ ਬਿਜਲੀ ਲੈਂਦਾ ਹੈ। ਇਸ ਨੂੰ ਠੰਢੀ ਜਾਂ ਛਾਂ ਵਾਲੀ ਥਾਂ 'ਤੇ ਲਗਾਉਣ ਨਾਲ ਖਪਤ ਘੱਟ ਹੁੰਦੀ ਹੈ।
ਦਰਵਾਜੇ-ਖਿੜਕੀਆਂ ਬੰਦ ਰੱਖੋ
- ਜਦੋਂ ਵੀ ਏਸੀ ਚਲ ਰਿਹਾ ਹੋਵੇ ਤਾਂ ਕਮਰੇ ਦੇ ਦਰਵਾਜੇ ਤੇ ਖਿੜਕੀਆਂ ਬੰਦ ਰੱਖੋ ਤਾਂ ਜੋ ਠੰਢਕ ਬਾਹਰ ਨਿਕਲ ਨਾ ਸਕੇ। ਨਹੀਂ ਤਾਂ ਏਸੀ ਵੱਧ ਸਮੇਂ ਚਲੂ ਰਹੇਗਾ ਤੇ ਬਿਲ ਵਧੇਗਾ।
ਟਾਈਮਰ ਜਾਂ ਸਲੀਪਿੰਗ ਮੋਡ ਵਰਤੋ
- ਰਾਤ ਨੂੰ ਸੌਣ ਸਮੇਂ ਏਸੀ ਦੇ ਟਾਈਮਰ ਜਾਂ ਸਲੀਪ ਮੋਡ ਨੂੰ ਚਾਲੂ ਰੱਖੋ। ਇਹ ਮੋਡ ਏਸੀ ਨੂੰ ਆਟੋਮੈਟਿਕ ਬੰਦ ਕਰ ਦਿੰਦਾ ਹੈ, ਜਿਸ ਨਾਲ ਬਿਜਲੀ ਦੀ ਵੀ ਬਚਤ ਹੁੰਦੀ ਹੈ।
ਪੁਰਾਣਾ ਏਸੀ ਹੋਣ ਦੇ ਬਾਵਜੂਦ ਵੀ ਜੇ ਤੁਸੀਂ ਇਹ ਤਰੀਕੇ ਅਪਣਾ ਲੈਂਦੇ ਹੋ ਤਾਂ ਨਾ ਸਿਰਫ ਬਿਲ ਘਟੇਗਾ ਸਗੋਂ ਤੁਹਾਡਾ ਏਸੀ ਵੀ ਵਧੀਆ ਢੰਗ ਨਾਲ ਕੰਮ ਕਰੇਗਾ। ਤਕਨੀਕ ਅਤੇ ਸਾਵਧਾਨੀ ਰਾਹੀਂ ਤੁਸੀਂ ਆਪਣੀ ਜੇਬ 'ਤੇ ਪੈਣ ਵਾਲਾ ਬੋਝ ਘਟਾ ਸਕਦੇ ਹੋ।