Oppo Reno 14 ਸੀਰੀਜ਼ ਦੇ 2 ਧਾਕੜ Phone ਹੋਣ ਜਾ ਰਹੇ ਲਾਂਚ! ਜਾਣੋ Features

Wednesday, Jul 02, 2025 - 12:47 PM (IST)

Oppo Reno 14 ਸੀਰੀਜ਼ ਦੇ 2 ਧਾਕੜ Phone ਹੋਣ ਜਾ ਰਹੇ ਲਾਂਚ! ਜਾਣੋ Features

ਗੈਜੇਟ ਡੈਸਕ - ਕੱਲ ਭਾਵ ਕਿ 3 ਜੁਲਾਈ ਨੂੰ ਓਪੋ ਦੀ ਨਵੀਂ ਰੇਨੋ 14 5G ਸੀਰੀਜ਼ ਦੁਪਹਿਰ 12 ਵਜੇ ਲਾਂਚ ਹੋਣ ਜਾ ਰਹੀ ਹੈ ਤੇ ਇਸ ਦੌਰਾਨ ਕੰਪਨੀ ਨੇ ਇਸ ਲਾਈਨਅੱਪ ਦੇ ਤਹਿਤ ਦੋ ਨਵੇਂ ਫੋਨ ਪੇਸ਼ ਕਰਨ ਜਾ ਰਹੀ ਹੈ ਜਿਸ 'ਚ ਰੇਨੋ 14 5G ਅਤੇ ਰੇਨੋ 14 ਪ੍ਰੋ 5G ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਇਹ ਦੋਵੇਂ ਸਮਾਰਟਫੋਨ ਪਹਿਲੀ ਵਾਰ ਲਗਭਗ ਦੋ ਮਹੀਨੇ ਪਹਿਲਾਂ ਚੀਨ 'ਚ ਦਿਖਾਈ ਦਿੱਤੇ ਸੀ ਤੇ ਹੁਣ ਇਹ ਭਾਰਤ 'ਚ ਲਾਂਚ ਹੋਣ ਜਾ ਰਹੇ ਹਨ। 

ਅਜਿਹੀ ਸਥਿਤੀ ਵਿਚ, ਜੇਕਰ ਤੁਸੀਂ ਵੀ ਨਵਾਂ ਫੋਨ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਇਨ੍ਹਾਂ ਡਿਵਾਈਸਾਂ ਦਾ ਇੰਤਜ਼ਾਰ ਕਰ ਸਕਦੇ ਹੋ। ਕੰਪਨੀ ਨੇ ਲਾਂਚ ਤੋਂ ਪਹਿਲਾਂ ਡਿਵਾਈਸ ਦੇ ਡਿਜ਼ਾਈਨ ਦਾ ਖੁਲਾਸਾ ਕਰ ਦਿੱਤਾ ਹੈ, ਜਦੋਂ ਕਿ ਚੀਨ 'ਚ ਲਾਂਚ ਹੋਣ ਕਾਰਨ, ਡਿਵਾਈਸ ਦੇ ਫੀਚਰਜ਼ ਪਹਿਲਾਂ ਹੀ ਜਾਣੇ ਜਾ ਚੁੱਕੇ ਹਨ ਅਤੇ ਇਸ ਦੇ ਨਾਲ ਹੀ ਆਓ ਇਸ ਖਬਰ ਰਾਹੀਂ ਜਾਣਦੇ ਹਾਂ ਇਸ ਡਿਵਾਇਸਾਂ ਦੇ ਫੀਚਰਜ਼ ਅਤੇ ਖਾਸੀਅਤਾਂ ਬਾਰੇ।

Oppo Reno 14 ਸੀਰੀਜ਼ ਫੀਚਰਜ਼
ਤੁਹਾਨੂੰ ਦੱਸ ਦਈਏ ਕਿ ਇਸ ਵਾਰ ਅਸੀਂ Oppo Reno 14 5G ਸੀਰੀਜ਼ 'ਚ ਬਹੁਤ ਸਾਰੇ ਹਾਰਡਵੇਅਰ ਅਤੇ ਸਾਫਟਵੇਅਰ ਅੱਪਗ੍ਰੇਡ ਦੇਖ ਸਕਦੇ ਹਾਂ। ਖਾਸ ਕਰਕੇ ਪ੍ਰਦਰਸ਼ਨ, ਕੈਮਰਾ ਅਤੇ AI ਫੀਚਰਜ਼ ਦੇ ਮਾਮਲੇ ਵਿਚ, ਇਹ ਫੋਨ ਬਹੁਤ ਐਡਵਾਂਸ ਹੋਣ ਜਾ ਰਹੇ ਹਨ। ਰੈਗੂਲਰ Reno 14 5G ਨੂੰ MediaTek 8350 ਚਿੱਪਸੈੱਟ ਨਾਲ ਦੇਖਿਆ ਜਾ ਸਕਦਾ ਹੈ। 

ਜਦੋਂ ਕਿ Reno 14 Pro 5G ਨੂੰ ਤੇਜ਼ Dimensity 8450 ਚਿੱਪਸੈੱਟ ਨਾਲ ਲੈਸ ਕੀਤਾ ਜਾ ਸਕਦਾ ਹੈ। ਇਹ ਦੋਵੇਂ ਡਿਵਾਈਸਾਂ UFS 3.1 'ਤੇ ਆਧਾਰਿਤ 16GB ਤੱਕ LPDDR5X RAM ਅਤੇ 1TB ਤੱਕ ਅੰਦਰੂਨੀ ਸਟੋਰੇਜ ਪ੍ਰਾਪਤ ਕਰ ਸਕਦੀਆਂ ਹਨ। ਇਸ ਦੇ ਨਾਲ ਹੀ, Reno 14 ਵਿਚ 6.59-ਇੰਚ ਫਲੈਟ OLED ਡਿਸਪਲੇਅ ਹੋ ਸਕਦਾ ਹੈ ਅਤੇ Pro ਵੇਰੀਐਂਟ ਵਿਚ 6.83-ਇੰਚ OLED ਡਿਸਪਲੇਅ ਹੋ ਸਕਦਾ ਹੈ।
 
ਕੈਮਰਾ 
ਕੈਮਰਾ ਫੀਚਰਸ ਦੀ ਗੱਲ ਕਰੀਏ ਤਾਂ, Reno 14 Pro ਦੇ ਪਿਛਲੇ ਪਾਸੇ ਚਾਰ 50-ਮੈਗਾਪਿਕਸਲ ਕੈਮਰੇ ਹੋ ਸਕਦੇ ਹਨ, ਜਿਸ 'ਚ ਆਪਟੀਕਲ ਇਮੇਜ ਸਟੈਬੀਲਾਈਜ਼ੇਸ਼ਨ ਵਾਲਾ ਇਕ ਪ੍ਰਾਇਮਰੀ ਕੈਮਰਾ, 3.5x ਆਪਟੀਕਲ ਜ਼ੂਮ ਵਾਲਾ ਇਕ ਅਲਟਰਾ-ਵਾਈਡ ਅਤੇ ਇਕ ਪੈਰੀਸਕੋਪ ਟੈਲੀਫੋਟੋ ਲੈਂਸ ਅਤੇ ਪੋਰਟਰੇਟ ਜਾਂ ਡੂੰਘਾਈ ਲਈ 50-ਮੈਗਾਪਿਕਸਲ ਕੈਮਰਾ ਸ਼ਾਮਲ ਹੈ।

ਜਦੋਂ ਕਿ ਨਾਨ-ਪ੍ਰੋ ਰੇਨੋ 14 5G ਵਿੱਚ 50-ਮੈਗਾਪਿਕਸਲ ਦਾ ਸੋਨੀ IMX882 ਪ੍ਰਾਇਮਰੀ ਕੈਮਰਾ, 8-ਮੈਗਾਪਿਕਸਲ ਦਾ ਅਲਟਰਾ-ਵਾਈਡ ਲੈਂਸ, ਅਤੇ 50-ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਮਿਲ ਸਕਦਾ ਹੈ। ਹਾਲਾਂਕਿ, ਇਹ ਦੋਵੇਂ ਡਿਵਾਈਸ ਸੈਲਫੀ ਲਈ 50-ਮੈਗਾਪਿਕਸਲ ਦਾ ਫਰੰਟ ਕੈਮਰਾ ਪੇਸ਼ ਕਰ ਸਕਦੇ ਹਨ।
 
ਬੈਟਰੀ
ਬੈਟਰੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਦੋਵੇਂ ਫੋਨ ਬਹੁਤ ਵਧੀਆ ਹੋਣ ਵਾਲੇ ਹਨ, ਜਿਸ 'ਚ ਰੈਗੂਲਰ Reno 14 5G 80W ਵਾਇਰਡ ਚਾਰਜਿੰਗ ਸਪੋਰਟ ਦੇ ਨਾਲ 6,000mAh ਬੈਟਰੀ ਦੀ ਪੇਸ਼ਕਸ਼ ਕਰ ਸਕਦਾ ਹੈ। ਜਦੋਂ ਕਿ Reno 14 Pro ਵਿਚ ਥੋੜ੍ਹੀ ਵੱਡੀ 6,200mAh ਬੈਟਰੀ ਹੋ ਸਕਦੀ ਹੈ।

Oppo Reno 14 5G ਕੀਮਤ
ਓਪੋ ਨੇ ਅਜੇ ਤੱਕ ਰੇਨੋ 14 ਸੀਰੀਜ਼ ਦੀ ਕੀਮਤ ਬਾਰੇ ਕੁਝ ਨਹੀਂ ਦੱਸਿਆ ਹੈ, ਪਰ ਚੀਨ ਵਿਚ ਦੋਵਾਂ ਫੋਨਾਂ ਦੇ ਲਾਂਚ ਹੋਣ ਤੋਂ ਕੀਮਤ ਦਾ ਕੁਝ ਅੰਦਾਜ਼ਾ ਲੱਗਦਾ ਹੈ। ਚੀਨ ਵਿੱਚ, ਰੇਨੋ 14 5G ਦੀ ਕੀਮਤ CNY 2,799 ਤੋਂ ਸ਼ੁਰੂ ਹੁੰਦੀ ਹੈ, ਜੋ ਕਿ ਲਗਭਗ 33,200 ਰੁਪਏ ਦੇ ਬਰਾਬਰ ਹੈ।

Oppo Reno 14 Pro ਕੀਮਤ
ਇਸ ਡਿਵਾਇਸ ਦੀ ਕੀਮਤ CNY 3,499 ਯਾਨੀ ਲਗਭਗ 41,500 ਰੁਪਏ ਹੈ। ਇਸ ਅਨੁਸਾਰ, ਇਹ ਕਿਹਾ ਜਾ ਰਿਹਾ ਹੈ ਕਿ ਰੇਨੋ 14 ਸੀਰੀਜ਼ ਦੇ ਬੇਸ ਮਾਡਲ ਦੀ ਕੀਮਤ 40 ਹਜ਼ਾਰ ਰੁਪਏ ਤੋਂ ਘੱਟ ਅਤੇ ਪ੍ਰੋ ਮਾਡਲ 50 ਹਜ਼ਾਰ ਰੁਪਏ ਤੋਂ ਘੱਟ ਹੋ ਸਕਦੀ ਹੈ।
 


author

Sunaina

Content Editor

Related News