Portronics ਨੇ ਲਾਂਚ ਕੀਤੇ ਡੀਪ ਬਾਸ ਦੇਣ ਵਾਲੇ ਬਲੂਟੁੱਥ ਹੈਡਫੋਨਸ
Tuesday, Jun 28, 2016 - 04:13 PM (IST)

ਜਲੰਧਰ - ਬਲੂਟੁੱਥ ਡਿਵਾਈਸਿਸ ਬਣਾਉਣ ਵਾਲੀ ਕੰਪਨੀ Portronics ਨੇ ਭਾਰਤ ''ਚ Muffs XT ਆਨ - ਈਅਰ ਬਲੂਟੁੱਥ ਹੈੱਡਫੋਨਸ ਨੂੰ 1,999 ਰੁਪਏ ਕੀਮਤ ''ਚ ਲਾਂਚ ਕੀਤਾ ਹੈ। ਇਨ੍ਹਾਂ ਨੂੰ ਬਲੈਕ ਕਲਰ ''ਚ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।
ਇਸ ਹੈੱਡਫੋਨਸ ''ਚ ਮਾਇਕ੍ਰੋਫੋਨ ਦੇ ਨਾਲ ਈਅਰ-ਪੈਡ ਮਾਉਂਟੇਡ ਕੰਟਰੋਲਸ ਦਿੱਤੇ ਗਏ ਹਨ ਜੋ ਮਿਊਜ਼ਿਕ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਫੋਨ ਕਾਲਸ ਨੂੰ ਪਿਕਅਪ ਕਰਨ ''ਚ ਵੀ ਮਦਦ ਕਰਦੇ ਹਨ। ਇਸ ''ਚ 195mAh ਸਮਰੱਥਾ ਵਾਲੀ ਲਈ-ਆਇਨ ਬੈਟਰੀ ਲਗਾਈ ਗਈ ਹੈ ਜੋ 12 ਘੰਟੇਂ ਦਾ ਮਿਊਜ਼ਿਕ ਪਲੇਬੈਕ ਦੇਣ ''ਚ ਮਦਦ ਕਰਦੀ ਹੈ। ਇਸ ਬਲੂਟੁੱਥ 4.1 ਨੂੰ ਸਪੋਰਟ ਕਰਨ ਵਾਲੇ ਹੈੱਡਫੋਨਸ ''ਚ 40mm ਦਾ ਡਰਾਈਵਰ ਦਿੱਤਾ ਗਿਆ ਹੈ। ਇਨ੍ਹਾਂ ''ਚ ਖਾਸ ਤੌਰ ''ਤੇ PU ਲੈਦਰ ਇਅਰ-ਪੈਡਸ ਮੌਜੂਦ ਹਨ ਜਿਨ੍ਹਾਂ ਦੀ ਮਦਦ ਨਾਲ ਇਨ੍ਹਾਂ ਨੂੰ ਲੰਬੇ ਸਮੇਂ ਤੱਕ ਯੂਜ਼ ਕੀਤਾ ਜਾ ਸਕਦਾ ਹੈ। ਉਮੀਦ ਕੀਤੀ ਗਈ ਹੈ ਕਿ ਇਸ ਹੈਂਡਫੋਨਸ ਨੂੰ ਯੂਜ਼ਰ ਕਾਫ਼ੀ ਪਸੰਦ ਕਰਣਗੇ।