ਮਿਊਜ਼ਿਕ ਦੇ ਸ਼ੌਕੀਨਾਂ ਲਈ Portronics ਨੇ ਲਾਂਚ ਕੀਤਾ ਪਾਵਰਫੁੱਲ ਸਾਊਂਡਬਾਰ ਸਪੀਕਰ

Friday, Aug 31, 2018 - 11:51 AM (IST)

ਮਿਊਜ਼ਿਕ ਦੇ ਸ਼ੌਕੀਨਾਂ ਲਈ Portronics ਨੇ ਲਾਂਚ ਕੀਤਾ ਪਾਵਰਫੁੱਲ ਸਾਊਂਡਬਾਰ ਸਪੀਕਰ

ਜਲੰਧਰ— ਪੋਰਟੇਬਲ ਡਿਜੀਟਲ ਪ੍ਰੋਡਕਟ ਬਣਾਉਣ ਵਾਲੀ ਕੰਪਨੀ ਪੋਰਟਰੋਨਿਕਸ ਨੇ ਮਲਟੀਫੰਕਸ਼ਨਲ ਸਾਊਂਡਬਾਰ 'Sound Slick II' ਨੂੰ ਭਾਰਤ 'ਚ ਲਾਂਚ ਕੀਤਾ ਹੈ। ਕੰਪਨੀ ਨੇ ਇਸ ਦੀ ਕੀਮਤ 3,999 ਰੁਪਏ ਰੱਖੀ ਹੈ। ਪੋਰਟਰੋਨਿਕਸ ਦਾ ਇਹ ਨਵਾਂ ਪ੍ਰੋਡਕਟ 2x20W ਸਟੀਰੀਓ ਸਾਊਂਡ (40W) ਆਫਰ ਕਰਦਾ ਹੈ। ਇਸ ਨੂੰ ਸਮਾਰਟਫੋਨ, ਐੱਮ.ਪੀ. 3  ਪਲੇਅ, ਯੂ.ਐੱਸ.ਬੀ. ਅਤੇ ਟੀ.ਵੀ. ਨਾਲ ਕੁਨੈਕਟ ਕੀਤਾ ਜਾ ਸਕਦਾ ਹੈ। ਇਹ ਸਾਊਂਡ ਬਾਰ ਐੱਫ.ਐੱਮ. ਰੇਡੀਓ ਨਾਲ ਵੀ ਲੈਸ ਹੈ। Sound Slick II ਨੂੰ ਟੀ.ਵੀ. ਦੇ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਆਸਾਨੀ ਨਾਲ ਵਾਲ ਮਾਊਂਟ ਵੀ ਕੀਤਾ ਜਾ ਸਕਦਾ ਹੈ। ਇਸ ਦੀ ਖਾਸ ਲੁੱਕ ਕਾਰਨ ਇਸ ਨੂੰ ਲਿਵਿੰਗ ਰੂਮ ਜਾਂ ਬੈੱਡਰੂਮ 'ਚ ਵੀ ਰੱਖਿਆ ਜਾ ਸਕਦਾ ਹੈ। ਪ੍ਰੀਮੀਅ ਲੁੱਕ ਤੋਂ ਇਲਾਵਾ ਇਸ ਨੂੰ ਮਜਬੂਤ ਬਾਡੀ ਵਾਲਾ ਵੀ ਬਣਾਇਆ ਗਿਆ ਹੈ।

PunjabKesari

ਪੋਰਟਰੋਨਿਕਸ 'ਸਾਊਂਡ ਸਲਿੱਕ-2' ਨੂੰ ਟੀ.ਵੀ. ਨਾਲ ਸੈੱਟ ਕਰਕੇ ਤੁਸੀਂ ਬਿਹਤਰ ਆਡੂਓ ਆਊਟਪੁਟ ਦਾ ਮਜ਼ਾ ਲੈ ਸਕਦੇ ਹੋ। ਬਿਹਤਰ ਬਲੂਟੁੱਥ ਕੁਨੈਕਟੀਵਿਟੀ ਲਈ 'ਸਾਊਂਡ ਸਲਿੱਕ-2' ਬਲੂਟੁੱਥ 4.2 ਨਾਲ ਲੈਸ ਹੈ ਅਤੇ ਇਸ ਨੂੰ ਕਿਸੇ ਵੀ ਸਿਸਟਮ ਨਾਲ ਆਸਾਨੀ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ। ਇਸ ਵਿਚ ਆਕਸ-ਇੰਨ ਅੇਤ ਯੂ.ਐੱਸ.ਬੀ. ਦੀ ਸਪੋਰਟ ਵੀ ਮੌਜੂਦ ਹੈ। ਯਾਨੀ ਸਿਰਫ ਆਈਪੌਡ ਜਾਂ ਪੈੱਨਡ੍ਰਾਈਵ ਨਾਲ ਆਸਾਨੀ ਨਾਲ ਮਿਊਜ਼ਿਕ ਦਾ ਮਜ਼ਾ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਨੂੰ ਟੀ.ਵੀ. ਮੋਬਾਇਲ ਫੋਨਸ, ਟੈਬਲੇਟ, ਲੈਪਟਾਪ, ਡੀ.ਵੀ.ਡੀ./ਸੀ.ਡੀ. ਅਤੇ ਡਿਵਾਈਸਿਜ਼ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ।

PunjabKesari

'ਸਾਊਂਡ ਸਲਿੱਕ-2' ਦੇ ਨਾਲ ਇਕ ਰਿਮੋਟ ਵੀ ਦਿੱਤਾ ਗਿਆ ਹੈ। ਰਿਮੋਟ ਰਾਹੀਂ ਵਾਲਿਊਮ ਕੰਟਰੋਲ ਕਰਨਾ, ਮੋਡ ਚੇਂਜ ਕਰਨਾ, ਪੌਜ਼ ਅਤੇ ਪਲੇਅ ਕਰਨਾ ਵਰਗੇ ਕੰਮ ਕੀਤੇ ਜਾ ਸਕਦੇ ਹਨ। 'ਸਾਊਂਡ ਸਲਿੱਕ-2' ਦਾ ਭਾਰ 1.8 ਕਿਲੋਗ੍ਰਾਮ ਹੈ ਅਤੇ ਇਹ ਡੀ.ਸੀ. ਅਡਾਪਟਰ ਨਾਲ ਕੰਮ ਕਰਦਾ ਹੈ। ਗਾਹਕ ਇਸ ਨੂੰ ਬਲੈਕ ਕਲਰ ਆਪਸ਼ਨ 'ਚ ਖਰੀਦ ਸਕਣਗੇ।


Related News