Portronics ਨੇ ਪਾਵਰਫੁੱਲ ਵਾਇਰਲੈੱਸ ਸਾਊਡਬਾਰ ਕੀਤਾ ਲਾਂਚ

04/10/2018 4:24:37 PM

ਜਲੰਧਰ-ਡਿਜੀਟਲ ਗੈਜੇਟ 'ਚ ਮਸ਼ਹੂਰ ਕੰਪਨੀ ਪੋਰਟਨਿਕਸ ਨੇ ਹਾਲ ਹੀ ਆਪਣਾ ਹਾਈ-ਕੁਆਲਿਟੀ, ਰੀਚਾਰਜਬੇਲ ਵਾਇਰਲੈੱਸ ਸਟੀਰਿਓ Pure Sound Pro 3 ਸਾਊਂਡਬਾਰ ਲਾਂਚ ਕੀਤਾ ਹੈ। ਪਿਓਰ ਸਾਊਂਡ ਪ੍ਰੋ-3 ਬਾਜ਼ਾਰ 'ਚ ਉਪਲੱਬਧ ਦੂਜੇ ਸਾਊਡਬਾਰ ਤੋਂ ਵੱਖਰਾ ਹੈ, ਕਿਉਕਿ ਇਹ ਸਟਾਈਲਿਸ਼ ਹੋਣ ਦੇ ਨਾਲ ਨਾਲ ਹਾਈ ਕੁਆਲਿਟੀ ਮਿਊਜ਼ਿਕ ਦੇ ਲਈ ਵਿਸ਼ੇਸ ਤੌਰ 'ਤੇ ਤਿਆਰ ਕੀਤਾ ਗਿਆ ਹੈ। ਇਸ ਡਿਵਾਈਸ ਦੇ ਕੂਲ ਲੁਕਸ, ਸ਼ਾਨਦਾਰ ਡਿਜ਼ਾਇਨ, ਪ੍ਰੀਮਿਅਮ ਸਾਊਂਡ ਕੁਆਲਿਟੀ ਦੀ ਵਰਤੋਂ ਕਰਨ 'ਚ ਆਸਾਨੀ ਅਤੇ ਕੀਮਤ, ਇਸ ਨੂੰ ਹੋਰ ਦੂਜੇ ਸਾਊਂਡਬਾਰ ਤੋਂ ਬਿਲਕੁਲ ਵੱਖਰੀ ਕੈਟੇਗਿਰੀ 'ਚ ਲੈ ਜਾਂਦਾ ਹੈ। 

 

ਇਸ ਗੈਜੇਟ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਇਹ ਤੁਹਾਡੇ ਕੋਲ ਮੌਜੂਦ ਮਿਊਜ਼ਿਕ ਦੇ ਤਮਾਮ ਸ੍ਰੋਤਾਂ ਜਿਵੇ ਕਿ ਸਮਾਰਟਫੋਨ, ਟੈਬਲੇਟ, ਲੈਪਟਾਪ, ਪੇਨ-ਡਰਾਈਵ, ਨਾਨ-ਬਲੂਟੁੱਥ ਡਿਵਾਈਸਿਜ਼ (MP 3 ਪਲੇਅਰਸ ਅਤੇ ਡੈਸਕਟਾਪ) ਦੇ ਨਾਲ ਤਾਲਮੇਲ ਬਣਾਉਦੇ ਹੋਏ ਤੁਹਾਡਾ ਪਸੰਦ ਦਾ ਮਿਊਜ਼ਿਕ ਤੁਹਾਡੇ ਤੱਕ ਪਹੁੰਚਾਏਗਾ। ਇਹ ਡਿਵਾਈਸ ਤੁਹਾਨੂੰ ਬਲੂਟੁੱਥ 4.2V, AUX-IN, USB ਡਰਾਈਵ ਅਤੇ FM ਨਾਲ ਆਸਾਨੀ ਨਾਲ ਕੁਨੈਕਟ ਹੋ ਜਾਵੇਗਾ। ਤੁਹਾਨੂੰ ਇਸ ਡਿਵਾਈਸ ਦੇ ਰਾਹੀਂ ਮਿਊਜ਼ਿਕ ਦਾ ਆਨੰਦ ਲੈਣ ਦੇ ਲਈ ਇਸ 'ਚ ਦਿੱਤੇ ਗਏ ਵੱਖਰੇ ਮੋਡਸ 'ਤੇ ਸ਼ਿਫਟ ਹੋਣਾ ਹੈ। ਇਹ ਤੁਹਾਡੀ ਸਹੂਲਤ ਦੇ ਲਈ ਮੌਜੂਦ ਮੋਡ ਦੇ ਬਾਰੇ 'ਚ ਤੁਹਾਨੂੰ ਆਪਣੀ ਆਵਾਜ਼ ਨਾਲ ਸੂਚਿਤ ਕਰੇਗਾ।
 

ਇਸ ਡਿਵਾਈਸ 'ਚ ਦੋ ਸ਼ਕਤੀਸ਼ਾਲੀ 5ਵਾਟ (RMS) ਇਨਬਿਲਟ ਸਪੀਕਰ ਹਨ। ਇਸ 'ਚ ਲੱਗੇ ਐਮਪਲੀਫਾਇਰ ਲੋਅ ਅਤੇ ਹਾਈ ਫ੍ਰੀਕੂਵੈਂਸੀ 'ਤੇ ਬਿਹਤਰੀਨ ਸਾਊਂਡ ਆਉਟਪੁੱਟ ਤੁਹਾਨੂੰ ਪ੍ਰਦਾਨ ਕਰੇਗਾ।ਇਹ ਸਾਊਂਡਬਾਰ 180 ਹਰਟਜ਼ ਤੋਂ 18k ਹਰਟਜ਼ ਫ੍ਰੀਕੂਵੈਂਸੀ ਮਤਲਬ ਨੋਇਜ਼ ਰੇਸ਼ੀਓ 75db ਤੱਕ ਦੇ ਸਿਗਨਲ 'ਤੇ ਬਿਹਤਰੀਨ ਆਉਟਪੁੱਟ ਪ੍ਰਦਾਨ ਕਰਨ 'ਚ ਸਮੱਰਥ ਹੈ। ਇਸ ਦਾ ਸ਼ਕਤੀਸ਼ਾਲੀ ਗ੍ਰਿਲ ਬਾਡੀ 930 ਗ੍ਰਾਮ ਹੈ ਅਤੇ ਸਾਰੇ ਤਰ੍ਹਾਂ ਦਾ ਆਡੀਓ ਸਪ੍ਰੈਕਟਰਮ ਦੇ ਲਈ ਉਪਯੋਗੀ ਹੈ। ਇਸ ਡਿਵਾਈਸ 'ਚ 2500mAh ਲਿਥਿਅਮ ਆਇਨ ਬੈਟਰੀ ਲੱਗੀ ਹੈ, ਜੋ ਇਕ ਵਾਰ ਚਾਰਜ ਕਰਨ 'ਤੇ 7 ਘੰਟੇ ਤੱਕ ਮਿਊਜ਼ਿਕ ਵਜਾਇਆ ਜਾ ਸਕਦਾ ਹੈ। ਇਸ ਬੈਟਰੀ ਨੂੰ ਦੋਬਾਰਾ ਤਿੰਨ ਘੰਟੇ 'ਚ ਪੂਰੀ ਤਰ੍ਹਾਂ ਚਾਰਜ ਕੀਤਾ ਜਾ ਸਕਦਾ ਹੈ।

 

ਕੀਮਤ ਅਤੇ ਉਪਲੱਬਧਤਾ- 

ਪੋਰਟਨਿਕਸ ਪਿਓਰ ਸਾਊਂਡ-ਪ੍ਰੋ 3 ਜੈਟ ਬਲੈਕ ਰੰਗ 'ਚ ਉਪਲੱਬਧ ਹੈ ਅਤੇ ਇਸ ਨੂੰ ਦੇਸ਼ ਭਰ ਦੇ ਸਾਰੇ ਆਨਲਾਈਨ ਅਤੇ ਆਫਲਾਈਨ ਸਟੋਰਾਂ ਤੋਂ ਖਰੀਦਿਆਂ ਜਾ ਸਕਦਾ ਹੈ। ਇਸ ਦੀ ਕੀਮਤ 2,999 ਰੁਪਏ ਹੈ।


Related News