ਜੀਓ ਨੇ ਮਹਿੰਗਾ ਕੀਤਾ ਮੋਬਾਇਲ ਟੈਰਿਫ, ਲਾਂਚ ਕੀਤੇ ਨਵੇਂ ਪਲਾਨ

Thursday, Jun 27, 2024 - 11:04 PM (IST)

ਜੀਓ ਨੇ ਮਹਿੰਗਾ ਕੀਤਾ ਮੋਬਾਇਲ ਟੈਰਿਫ, ਲਾਂਚ ਕੀਤੇ ਨਵੇਂ ਪਲਾਨ

ਗੈਜੇਟ ਡੈਸਕ- ਰਿਲਾਇੰਸ ਇੰਡਸਟਰੀ ਦੀ ਮਲਕੀਅਤ ਵਾਲੀ ਕੰਪਨੀ ਜੀਓ ਨੇ 5ਜੀ ਪਲਾਨ ਲਾਂਚ ਕੀਤੇ ਹਨ। ਜੀਓ ਤਿੰਨ ਜੁਲਾਈ ਤੋਂ ਮੋਬਾਇਲ ਸੇਵਾਵਾਂ ਦੀਆਂ ਦਰਾਂ 'ਚ 12 ਤੋਂ 27 ਫੀਸਦੀ ਦਾ ਵਾਧਾ ਕਰੇਗੀ। ਜੀਓ ਲਗਭਗ ਢਾਈ ਸਾਲਾਂ ਬਾਅਦ ਮੋਬਾਇਲ ਸੇਵਾ ਦਰਾਂ 'ਚ ਵਾਧਾ ਕਰਨ ਜਾ ਰਹੀ ਹੈ। ਰਿਲਾਇੰਸ ਜੀਓ ਇੰਫੋਕਾਮ ਦੇ ਚੇਅਰਮੈਨ ਆਕਾਸ਼ ਅੰਬਾਨੀ ਨੇ ਬਿਆਨ 'ਚ ਕਿਹਾ ਕਿ ਨਵੀਆਂ ਯੋਜਨਾਵਾਂ ਦੀ ਸ਼ੁਰੂਆਤ 5ਜੀ ਅਤੇ ਏ.ਆਈ. ਤਕਨਾਲੋਜੀ ਵਿੱਚ ਨਿਵੇਸ਼ ਦੁਆਰਾ ਉਦਯੋਗ ਦੀ ਨਵੀਨਤਾ ਨੂੰ ਵਾਤਾਵਰਣ ਅਨੁਕੂਲ ਵਿਕਾਸ ਨੂੰ ਅੱਗੇ ਵਧਾਉਣ ਵੱਲ ਇਕ ਕਦਮ ਹੈ। 

PunjabKesari

ਨਵੇਂ 5ਜੀ ਪਲਾਨ 3 ਜੁਲਾਈ ਤੋਂ ਉਪਲੱਬਧ ਹੋਣਗੇ। ਨਵੇਂ 5ਜੀ ਪਲਾਨ ਹੁਣ 449 ਰੁਪਏ 'ਚ 28 ਦਿਨਾਂ ਲਈ 3 ਜੀ.ਬੀ. ਰੋਜ਼ਾਨਾ ਡਾਟਾ ਮਿਲੇਗਾ। ਉਥੇ ਹੀ 399 ਰੁਪਏ 'ਚ ਅਨਲਿਮਟਿਡ ਕਾਲਿੰਗ ਅਤੇ 2.5GB/day ਡਾਟਾ ਮਿਲੇਗਾ। ਇਸ ਤਰ੍ਹਾਂ 299 ਰੁਪਏ ਦੇ ਰਿਚਾਰਜ ਨੂੰ ਵਧਾ ਕੇ 349 ਰੁਪਏ ਦਾ ਕਰ ਦਿੱਤਾ ਗਿਆ ਹੈ। 155 ਰੁਪਏ ਦਾ ਰੀਚਾਰਜ ਹੁਣ 189 ਰੁਪਏ 'ਚ ਮਿਲੇਗਾ। 209 ਰੁਪਏ ਦਾ ਰੀਚਾਰਜ 249 ਰੁਪਏ, 239 ਰੁਪਏ ਦਾ 299 ਰੁਪਏ 'ਚ ਮਿਲੇਗਾ। ਇਨ੍ਹਾਂ ਸਾਰੇ ਪਲਾਨਜ਼ ਦੀ ਮਿਆਦ 28 ਦਿਨਾਂ ਦੀ ਹੈ। 

ਇਸ ਦੇ ਨਾਲ ਹੀ ਦੋ ਮਹੀਨਿਆਂ ਦੀ ਮਿਆਦ ਵਾਲਾ ਪਲਾਨ 579 ਰੁਪਏ 'ਚ ਮਿਲੇਗਾ ਜੋ ਕਿ ਪਹਿਲਾਂ 479 ਰੁਪਏ ਦਾ ਸੀ। 533 ਰੁਪਏ ਵਾਲਾ ਪਲਾਨ ਹੁਣ 629 ਰੁਪਏ ਵਿੱਚ ਉਪਲੱਬਧ ਹੈ। ਇਨ੍ਹਾਂ ਦੋਵਾਂ ਪਲਾਨ ਦੀ ਮਿਆਦ 56 ਦਿਨਾਂ ਦੀ ਹੈ। 


author

Rakesh

Content Editor

Related News