Portronics ਨੇ ਭਾਰਤ ’ਚ ਲਾਂਚ ਕੀਤਾ ਬਲੂਟੂਥ ਰਿਸੀਵਰ ਤੇ ਟ੍ਰਾਂਸਮੀਟਰ ਅਡਾਪਟਰ, ਜਾਣੋ ਕੀਮਤ

10/31/2020 10:46:49 AM

ਗੈਜੇਟ ਡੈਸਕ– ਡਿਜੀਟਲ ਅਤੇ ਪੋਰਟੇਬਲ ਕੰਜ਼ਿਊਮਰ ਇਲੈਕਟ੍ਰੋਨਿਕਸ ਕੰਪਨੀ ਪੋਰਟੋਨਿਕਸ ਨੇ ਭਾਰਤੀ ਬਾਜ਼ਾਰ ਚ ਇਕ ਬਲੂਟੂਥ ਰਿਸੀਵਰ ਅਤੇ ਟ੍ਰਾਂਸਮੀਟਰ ਅਡਾਪਰ ਲਾਂਚ ਕੀਤਾ ਹੈ ਜਿਸ ਨੂੰ ਆਟੋ 14 ਨਾਂ ਦਿੱਤਾ ਗਿਆ ਹੈ। ਇਸ ਅਡਾਪਟਰ ਦੀ ਮਦਦ ਨਾਲ ਤੁਸੀਂ ਕਿਸੇ ਵੀ ਟੀਵੀ, ਸੀਡੀ ਪਲੇਅਰ ਅਤੇ ਇਥੋਂ ਤਕ ਕਿ ਪੁਰਾਣੇ ਪੀਸੀ, ਵਾਇਰਲੈੱਸ ਹੈੱਡਫੋਨ, ਸਪੀਕਰ ਅਤੇ ਕਾਰ ਦੇ ਸਟੀਰੀਓ ਸਿਸਟਮ ਨਾਲ ਆਸਾਨੀ ਨਾਲ ਆਡੀਓ ਇਨਪੁਟ ਨੂੰ ਬ੍ਰਾਡਕਾਸਟ ਕਰ ਸਕੋਗੇ। ਇਸ ਡਿਵਾਈਸ ਰਾਹੀਂ ਤੁਸੀਂ ਆਪਣੇ ਪੁਰਾਣੇ ਨਾਨ-ਬਲੂਟੂਥ ਡਿਵਾਈਸਿਜ਼ ਦਾ ਇਸਤੇਮਾਲ ਵੀ ਕਰ ਸਕਦੇ ਹੋ। 

ਇਹ ਡਿਵਾਈਸ ਵਾਇਰਲੈੱਸ ਟ੍ਰਾਂਸਮੀਟਰ ਅਤੇ ਰਿਸੀਵਰ ਦਾ ਕੰਬੋ ਪੈਕ ਹੈ ਜਿਸ ਦੀ ਮਦਦ ਨਾਲ ਤੁਸੀਂ ਆਪਣੇ ਕੰਟੈਂਟ ਨੂੰ ਨਾਨ-ਬਲੂਟੂਥ ਡਿਵਾਈਸ ’ਤੇ ਆਸਾਨੀ ਨਾਲ ਸਟਰੀਮ ਕਰ ਸਕਦੇ ਹੋ। ਟ੍ਰਾਂਸਮੀਟਿੰਗ ਮੋਡ, ਤੁਹਾਡੇ ਨਾਨ-ਬਲੂਟੂਥ ਡਿਵਾਈਸਿਜ਼ ਨਾਲ ਬਲੂਟੂਥ ਹੈੱਡਫੋਨ ਅਤੇ ਸਪੀਕਰ ’ਚ ਆਡੀਓ ਸਟਰਮ ਕਰਦਾ ਹੈ। ਉਥੇ ਹੀ ਰਿਸੀਵਿੰਗ ਮੋਡ ਤੁਹਾਡੇ ਫੋਨ ਜਾਂ ਪਸੰਦੀਦਾ ਮੀਡੀਆ ਪਲੇਅ ਨਾਲ ਆਡੀਓ ਨੂੰ ਤੁਹਾਡੇ ਵਾਇਰਡ-ਸਪੀਕਰ, ਹੈੱਡਫੋਨ, ਕਾਰ ਸਟੀਰੀਓ ਸਿਸਟਮ, ਹੋਮ ਥਿਏਟਰ ’ਚ ਸਟਰੀਮ ਕਰਦਾ ਹੈ। 

ਵਾਇਰਲੈੱਸ ਸੈੱਟਅਪ ਤੋਂ ਇਲਾਵਾ ਆਟੋ 14 ਨੂੰ ਲੈ ਕੇ ਦਾਅਵਾ ਹੈ ਕਿ ਇਹ ਵਾਇਰਲੈੱਸ ਅਡਾਪਟਰ ਬਿਹਤਰ ਅਤੇ ਸਥਾਈ ਕੁਨੈਕਸ਼ਨ ਦੇ ਨਾਲ ਸ਼ਾਨਦਾਰ ਆਡੀਓ ਕੁਨੈਕਟੀਵਿਟੀ ਅਤੇ ਐੱਚ.ਡੀ. ਕੁਆਲਿਟੀ ਪ੍ਰਦਾਨ ਕਰਦਾ ਹੈ। ਇਸ ਵਿਚ ਬਲੂਟੂਥ 4.2 ਦਿੱਤਾ ਗਿਆ ਹੈ। ਇਸ ਨੂੰ ਤੁਸੀਂ ਹੈਂਡਸ-ਫ੍ਰੀ ਕਿਟ ਦੀ ਤਰ੍ਹਾਂ ਇਸੇਮਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਇਹ ਡਿਵਾਈਸ ਤੁਹਾਨੂੰ 10 ਘੰਟਿਆਂ ਤਕ ਦਾ ਪਲੇਅਟਾਈਮ ਦਿੰਦੀ ਹੈ। ਇਸ ਵਿਚ 450mAh ਦੀ ਬੈਟਰੀ ਹੈ ਜਿਸ ਨੂੰ ਦੋ ਘੰਟਿਆਂ ’ਚ ਪੂਰਾ ਚਾਰਜ ਕੀਤਾ ਜਾ ਸਕਦਾ ਹੈ। ਪੋਰਟੋਨਿਕਸ ਆਟੋ 14 ਦੀ ਕੀਮਤ 1,999 ਰੁਪਏ ਹੈ।


Rakesh

Content Editor

Related News