ਤੁਹਾਡੀ ਡਰਾਇੰਗ ਅਤੇ ਅੱਖਰਾਂ ਨੂੰ ਈਮੇਜ ''ਚ ਬਦਲੇਗਾ ਇਹ SmartPen
Sunday, May 08, 2016 - 03:28 PM (IST)

ਜਲੰਧਰ- ਪੋਟ੍ਰੋਨਿਕਸ ਨੇ ਇਕ ਅਨੋਖਾ ਪੈੱਨ ਲਾਂਚ ਕੀਤਾ ਹੈ ਜੋ ਕਿ ਸਮਾਰਟ ਪੈੱਨਜ਼ ਦੀ ਮਸ਼ਹੂਰ ਇਲੈਕਟ੍ਰੋਪੈੱਨ ''ਚ ਲੇਟੈਸਟ ਸੀਰੀਜ਼ ਹੈ, ਦ ਸਟਾਇਲਿਸ਼ ਟੈਕਨਾਲੋਜੀ ਇਲੈਕਟ੍ਰੋਪੈੱਨ 3। ਇਲੈਕਟ੍ਰੋਪੈੱਨ ਸੀਰੀਜ਼ ਦੇ ਬਾਕੀ ਸਮਾਰਟ-ਪੈੱਨਜ਼ ਦੀ ਤਰ੍ਹਾਂ, ਇਲੈਕਟ੍ਰੋਪੈੱਨ 3 ''ਚ ਵੀ ਆਮ ਪੈੱਨ ਰਿਫਿਲ ਅਤੇ ਆਮ ਪੇਪਰ ਦੀ ਵਰਤੋਂ ਹੁੰਦੀ ਹੈ। ਇਸ ਪੈੱਨ ਦੀ ਵਰਤੋਂ ਨਾਲ ਤੁਸੀਂ ਕਿਸੇ ਵੀ ਆਮ ਪੇਪਰ ਦੇ ਲਿੱਖ ਜਾਂ ਡਰਾਅ ਕਰ ਸਕਦੇ ਹੋ ਅਤੇ ਉਸੇ ਸਮੇਂ ਆਪਣੇ ਮੋਬਾਇਲ, ਟੈਬਲੇਟ ਜਾਂ ਲੈਪਟਾਪ ''ਤੇ ਜੇ.ਪੀ.ਜੀ. ਈਮੇਜ ਦੇ ਤੌਰ ''ਤੇ ਦੇਖ ਸਕਦੇ ਹੋ। ਇਸ ਅਨੋਖੇ ਸਮਾਰਟ ਪੈੱਨ ਨਾਲ ਯੂਜ਼ਰਜ਼ ਸਿਰਫ ਜੇ.ਪੀ.ਜੀ. ਈਮੇਜ਼ ਹੀ ਨਹੀਂ ਬਲਕਿ ਨੋਟਸ ਲੈਂਦੇ ਸਮੇਂ ਸਾਰੇ ਪ੍ਰੋਸੈਸ ਦੀ ਵੀਡੀਓ ਵੀ ਦੇਖ ਸਕਦੇ ਹਨ। ਇਨ੍ਹਾਂ ਹੀ ਨਹੀਂ ਵਾਇਸਓਵਰ ਆਪਸ਼ਨ ਦੀ ਵਰਤੋਂ ਨਾਲ ਵੀਡੀਓ ਫਾਰਮੈਟ ''ਚ ਸਕੈੱਚ ਵੀ ਬਣਾ ਸਕਦੇ ਹਨ।
ਇਲੈਕਟ੍ਰੋਪੈੱਨ 3 ਨੂੰ ਅਧਿਆਪਕ, ਟ੍ਰੇਨਰਜ਼, ਵਿਦਿਆਰਥੀਆਂ, ਐੱਨ.ਜੀ.ਓ., ਸਕਿਲ ਡਵੈਲਪਮੈਂਟ ਏਜੰਸੀਜ਼, ਪ੍ਰੋਡਕਟ ਡਿਜ਼ਾਇਨਰਸ, ਮਾਰਕੇਟਿੰਗ ਅਤੇ ਪ੍ਰੋਫੈਸ਼ਨਲਜ਼ ਤੋਂ ਇਲਾਵਾ ਹੋਰਨਾ ਪ੍ਰੋਫੈਸ਼ਨਲਾਂ ਜੋ ਨਾਲੇਜ਼ ਨੂੰ ਡਿਜ਼ੀਟਲ ਤਰੀਕੇ ਨਾਲ ਸ਼ੇਅਰ ਕਰਦੇ ਹਨ, ਵੱਲੋਂ ਵੀ ਵਰਤਿਆ ਜਾ ਸਕਦਾ ਹੈ। ਪੈੱਨ ਦਾ ਇਹ ਐਪ ਫਿਲਹਾਲ ਐਂਡ੍ਰਾਇਡ ਪਲੈਟਫਾਰਮ ਲਈ ਹੀ ਉਪਲੱਬਧ ਹੈ ਅਤੇ ਜਲਦ ਹੀ ਆਈ.ਓ.ਐੱਸ. ਡਿਵਾਈਸਸ ਲਈ ਵੀ ਇਸ ਨੂੰ ਜਾਰੀ ਕੀਤਾ ਜਾਵੇਗਾ। ਇਹ ਉਨ੍ਹਾਂ ਸਾਰੀਆਂ ਡਿਵਾਈਸਸ ਨੂੰ ਸਪੋਰਟ ਕਰਦਾ ਹੈ ਜਿਨ੍ਹਾਂ ''ਚ 4.0 ਬਲੂਟੂਥ ਬੀ.ਐੱਲ.ਈ., ਓ.ਟੀ.ਜ਼ੀ. ਐਂਡ੍ਰਾਇਡ 4.4 ਜਾਂ ਇਸ ਤੋਂ ਉੱਪਰ ਦੇ ਵਰਜਨ ਅਤੇ ਵਿੰਡੋਜ਼ 8.1 ਮੌਜੂਦ ਹਨ। ਇਸ ਦੀ ਬੈਟਰੀ ਨਾਲ ਯੂਜ਼ਰਜ਼ 80 ਘੰਟੇ ਤੱਕ ਲਿੱਖ ਸਕਦੇ ਹਨ। ਇਸ ਦੀ ਕੀਮਤ 5,499 ਰੁਪਏ ਰੱਖੀ ਗਈ ਹੈ।