12000mAh ਦੀ ਬੈਟਰੀ ਤੇ 12 ਇੰਚ ਦੀ ਡਿਸਪਲੇਅ, ਆ ਗਏ POCO ਦੇ ਦੋ ਪਾਵਰਫੁਲ ਟੈਬਲੇਟ
Wednesday, Nov 26, 2025 - 06:05 PM (IST)
ਗੈਜੇਟ ਡੈਸਕ- ਪੋਕੋ ਨੇ ਆਪਣੇ ਦੋ ਦਮਦਾਰ ਟੈਬਲੇਟ ਲਾਂਚ ਕਰ ਦਿੱਤੇ ਹਨ। ਦਰਅਸਲ, ਕੰਪਨੀ ਨੇ ਬੁੱਧਵਾਰ ਨੂੰ ਆਪਣੇ ਨਵੇਂ Pad M1 ਦੇ ਨਾਲ POCO Pad X1 ਨੂੰ ਗਲੋਬਲੀ ਲਾਂਚ ਕੀਤਾ ਹੈ। ਇੰਡੋਨੇਸ਼ੀਆ ਦੇ ਬਾਲੀ 'ਚ ਹੋਏ ਲਾਂਚ ਈਵੈਂਟ 'ਚ POCO F8 Pro ਅਤੇ POCO F8 Ultra ਵੀ ਲਾਂਚ ਕੀਤੇ ਗਏ। ਨਵਾਂ Pad X1 ਕੁਆਲਕਾਮ ਦੇ ਸਨੈਪਡ੍ਰੈਗਨ 7+ Gen 3 ਚਿਪਸੈੱਟ 'ਤੇ ਚੱਲਦਾ ਹੈ। ਇਸ ਵਿਚ 3.2k ਰੈਜ਼ੋਲਿਊਸ਼ਨ ਵਾਲੀ ਡਿਸਪਲੇਅ ਹੈ, ਜਿਸਦਾ ਸਕਰੀਨ ਰਿਫ੍ਰੈਸ਼ ਰੇਟ 144 ਹਰਟਜ਼ ਤਕ ਹੈ। ਦੂਜੇ ਪਾਸੇ POCO Pad M1 'ਚ 12,000mAh ਦੀ ਬੈਟਰੀ ਹੈ। ਇਸ ਵਿਚ 12.1 ਇੰਚ ਦੀ ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 2.5K ਹੈ ਅਤੇ ਰਿਫ੍ਰੈਸ਼ ਰੇਟ 120 ਹਰਟਜ਼ ਤਕ ਹੈ।
ਕੀਮਤ
POCO Pad X1 ਦੀ ਕੀਮਤ 399 ਡਾਲਰ (ਕਰੀਬ 36,000 ਰੁਪਏ) ਹੈ, ਇਹ ਕੀਮਤ ਇਸਦੇ ਇਕਮਾਤਰ 8 ਜੀ.ਬੀ. ਰੈਮ+512 ਜੀ.ਬੀ. ਸਟੋਰੇਜ ਵੇਰੀਐਂਟ ਲਈ ਹੈ। ਅਰਲੀ ਬਰਥ ਦੇ ਤੌਰ 'ਤੇ ਕੰਪਨੀ ਇਸਨੂੰ 349 ਡਾਲਰ (ਕਰੀਬ 31,000 ਰੁਪਏ) ਦੇ ਡਿਸਕਾਊਂਟ ਪ੍ਰਾਈਜ਼ 'ਤੇ ਦੇ ਰਹੀ ਹੈ। ਦੂਜੇ ਪਾਸੇ POCO Pad M1 ਦੀ ਕੀਮਤ 329 ਜਾਲਵਰ (ਕਰੀਬ 29,000 ਰੁਪਏ) ਹੈ, ਜੋ ਇਸਦੇ ਇਕਮਾਤਰ 8ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਵੇਰੀਐੰਟ ਲਈ ਹੈ। ਅਰਲੀ ਬਰਥ ਦੇ ਤੌਰ 'ਤੇ ਕੰਪਨੀ ਇਸਨੂੰ 279 ਡਾਲਰ (ਕਰੀਬ 25,000 ਰੁਪਏ) ਦੇ ਡਿਸਕਾਊਂਟ ਪ੍ਰਾਈਜ਼ 'ਤੇ ਦੇ ਰਹੀ ਹੈ।
ਨਵੇਂ ਪੋਕੋ ਟੈਬਲੇਟ ਅੱਜ ਤੋਂ ਕੰਪਨੀ ਦੇ ਆਨਲਾਈਨ ਸਟੋਰ 'ਤੇ ਵਿਕਰੀ ਲਈ ਉਪਲੱਬਧ ਹੋਣਗੇ। ਪੋਕੋ ਪੈਡ ਐਕਸ1 ਅਤੇ ਪੈਡ ਐੱਮ1 ਬਲੈਕ ਅਤੇ ਬਲਿਊ ਰੰਗ 'ਚ ਮਿਲਣਗੇ।
