ਵਨਪਲੱਸ ਦੇ ਪ੍ਰੋਡਕਟ ਮੈਨੇਜਰ ਦਾ ਦੋਸ਼, ਪੋਕੋ ਨੇ ਕਾਪੀ ਕੀਤੀ ਵਨਪਲੱਸ ਦੀ ਕੈਮਰਾ ਟੈਗਲਾਈਨ

02/01/2020 10:46:56 AM

ਗੈਜੇਟ ਡੈਸਕ– ਇਨ੍ਹੀ ਦਿਨੀਂ ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ’ਤੇ ਸ਼ਾਓਮੀ ਅਤੇ ਰੀਅਲਮੀ ਵਿਚਾਲੇ ਬਹਿਸ ਚੱਲ ਰਹੀ ਹੈ। ਇਸ ਪੂਰੇ ਘਟਨਾਕ੍ਰਮ ਦੌਰਾਨ ਵਨਪਲੱਸ ’ਚ ਕੰਮ ਕਰ ਚੁੱਕੇ ਇਕ ਵਰਕਰ ਨੇ ਵੀ ਸ਼ਾਓਮੀ ’ਤੇ ਵਨਪਲੱਸ ਦੀ ਟਾਗਲਾਈਨ ਕਾਪੀ ਕਰਨ ਦਾ ਦੋਸ਼ ਲਗਾ ਦਿੱਤਾ ਹੈ। ਹਾਲ ਹੀ ’ਚ ਹੀ ਪੋਕੋ ਇੰਡੀਆ ਦੇ ਜਨਰਲ ਮੈਨੇਜਰ ਸੀ ਮਨਮੋਹਨ ਨੇ ਇੰਡੀਪੈਂਡੇਂਟ ਬ੍ਰਾਂਡ ਦੇ ਤੌਰ ’ਤੇ ਕੰਪਨੀ ਦੇ ਪਲਾਨ ਸ਼ੇਅਰ ਕੀਤੇ ਅਤੇ ਕਿਹਾ ਕਿ ਅਸੀਂ ਐਕਸ ਦੀ ਵੈਲਿਊ ਨੂੰ ਰੀਡਿਫਾਈਨ ਕੀਤਾ ਹੈ, ਨਵੇਂ ਐਕਸਪੀਰੀਅੰਸ ਕਰਨ ਲਈ ਤਿਆਰ ਰਹੋ। 
- ਇਸ ਟਵੀਟ ’ਤੇ ਪ੍ਰਤੀਕਿਰਿਆ ਦੇਣ ਵਾਲੇ ਯੂਜ਼ਰਜ਼ ’ਚੋਂ ਇਕ ਸਿਜਮਾਨ ਕੋਪੇਕ ਵੀ ਸਨ ਜੋ ਕਿ ਵਨਪਲੱਸ ਦੇ ਪ੍ਰੋਡਕਟ ਮੈਨੇਜਰ ਰਹਿ ਚੁੱਕੇ ਹਨ ਅਤੇ ਉਨ੍ਹਾਂ ਕਿਹਾ ਕਿ ਪੋਕੋ ਨੇ ਵਨਪਲੱਸ ਦੀ ਟੈਗਲਾਈਨ ਕਾਪੀ ਕੀਤੀ ਹੈ। ਉਹ ਸੋਚ ਵੀ ਨਹੀਂ ਸਕਦੇ ਕਿ ਕੋਈ ਕੰਪਨੀ ਟੈਗਲਾਈਨ ਬਣਾਉਣ ਦੇ ਮਾਮਲੇ ’ਚ ਵੀ ਕ੍ਰਿਏਟਿਵ ਨਹੀਂ ਹੈ। ਮੈਨੂੰ ਵਨਪਲੱਸ ਕਰਮਚਾਰੀਆਂ ਲਈ ਬੁਰਾ ਲੱਗ ਰਿਹਾ ਹੈ ਕਿਉਂਕਿ ਮੈਨੂੰ ਪਤਾ ਹੈ ਕਿ ਉਨ੍ਹਾਂ ਦੀ ਮਾਰਕੀਟਿੰਗ ਟੀਮ ਚੰਗਾ ਕਰਨ ਦੀ ਕਿੰਨੀ ਕੋਸ਼ਿਸ਼ ਕਰਦੀ ਹੈ। 

ਰੀਅਲਮੀ ਨੇ ਦਿੱਤੀ ਸੀ ਪ੍ਰਤੀਕਿਰਿਆ
ਸ਼ਾਓਮੀ ਇੰਡੀਆ ਦੇ ਐੱਮ.ਡੀ. ਮਨੁ ਕੁਮਾਰ ਜੈਨ ਅਤੇ ਮਾਰਕੀਟਿੰਗ ਹੈੱਡ ਅਨੁਜ ਸ਼ਰਮਾ ਨੇ ਹਾਲਹੀ ’ਚ ਟਵਿਟਰ ’ਤੇ ਰੀਅਲਮੀ ਨੂੰ ‘ਕਾਪੀ ਕੈਟ’ ਕਿਹਾ ਸੀ ਜਿਸ ਤੋਂ ਬਾਅਦ ਰੀਅਲਮੀ ਇੰਡੀਆ ਦੇ ਸੀ.ਈ.ਓ. ਮਾਧਵ ਸੇਠ ਨੇ ਜਵਾਬ ਦਿੱਤਾ ਕਿ ਸ਼ਾਓਮੀ ਨੇ ਰੀਅਲਮੀ ਨੂੰ ‘ਕਾਪੀ ਕੈਟ’ ਕਿਹਾ ਹੈ। ਸ਼ਾਓਮੀ ਦਾ ਵਿਵਹਾਰ ਕਿਸੇ ਮਾਰਕੀਟ ਲੀਡਰ ਵਰਗਾ ਨਹੀਂ ਹੈ। 


Related News