ਬਿਨਾਂ ਇੰਟਰਨੈੱਟ ਲਓ ਗੇਮਿੰਗ ਦਾ ਮਜ਼ਾ, ਇਹ ਹਨ ਟਾਪ 5 ਆਫਲਾਈਨ ਮੋਬਾਇਲ ਗੇਮਾਂ

03/17/2020 3:42:10 PM

ਗੈਜੇਟ ਡੈਸਕ– ਸਮਾਰਟਫੋਨ ਦਾ ਇਸਤੇਮਾਲ ਕਾਲਿੰਗ, ਮੈਸੇਜਿੰਗ ਅਤੇ ਤਸਵੀਰਾਂ ਲੈਣ ਤੋਂ ਇਲਾਵਾ ਗੇਮਿੰਗ ਲਈ ਵੀ ਕਾਫੀ ਕੀਤਾ ਜਾਂਦਾ ਹੈ। ਜ਼ਿਆਦਾਤਰ ਗੇਮ ਲਵਰਜ਼ ਹੁਣ ਟੀਵੀ ਜਾਂ ਪਲੇਅ ਸਟੇਸ਼ਨ ਨੂੰ ਛੱਡ ਕੇ ਸਮਾਰਟਫੋਨ ’ਤੇ ਸ਼ਿਫਟ ਹੋ ਗਏ ਹਨ। ਪਿਛਲੇ ਸਾਲ ਪਬਜੀ ਮੋਬਾਇਲ ਗੇਮ ਕਾਫੀ ਪ੍ਰਸਿੱਧ ਹੋ ਰਹੀ ਸੀ। ਹਾਲਾਂਕਿ ਜ਼ਿਆਦਾਤਰ ਵੱਡੀਆਂ ਗੇਮਾਂ ਅਜਿਹੀਆਂ ਹਨ ਜਿਨ੍ਹਾਂ ਲਈ ਇੰਟਰਨੈੱਟ ਕੁਨੈਕਟੀਵਿਟੀ ਦਾ ਹੋਣਾ ਬਹੁਤ ਜ਼ਰੂਰ ਹੈ। ਪਰ ਅੱਜ ਅਸੀਂ ਤੁਹਾਨੂੰ 5 ਅਜਿਹੀਆਂ ਸ਼ਾਨਦਾਰ ਐਂਡਰਾਇਡ ਮੋਬਾਇਲ ਗੇਮਾਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਨੂੰ ਆਫਲਾਈਨ ਖੇਡਿਆ ਜਾ ਸਕਦਾ ਹੈ। ਇਸ ਲਈ ਡਾਟਾ ਜਾਂ ਵਾਈ-ਫਾਈ ਦੀ ਕੋਈ ਲੋੜ ਨਹੀਂ ਹੈ। 

Stranger Things: 
ਜੇਕਰ ਤੁਹਾਨੂੰ ਐਕਸ਼ਨ ਪਸੰਦਹੈ ਤਾਂ ਇਹ ਗੇਮ ਵੀ ਪਸੰਦ ਆਏਗੀ। ਇਹ ਨੈੱਟਫਲਿਕਸ ਦੇ ਫੇਮਸ ਸ਼ੋਅ Stranger Things ’ਤੇ ਆਧਾਰਿਤ ਹੈ। ਇਹ ਇਕ ਰੋਲ ਪਲੇਇੰਗ ਗੇਮ ਹੈ, ਜਿਸ ਵਿਚ ਤੁਹਾਨੂੰ ਵੱਖ-ਵੱਖ ਕਰੈਕਟਰਾਂ ਦੀ ਅਨੋਕੀ ਪਾਵਰ ਰਾਹੀਂ ਪਜ਼ਲ ਨੂੰ ਹੱਲ ਕਰਨਾ ਹੋਵੇਗਾ। 

Minecraft: 
ਕੀ ਤੁਹਾਨੂੰ ਘੱਰ ਜਾਂ ਮਹਿਲ ਬਣਾਉਣਾ ਪਸੰਦ ਹੈ? ਤਾਂ ਤੁਹਾਨੂੰ Minecraft ਗੇਮ ਟ੍ਰਾਈ ਕਰਨੀ ਚਾਹੀਦੀ ਹੈ। ਇਥੇ ਤੁਸੀਂ ਆਪਣੇ ਹਿਸਾਬ ਨਾਲ ਘਰ ਤਿਆਰ ਕਰ ਸਕਦੇ ਹੋ ਅਤੇ ਫਸਲਾਂ ਉਗਾ ਸਕਦੇ ਹੋ। ਇਸ ਨੂੰ ਤੁਸੀਂ ਦੋਸਤਾਂ ਦੇ ਨਾਲ ਜਾਂ ਇਕੱਲੇ ਵੀ ਖੇਡ ਸਕਦੇ ਹੋ। 

Downwell: 
ਇਸ ਗੇਮ ’ਚ ਤੁਹਾਨੂੰ ਇਕ ਡੂੰਘੇ ਅਤੇ ਹਨ੍ਹੇਰੇ ਖੂਹ ’ਚ ਵੜਨਾ ਹੁੰਦਾ ਹੈ, ਫਿਰ ਆਪਣੇ ਪਲੇਅਰ ਨੂੰ ਮੁਸ਼ਕਲਾਂ ਤੋਂ ਬਚਾਉਂਦੇ ਹੋਏ ਲਾਲ ਜਵਾਹਰਾਤ ਇਕੱਠੇ ਕਰਨੇ ਪੈਂਦੇ ਹਨ। ਪਲੇਅਰ ਦੀ ਜਾਨ ਬਚਾਉਣ ਲਈ ਸਿਰਫ ਗਨਬੂਟਸ ਹੀ ਕੰਮ ਆੁਂਦੇ ਹਨ। ਜਿਵੇਂ-ਜਿਵੇਂ ਤੁਸੀਂ ਖੂਹ ’ਚ ਅੱਗੇ ਵਧਦੇ ਜਾਂਦੇ ਹੋ, ਹਨ੍ਹੇਰਾ ਅਤੇ ਮੁਸ਼ਕਲਾਂ ਵੀ ਉਨੀਆਂ ਜ਼ਿਆਦਾ ਹੋ ਜਾਂਦੀਆਂ ਹਨ। 

Fallout Shelter: 
ਇਸ ਵਿਚ ਤੁਹਾਨੂੰ ਇਕ ਨਿਊਕਲੀਅਰ ਸ਼ੈਲਟਰ ਨੂੰ ਮੈਨੇਜ ਕਰਨਾ ਪੈਂਦਾ ਹੈ। ਇਸ ਵਿਚ ਰਹਿਣ ਵਾਲੇ ਲੋਕਾਂ ਦੀ ਦੇਖਭਾਲ ਕਰਨੀ ਪੈਂਦੀ ਹੈ। ਸਮੇਂ-ਸਮੇਂ ’ਤੇ ਆਉਣ ਵਾਲੇ ਖਤਰਿਆਂ ਤੋਂ ਸ਼ੈਲਟਰ ਨੂੰ ਬਚਾਉਣਾ ਵੀ ਪੈਂਦਾ ਹੈ। ਇਸ ਵਿਚ ਤੁਹਾਨੂੰ ਨਵੇਂ-ਨਵੇਂ ਹਥਿਆਰ ਅਤੇ ਕਵਚ ਵੀ ਮਿਲਦੇ ਹਨ। 

Alto’s Adventure: 
ਜੇਕਰ ਤੁਹਾਨੂੰ ਸਨੋਬੋਰਡਿੰਗ ਪਸੰਦ ਹੈ ਤਾਂ ਇਹ ਗੇਮ ਤੁਹਾਡੇ ਕੰਮ ਦੀ ਹੈ। ਇਹ ਤੁਹਾਨੂੰ ਪਹਾੜਾਂ ’ਤੇ ਸਨੋਬੋਰਡਿੰਗ ਦਾ ਮਜ਼ਾ ਦਿਵਾਉਂਦੀ ਹੈ। ਰਸਤੇ ’ਚ ਪਿੰਡ, ਜੰਗਲ ਅਤੇ ਕਈ ਦੂਜੇ ਰੋਮਾਂਚਕ ਸਥਾਨ ਪੈਂਦੇ ਹਨ। ਵਿੱਚ-ਵਿੱਚ ਮੁਸ਼ਕਲਾਂ ਵੀ ਆਉਂਦੀਆਂ ਹਨ ਜਿਨ੍ਹਾਂ ਨੂੰ ਪਾਰ ਕਰਨਾ ਪੈਂਦਾ ਹੈ। 


Related News