ਲੱਖਾਂ ਹੋਮ ਸਕਿਓਰਟੀ ਕੈਮਰਾ ਓਨਰਸ ਦਾ ਪਰਸਨਲ ਡਾਟਾ ਹੋਇਆ ਲੀਕ

12/31/2019 8:24:59 PM

ਗੈਜੇਟ ਡੈਸਕ—ਇਕ ਵਾਰ ਫਿਰ ਲੱਖਾਂ ਯੂਜ਼ਰਸ ਦਾ ਪਰਸਨਲ ਡਾਟਾ ਲੀਕ ਹੋਇਆ ਹੈ। ਸਾਈਬਰ ਸਕਿਓਰਟੀ ਫਰਮ ਟਰੈਵਲ ਸਕਿਓਰਟੀ ਦੀ ਰਿਪੋਰਟ ਮੁਤਾਬਕ ਵਾਇਜ਼ ਹੋਮ ਸਕਿਓਰਟੀ ਕੈਮਰੇ ਦੇ ਲੱਖਾਂ ਓਨਰਸ ਦਾ ਪਰਸਨਲ ਡਾਟਾ ਇਸ ਮਹੀਨੇ ਦੀ ਸ਼ੁਰੂਆਤ 'ਚ ਆਨਲਾਈਨ ਲੀਕ ਹੋਇਆ ਹੈ। ਇਸ ਰਿਪੋਰਟ ਨੂੰ ਸੀਨੈਟ (CNET) ਨੇ ਕਵਰ ਕੀਤਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਲੋਕਾਂ ਦੇ ਪਾਸਵਰਡ ਅਤੇ ਆਫੀਨੈਂਸ਼ੀਅਲ ਇੰਫਾਰਮੇਸ਼ਨ ਇਸ ਲੀਕ 'ਚ ਸ਼ਾਮਲ ਨਹੀਂ ਹੈ। ਹਾਲਾਂਕਿ ਈ-ਮੇਲ ਐਡਰੈੱਸ, ਵਾਈ-ਫਾਈ ਇੰਫਾਰਮੇਸ਼ਨ ਅਤੇ ਹੈਲਥ ਡਾਟਾ ਸਮੇਤ ਦੂਜੇ ਪਰਸਨਲ ਡਾਟਾ ਲੀਕ ਹੋਏ ਹਨ।

ਇਕ ਤੋਂ ਦੂਜੇ ਸਰਵਰ 'ਚ ਡਾਟਾ ਟ੍ਰਾਂਸਫਰ ਕਰਨ ਵੇਲੇ ਹੋਈ ਗਲਤੀ
ਵਾਇਜ਼ (Wyze) ਦੇ ਕੋ ਫਾਊਂਡਰ ਡਾਨਗਸੇਂਗ ਸ਼ਾਨਗ ਨੇ ਇਕ ਪੋਸਟ 'ਚ ਕਨਫਰਮ ਕੀਤਾ ਹੈ ਕਿ ਯੂਜ਼ਰਸ ਦਾ ਡਾਟਾ ਉਜਾਗਰ ਹੋਇਆ। ਸ਼ਾਨਗ ਮੁਤਾਬਕ ਇਕ ਤੋਂ ਦੂਜੇ ਸਰਵਰ 'ਚ ਡਾਟਾ ਟ੍ਰਾਂਸਫਰ ਕਰ ਰਹੇ ਕੰਪਨੀ ਦੇ ਇੰਪਲਾਈ ਦੀ 'ਗਲਤੀ' ਕਾਰਨ ਯੂਜ਼ਰਸ ਦਾ ਡਾਟਾ ਲੀਕ ਹੋਇਆ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਅਸੀਂ ਮਾਮਲੇ ਦੀ ਜਾਂਚ-ਪੜਤਾਲ ਕਰ ਰਹੇ ਹਾਂ ਅਤੇ ਇਹ ਜਾਣਨ ਦੀ ਕੋਸ਼ਿਸ਼ 'ਚ ਹਾਂ ਕਿ ਇਹ ਕਿਵੇਂ ਹੋਇਆ। ਰਿਪੋਰਟ ਮੁਤਾਬਕ ਲੀਕ ਹੋਏ ਡਾਟਾ 'ਚ ਯੂਜ਼ਰਸ ਦੀ ਹਾਈਟ (Height), ਵੇਟ (Wieght) , ਅਤੇ ਜੈਂਡਰ (ਲਿੰਗ) ਵਰਗੇ ਕੁਝ ਬਾਡੀ ਮੀਟ੍ਰਿਕਸ ਸ਼ਾਮਲ ਹੈ। ਇਹ ਯੂਜ਼ਰਸ ਵਾਇਜ਼ ਦੇ ਨਵੇਂ ਸਕੇਲ ਦੀ ਬੀਟਾ ਟੈਸਟਿੰਗ 'ਚ ਸਨ।

ਪ੍ਰਭਾਵਿਤ ਯੂਜ਼ਰਸ ਨੂੰ ਇੰਫਾਰਮ ਕਰ ਰਹੀ ਕੰਪਨੀ
ਸਾਈਬਰ ਸਕਿਓਰਟੀ ਫਰਮ ਟਰੈਵਲ ਸਕਿਓਰਟੀ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਬੋਨ ਡੈਨਸਿਟੀ ਅਤੇ ਰੋਜ਼ਾਨਾ ਪ੍ਰੋਟੀਨ ਇਨਟੇਕ (ਯੂਜ਼ਰ ਰੋਜ਼ਨਾ ਕਿੰਨਾ ਪ੍ਰੋਟੀਨ ਲੈ ਰਹੇ ਹਨ) ਵੀ ਲੀਕ ਹੋਏ ਡਾਟਾ 'ਚ ਸ਼ਾਮਲ ਹੈ। ਉੱਥੇ, ਸ਼ਾਨਗ ਨੇ ਇਸ ਰਿਪੋਰਟ ਨੂੰ ਖਾਰਿਜ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੰਪਨੀ ਯੂਜ਼ਰਸ ਦੀ ਇਹ ਇੰਫਾਰਮੇਸ਼ਨ ਕਲੈਕਟ ਨਹੀਂ ਕਰਦੀ ਹੈ। ਵਾਇਜ਼ ਨੇ ਪ੍ਰਭਾਵਿਤ ਯੂਜ਼ਰਸ ਨੂੰ ਸੂਚਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਯੂਜ਼ਰਸ ਨੂੰ ਆਪਣਾ ਪਾਸਵਰਡ ਰੀਸੈੱਟ ਕਰਨਾ ਹੋਵੇਗਾ। ਕਸਟਮਰਸ ਨੂੰ ਆਪਣੇ ਡਿਵਾਈਸੇਜ 'ਚ ਟੂ-ਫੈਕਟਰ ਆਥੈਨਟੀਕੇਸ਼ਨ ਇਨੇਬਲ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ। ਇਸ ਮਹੀਨੇ ਦੀ ਸ਼ੁਰੂਆਤ 'ਚ ਹੈਕਰਸ ਨੇ ਹਜ਼ਾਰਾ ਐਮਾਜ਼ੋਨ ਰਿੰਗ ਕੈਮਰਾ ਓਨਰਸ ਦੇ ਪਾਸਵਰਡ ਤਕ ਆਪਣੀ ਪਹੁੰਚ ਬਣਾਈ ਸੀ। ਹਾਲਾਂਕਿ, ਵਾਇਜ਼ ਤੋਂ ਵੱਖ ਐਮਾਜ਼ੋਨ ਨੇ ਕਿਹਾ ਸੀ ਕਿ ਪਾਸਵਰਡ ਕੰਪਨੀ ਦੇ ਸਿਸਟਮ ਤੋਂ ਨਹੀਂ, ਬਲਕਿ ਥਰਡ ਪਾਰਟੀ ਐਪਸ ਤੋਂ ਚੋਰੀ ਕੀਤੇ ਗਏ ਹਨ।


Karan Kumar

Content Editor

Related News