ਗੂਗਲ ਸਟਡੀ ’ਚ ਖੁਲਾਸਾ, ਲੱਖਾਂ ਲੋਕ ਅੱਜ ਵੀ ਇਸਤੇਮਾਲ ਕਰਦੇ ਹਨ ਹੈਕਡ ਪਾਸਵਰਡ

Saturday, Aug 17, 2019 - 12:33 PM (IST)

ਗੂਗਲ ਸਟਡੀ ’ਚ ਖੁਲਾਸਾ, ਲੱਖਾਂ ਲੋਕ ਅੱਜ ਵੀ ਇਸਤੇਮਾਲ ਕਰਦੇ ਹਨ ਹੈਕਡ ਪਾਸਵਰਡ

ਗੈਜੇਟ ਡੈਸਕ– ਅਮਰੀਕੀ ਟੈੱਕ ਕੰਪਨੀ ਗੂਗਲ ਦੀ ਇਕ ਸਟਡੀ ਰਾਹੀਂ ਹੈਰਾਨ ਕਰ ਦੇਣ ਵਾਲੀ ਗੱਲ ਸਾਹਮਣੇ ਆਈ ਹੈ। ਪੂਰੇ ਇੰਟਰਨੈੱਟ ਦੇ 1.5 ਫੀਸਦੀ ਸਾਈਨ ਇਨ ਅਜਿਹੇ ਪਾਸਵਰਡਸ ਨਾਲ ਹੁੰਦੇ ਹਨ ਜੋ ਪਹਿਲਾਂ ਤੋਂ ਹੀ ਹੈਕ ਹੋ ਚੁੱਕੇ ਹਨ। ਗੂਗਲ ਨੇ ਕਿਹਾ ਹੈ ਕਿ ਅਸੀਂ 21 ਮਿਲੀਅਨ ਯੂਜ਼ਰਨੇਮ ਅਤੇ ਪਾਸਵਰਡਸ ਨੂੰ ਸਕੈਨ ਕੀਤਾ ਹੈ ਅਤੇ ਇਨ੍ਹਾਂ ’ਚੋਂ 3.16 ਲੱਖ ਤੋਂ ਜ਼ਿਆਦਾ ਅਨਸੇਫ ਹਨ। ਕੰਪਨੀ ਨੇ ਕਿਹਾ ਹੈ ਕਿ ਡਾਟਾ ਬ੍ਰੀਚ ਦੀ ਵਾਰਨਿੰਗ ਤੋਂ ਬਾਅਦ 26 ਫੀਸਦੀ ਯੂਜ਼ਰਜ਼ ਨੇ ਪਾਸਵਰਡ ਬਦਲੇ ਹਨ। ਇਨ੍ਹਾਂ ਨਵੇਂ ਪਾਸਵਰਡਸ ’ਚੋਂ 94 ਫੀਸਦੀ ਸਟਰੋਂਗ ਹਨ ਪਰ ਕੁਝ ਯੂਜ਼ਰਜ਼ ਨੇ ਇਨ੍ਹਾਂ ਵਾਰਨਿੰਗ ਨੂੰ ਇਗਰੋਨ ਵੀ ਕੀਤਾ ਹੈ। ਗੂਗਲ ਦੀ ਇਸ ਸਟਡੀ ’ਚ ਇਹ ਵੀ ਕਿਹਾ ਗਿਆ ਹੈ ਕਿ ਯੂਜ਼ਰਜ਼ ਨੂੰ ਵੱਖ-ਵੱਖ ਵੈੱਬਸਾਈਟਾਂ ਲਈ ਇਕ ਤਰ੍ਹਾਂ ਦੇ ਪਾਸਵਰਡ ਇਸਤੇਮਾਲ ਕਰਨੇ ਬੰਦ ਕਰ ਦੇਣੇ ਚਾਹੀਦੇ ਹਨ। ਅਜਿਹੇ ਹਾਲਤ ’ਚ ਅਜਿਹੇ ਯੂਜ਼ਰਜ਼ ਦੀ ਜਾਣਕਾਰੀ ਚੋਰੀ ਹੋਣ ਦੇ ਖਤਰੇ ਜ਼ਿਆਦਾ ਰਹਿੰਦੇ ਹਨ। 

ਯੂਜ਼ਰਜ਼ ਆਸਾਨੀ ਨਾਲ ਯਾਦ ਰੱਖਣ ਲਈ ਰੱਖਦੇ ਹਨ ਇਕ ਹੀ ਪਾਸਵਰਡ
ਜ਼ਿਕਰਯੋਗ ਹੈ ਕਿ ਯੂਜ਼ਰਜ਼ ਆਸਾਨੀ ਨਾਲ ਯਾਦ ਰੱਖਣ ਲਈ ਕਈ ਵੈੱਬਸਾਈਟਾਂ ਦੇ ਇਕ ਹੀ ਪਾਸਵਰਡ ਰੱਖਦੇ ਹਨ। ਜਿਵੇਂ- ਜੀਮੇਲ, ਫੇਸਬੁੱਕ ਜਾਂ ਟਵਿਟਰ ਆਦਿ ਇਨ੍ਹਾਂ ਸਭ ਦੇ ਇਕ ਤਰ੍ਹਾਂ ਦੇ ਪਾਸਵਰਡ ਰੱਖਦੇ ਹਨ। ਅਜਿਹੇ ’ਚ ਜੇਕਰ ਕਿਸੇ ਇਕ ਪਲੇਟਫਾਰਮ ਤੋਂ ਡਾਟਾ ਚੋਰੀ ਹੁੰਦਾ ਹੈ ਤਾਂ ਅਜਿਹੇ ਹਾਲਤ ’ਚ ਹੈਕਰ ਇਸੇ ਪਾਸਵਰਡ ਦੇ ਸਹਾਰੇ ਯੂਜ਼ਰਜ਼ ਦੇ ਦੂਜੇ ਅਕਾਊਂਟਸ ਨੂੰ ਟਾਰਗੇਟ ਕਰਦੇ ਹਨ।

PunjabKesari

ਸਭ ਤੋਂ ਕਮਜ਼ੋਰ ਪਾਸਵਰਡ 12345678
ਹਰ ਸਾਲ ਸਭ ਤੋਂ ਖਰਾਬ ਪਾਸਵਰਡ ਦੀ ਲਿਸਟ ਜਾਰੀ ਹੁੰਦੀ ਹੈ ਜਿਨ੍ਹਾਂ ’ਚ ਨੰਬਰ 1 ’ਤੇ 12345678 ਹੁੰਦਾ ਹੈ। ਇਸੇ ਤਰ੍ਹਾਂ ਕਮਜ਼ੋਰ ਪਾਸਵਰਡ ਲੋਕ ਵੱਖ-ਵੱਖ ਵੈੱਬਸਾਈਟਾਂ ਦਾ ਬਣਾ ਲੈਂਦੇ ਹਨ। ਯੂਜ਼ਰਜ਼ ਨੂੰ ਕਦੇ ਵੀ ਇਕ ਪਾਸਵਰਡ ਵੱਖ-ਵੱਖ ਪਲੇਟਫਾਰਮ ਲਈ ਇਸਤੇਮਾਲ ਨਹੀਂ ਕਰਨਾ ਚਾਹੀਦਾ। 

ਪਾਸਵਰਡ ’ਚ ਜ਼ਰੂਰ ਇਸਤੇਮਾਲ ਕਰੋ ਸਪੈਸ਼ਲ ਕਰੈਕਟਰ 
ਇਸ ਤੋਂ ਇਲਾਵਾ ਪਾਸਵਰਡ ’ਚ ਸਪੈਸ਼ਲ ਕਰੈਕਟਰ ਇਸਤੇਮਾਲ ਕਰਕੇ ਇਸ ਨੂੰ ਮਜਬੂਤ ਬਣਾਉਣਾ ਚਾਹੀਦਾ ਹੈ ਅਤੇ ਸਮੇਂ-ਸਮੇਂ ’ਤੇ ਇਸ ਨੂੰ ਬਦਲਣਾ ਵੀ ਚਾਹੀਦਾ ਹੈ। ਗੂਗਲ ਦੀ ਇਸ ਸਟਡੀ ਤੋਂ ਇਕ ਗੱਲ ਤਾਂ ਸਾਫ ਹੈ ਕਿ ਭਾਰੀ ਗਿਣਤੀ ’ਚ ਯੂਜ਼ਰਜ਼ ਪਾਸਵਰਡ ਨਾਲ ਜੁੜੀ ਵਾਰਨਿੰਗ ਨੂੰ ਇਗਨੋਰ ਕਰ ਦਿੰਦੇ ਹਨ ਅਤੇ ਇਸ ਦਾ ਖਾਮਿਆਜ਼ਾ ਉਨ੍ਹਾਂ ਨੂੰ ਕਈ ਤਰ੍ਹਾਂ ਨਾਲ ਭੁਗਤਨਾ ਪੈਂਦਾ ਹੈ। 


Related News