ਐਡਵਾਂਸ ਕਾਲਿੰਗ ਫੀਚਰ ਨਾਲ Pebble Cosmos Bold ਸਮਾਰਟਵਾਚ ਭਾਰਤ ''ਚ ਲਾਂਚ

Monday, Mar 13, 2023 - 06:42 PM (IST)

ਐਡਵਾਂਸ ਕਾਲਿੰਗ ਫੀਚਰ ਨਾਲ Pebble Cosmos Bold ਸਮਾਰਟਵਾਚ ਭਾਰਤ ''ਚ ਲਾਂਚ

ਗੈਜੇਟ ਡੈਸਕ- ਘਰੇਲੂ ਬ੍ਰਾਂਡ Pebble ਨੇ ਆਪਣੀ ਨਵੀਂ ਸਮਾਰਟਵਾਚ Pebble Cosmos Bold ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। Pebble Cosmos Bold ਦੇ ਨਾਲ ਐਡਵਾਂਸ ਬਲੂਟੁੱਥ ਕਾਲਿੰਗ ਫੀਚਰ ਹੈ। ਇਸਤੋਂ ਇਲਾਵਾ ਇਸ ਵਿਚ ਹਿੰਦੀ ਦਾ ਵੀ ਸਪੋਰਟ ਦਿੱਤਾ ਗਿਆ ਹੈ। ਇਸ ਘੜੀ ਦੇ ਨਾਲ ਗੋਲ ਮਟੈਲਿਕ ਡਾਇਲ ਮਿਲਦਾ ਹੈ। ਇਸਤੋਂ ਇਲਾਵਾ ਇਸ ਵਿਚ 500 ਨਿਟਸ ਬ੍ਰਾਈਟਨੈੱਸ ਵਾਲੀ ਸਕਰੀਮ ਮਿਲਦੀ ਹੈ।

Pebble Cosmos Bold 'ਚ 1.39 ਇੰਚ ਦੀ ਅਲਟਰਾ ਐੱਚ.ਡੀ. ਆਈ.ਪੀ.ਐੱਸ. ਡਿਸਪਲੇਅ ਹੈ ਜਿਸਨੂੰ ਧੁੱਪ 'ਚ ਲੈ ਕੇ ਪਰੇਸ਼ਾਨੀ ਨਹੀਂ ਹੋਣ ਵਾਲੀ। ਇਸਤੋਂ ਇਲਾਵਾ ਇਸਦਾ ਡਿਜ਼ਾਈਨ ਸਟਾਈਲਿਸ਼ ਹੈ। Pebble Cosmos Bold 'ਚ ਕਾਲਿੰਗ ਲਈ ਇਨਬਲਿਟ ਸਪੀਕਰ, ਮਾਈਕ੍ਰੋਫੋਨ ਅਤੇ ਕੀਪੈਡ ਦਿੱਤਾ ਗਿਆ ਹੈ। 

ਇਸ ਵਿਚ Pebble Zen ਮੋਡ ਵੀ ਹੈ ਜੋ ਯੂਜ਼ਰਜ਼ ਦੇ ਰਿਲੈਕਸ ਕਰਨ ਲਈ ਹੈ। ਪੇਬਲ ਦੀ ਇਸ ਘੜੀ 'ਚ 100 ਤੋਂ ਵੱਧ ਐਕਟਿਵ ਸਪੋਰਟਸ ਮੋਡ ਹਨ ਅਤੇ ਇਸਤੋਂ ਇਲਾਵਾ ਇਸ ਘੜੀ ਨੂੰ ਜੈੱਟ ਬਲੈਕ, ਮਿਡਨਾਈਟ ਗੋਲਡ, ਵਿੰਟਰ ਬਲਿਊ ਅਤੇ ਮਿਸਟਰੀ ਗਰੇਅ ਰੰਗ 'ਚ ਪੇਸ਼ ਕੀਤਾ ਗਿਆ ਹੈ। 

Pebble Cosmos Bold 'ਚ 24/7 ਹੈਲਥ ਮਾਨੀਟਰ ਕਰਨ ਲਈ ਹਾਰਟ ਰੇਟ ਟ੍ਰੈਕਰ, ਬਲੱਡ ਆਕਸੀਜਨ ਟ੍ਰੈਕਰ ਵਰਗੇ ਫੀਚਰਜ਼ ਦਿੱਤੇ ਗਏ ਹਨ। Pebble Cosmos Bold ਦੀ ਵਿਕਰੀ ਫਲਿਪਕਾਰਟ ਅਤੇ ਕੰਪਨੀ ਦੀ ਸਾਈਟ 'ਤੇ ਸ਼ੁਰੂ ਹੋ ਗਈ ਹੈ। ਇਸਦੀ ਕੀਮਤ 2,299 ਰੁਪਏ ਰੱਖੀ ਗਈ ਹੈ।


author

Rakesh

Content Editor

Related News