ਪੇ. ਟੀ. ਐੱਮ ਨੇ ਸ਼ੁਰੂ ਕੀਤੀ ਮੋਬਾਇਲ ਐਪ ''ਚ ਦੁਬਾਰਾ POS ਸਰਵਿਸ
Sunday, Nov 27, 2016 - 01:29 PM (IST)
ਜਲੰਧਰ - ਭਾਰਤੀ ਆਨਲਾਈਨ ਪੇਮੇਂਟ ਕੰਪਨੀ ਪੇ. ਟੀ ਐੱਮ ਨੇ ਆਪਣੀ ਪਵਾਇੰਟ ਆਫ ਸੇਲ ਸਰਵਿਸ (ਪੀ. ਓ. ਐੱਸ) ਦੁਬਾਰਾ ਸ਼ੁਰੂ ਕਰ ਦਿੱਤੀ ਹੈ। ਇਸ ਨਵੀਂ ਸਰਵਿਸ ''ਚ ਬਿਨਾਂ ਸਵਾਇਪ ਮਸ਼ੀਨ ਦੇ ਮੋਬਾਇਲ ਐਪ ਤੋਂ ਕੈਸ਼ਲੇਸ ਟਰਾਂਸਜੈਕਸ਼ਨ ਕੀਤੀ ਜਾ ਸਕਦੀ ਹੈ। ਇਹ ਜਾਣਕਾਰੀ ਕੰਪਨੀ ਦੇ ਚੀਫ ਐਕਜੀਕਿਊਟਿਵ ਫਤਹਿ ਸ਼ੇਖਰ ਸ਼ਰਮਾ ਨੇ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਦੋ ਦਿਨ ਪਹਿਲਾਂ ਸੁਰੱਖਿਆ ਕਾਰਣਾਂ ਦੇ ਮਦੇਨਜ਼ਰ ਇਸ ਸਰਵਿਸ ਨੂੰ ਅਸਥਾਈ ਰੂਪ ਨਾਲ ਬੰਦ ਕੀਤਾ ਸੀ।
ਸ਼ਰਮਾ ਨੇ ਇਕ ਪ੍ਰੋਗਰਾਮ ਦੇ ਬਾਅਦ ਰਿਪੋਰਟਰਾਂ ਨੂੰ ਦੱਸਿਆ ਕਿ ਐਪ ਸਟੋਰ ''ਤੇ ਪੇ. ਟੀ. ਐੱਮ ਦੀ ਐਪ ਦੁਬਾਰਾ ਉਪਲੱਬਧ ਕਰਾ ਦਿੱਤੀ ਗਈ ਹੈ। Àਉੁਨ੍ਹਾਂ ਨੇ ਸੁਰੱਖਿਆ ਨੂੰ ਲੈ ਕੇ ਉੱਠੇ ਸਵਾਲਾਂ ''ਤੇ ਕਿਹਾ ਕਿ ਸੁਰੱਖਿਆ ਨੂੰ ਲੈ ਕੇ ਖ਼ਤਰਾ ਪੇ.ਟੀ. ਐੱਮ ਦੇ ਮੋਬਾਇਲ ਐਪ ਤੋਂ ਓਨਾਂ ਹੀ ਹੈ ਜਿਨ੍ਹਾਂ ਖ਼ਤਰਾ ਕਿਸੇ ਦੁਕਾਨ ''ਤੇ ਸਵਾਇਪ ਮਸ਼ੀਨ ਦੇ ਜ਼ਰੀਏ ਡੈਬਿਟ ਜਾਂ ਕ੍ਰੈਡਿਟ ਕਾਰਡ ਨਾਲ ਭੁਗਤਾਨ ਕਰਨ ''ਤੇ ਹੁੰਦਾ ਹੈ।
ਸ਼ਰਮਾ ਦੇ ਅਨੁਸਾਰ ਪੇ. ਟੀ. ਐੱਮ ਦੇ ਮੋਬਾਇਲ ਐਪ ਤੋਂ ਭੁਗਤਾਨ ਕਰਨ ਲਈ ਕਿਸੇ ਸਵਾਇਪ ਮਸ਼ੀਨ ਦੀ ਜ਼ਰੂਰਤ ਨਹੀਂ ਹੈ ਅਤੇ ਭੁਗਤਾਨ ਸਿੱਧੇ ਖਰੀਦਦਾਰ ਦੇ ਈ-ਵਾਲੇਟ ਤੋਂ ਵਿਕਰੇਤਾ ਦੇ ਈ-ਵਾਲੇਟ ''ਚ ਜਮਾਂ ਹੁੰਦਾ ਹੈ। ਕੰਪਨੀ ਨੇ ਦੋ ਦਿਨ ਤੋਂ ਮਿਲ ਰਹੇ ਸੁਝਾਵਾਂ ਦੇ ਆਧਾਰ ''ਤੇ ਇਸ ਨੂੰ ੁਦੁਬਾਰਾ ਲਾਂਚ ਕਰਨ ਅਤੇ ਕੁੱਝ ਸਰਟੀਫਿਕੇਸ਼ਨ ਅਤੇ ਫੀਚਰ ਜੋੜਨ ਦਾ ਫੈਸਲਾ ਕੀਤਾ ਹੈ।
