PayPal ਨੇ Paytm ਉੱਤੇ ਲਗਾਇਆ ਲੋਗੋ ਚੋਰੀ ਕਰਨ ਦਾ ਇਲਜ਼ਾਮ

Sunday, Dec 18, 2016 - 05:32 PM (IST)

PayPal ਨੇ Paytm ਉੱਤੇ ਲਗਾਇਆ ਲੋਗੋ ਚੋਰੀ ਕਰਨ ਦਾ ਇਲਜ਼ਾਮ

ਜਲੰਧਰ : ਅਮਰੀਕੀ ਆਨਲਾਈਨ ਈ ਵਾਲੇਟ ਕੰਪਨੀ ਪੇ. ਪਲ (PayPal) ਨੇ ਪੇ. ਟੀ. ਐੱਮ (Paytm) ''ਤੇ ਲੋਗੋ (LOGO) ਚੋਰੀ ਕਰਨ ਦਾ ਇਲਜ਼ਾਮ ਲਗਾਇਆ ਹੈ।  PayPal ਨੇ Paytm ਦੀ ਸ਼ਿਕਾਇਤ ਭਾਰਤੀ ਅਥਾਰਿਟੀ ਤੋਂ ਕਰਦੇ ਹੋਏ Paytm ਦਾ ਟਰੇਡਮਾਰਕ ਰਜਿਸਟਰੇਸ਼ਨ ਰੱਦ ਕਰਨ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਜੋ ਲੋਗੋ Paytm ਇਸਤੇਮਾਲ ਕਰ ਰਿਹਾ ਹੈ ਉਹ Paypal ਦੇ ਲੋਗੋ ਨਾਲ ਕਾਫ਼ੀ ਮਿਲਦਾ-ਜੁਲਦਾ ਹੈ।

 

PayPal ਨੇ ਨੋਟਿਸ ''ਚ ਕਿਹਾ ਲੋਗੋ ''ਚ ਜੋ ਕਲਰ Paytm ਨੇ ਇਸਤੇਮਾਲ ਕੀਤੇ ਹਨ ਉਹ ਸਾਡੇ ਇਸਤੇਮਾਲ ਕੀਤੇ ਗਏ ਕਲਰ ਵਰਗਾ ਹੀ ਹੈ। PayPal ਨੇ ਇਹ ਵੀ ਕਿਹਾ ਹੈ ਕਿ ਉਹ 1999 ਤੋਂ ਆਪਣੇ ਇਸ ਲੋਗੋ ਦਾ ਇਸਤੇਮਾਲ ਭਾਰਤ ਸਮੇਤ ਵਿਸ਼ਵ ਦੇ ਕਈ ਦੇਸ਼ਾਂ ''ਚ ਕਰ ਰਹੀ ਹੈ ਅਤੇ ਕਸਟਮਰਸ ਨੂੰ ਗੁੰਮਰਾਹ ਕਰਨ ਲਈ Paytm ਨੇ ਅਜਿਹਾ ਕੀਤਾ ਹੈ। ਹਾਲਾਂਕਿ Paytm ਨੇ ਇਸ ਨੋਟਿਸ ਦੇ ਜਵਾਬ ''ਚ ਹੁਣ ਤੱਕ ਕੁੱਝ ਨਹੀਂ ਕਿਹਾ ਹੈ।ਜਿਕਰਯੋਗ ਹੈ ਕਿ ਹਾਲ ਹੀ ''ਚ ਪੇ.ਟੀ. ਐੱਮ ਨੇ ਵੀ ਦਾਅਵਾ ਕੀਤਾ ਹੈ ਕਿ 48 ਗਾਹਕਾਂ ਨੇ ਉਨ੍ਹਾਂ ਦੇ ਨਾਲ ਧੋਖਾ ਕੀਤਾ ਹੈ ਅਤੇ ਉਨ੍ਹਾਂ ਦੇ 6.15 ਲੱਖ ਰੁਪਏ ਉਡਾ ਲਏ ਹਨ। ਸੀ. ਬੀ. ਆਈ ਨੇ ਇਸ ਮਾਮਲੇ ''ਚ ਕੇਸ ਦਰਜ ਕਰ ਲਿਆ ਹੈ।


Related News