ਟਵਿਟਰ ਦੇ CEO ਬਣੇ ਪਰਾਗ ਅਗਰਵਾਲ, ਜਾਣੋ ਆਨੰਦ ਮਹਿੰਦਰਾ ਨੇ ਕਿਉਂ ਕਿਹਾ- 'Indian CEO  Virus'

Tuesday, Nov 30, 2021 - 02:04 PM (IST)

ਟਵਿਟਰ ਦੇ CEO ਬਣੇ ਪਰਾਗ ਅਗਰਵਾਲ, ਜਾਣੋ ਆਨੰਦ ਮਹਿੰਦਰਾ ਨੇ ਕਿਉਂ ਕਿਹਾ- 'Indian CEO  Virus'

ਗੈਜੇਟ ਡੈਸਕ– ਜੈਕ ਡੋਰਸੀ ਨੇ ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਦੇ ਸੀ.ਈ.ਓ. ਦੇ ਅਹੁਦੇ ਤੋਂ ਅਸਤੀਫਾ ਦਿੱਤਾ ਤਾਂ ਭਾਰਤੀ ਮੂਲ ਦੇ ਪਰਾਗ ਅਗਰਵਾਲ ਨੂੰ ਉਨ੍ਹਾਂ ਦੀ ਥਾਂ ਨਵਾਂ ਸੀ.ਈ.ਓ. ਬਣਾਇਆ ਗਿਆ। ਪਰਾਗ ਅਗਰਵਾਲ ਦੇ ਹੱਥਾਂ ’ਚ ਟਵਿਟਰ ਦੀ ਕਮਾਨ ਆਉਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਹਰ ਪਾਸੋਂ ਵਧਾਈਆਂ ਦਾ ਤਾਂਤਾ ਲੱਗਾ ਹੈ। ਦੁਨੀਆ ਦੇ ਸਭ ਤੋਂ ਅਮੀਰ ਸ਼ਖ਼ਸ ਏਲਨ ਮਸਕ ਤੋਂ ਲੈ ਕੇ ਭਾਰਤ ਦੇ ਦਿੱਗਜ ਉਯੋਗਪਤੀ ਆਨੰਦ ਮਹਿੰਦਰਾ ਨੇ ਟਵੀਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। 

ਇਹ ਵੀ ਪੜ੍ਹੋ– ਹੁਣ ਨਹੀਂ ਕੱਟੇਗਾ ਤੁਹਾਡਾ ਟ੍ਰੈਫਿਕ ਚਾਲਾਨ, Google Maps ਦਾ ਇਹ ਫੀਚਰ ਕਰੇਗਾ ਤੁਹਾਡੀ ਮਦਦ

ਆਨੰਦ ਮਹਿੰਦਰਾ ਨੇ ਭਾਰਤੀ ਸੀ.ਈ.ਓ. ਨੂੰ ਦੱਸਿਆ ਵਾਇਰਸ
ਉਦਯੋਗਪਤੀ ਆਨੰਦ ਮਹਿੰਦਰਾ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ ਅਤੇ ਆਪਣੇ ਵੱਖਰੇ ਅੰਦਾਜ਼ ’ਚ ਟਵੀਟ ਕਰਨ ਲਈ ਵੀ ਜਾਣੇ ਜਾਂਦੇ ਹਨ। ਪਰਾਗ ਅਗਰਵਾਲ ਦੇ ਟਵਿਟਰ ਦੇ ਸੀ.ਈ.ਓ. ਅਹੁਦੇ ’ਤੇ ਤਾਇਨਾਤ ਹੋਣ ਤੋਂ ਬਾਅਦ ਵੀ ਉਨ੍ਹਾਂ ਨੇ ਵੱਖਰੇ ਅੰਦਾਜ਼ ’ਚ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਟਵੀਟ ਕਰਕੇ ਲਿਖਿਆ ਕਿ ਇਹ ਇਕ ਅਜਿਹੀ ਮਹਾਮਾਰੀ ਹੈ ਜਿਸ ਬਾਰੇ ਸਾਨੂੰ ਇਹ ਕਹਿੰਦੇ ਹੋਏ ਖੁਸ਼ੀ ਅਤੇ ਗਰਵ ਹੋ ਰਿਹਾ ਹੈ ਕਿ ਇਹ ਭਾਰਤ ’ਚ ਪੈਦਾ ਹੋਇਆ ਹੈ। ਇਹ ਭਾਰਤੀ ਸੀ.ਈ.ਓ. ਵਾਇਰਸ ਹੈ ਅਤੇ ਇਸ ਖ਼ਿਲਾਫ਼ ਕੋਈ ਟੀਕਾ ਨਹੀਂ ਹੈ। ਪਰਾਗ ਅਗਰਵਾਲ ਨੂੰ ਵਧਾਈ। 

ਇਹ ਵੀ ਪੜ੍ਹੋ– WhatsApp ’ਚ ਜਲਦ ਆ ਰਹੇ 5 ਕਮਾਲ ਦੇ ਫੀਚਰਜ਼, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼

ਮਸਕ ਬੋਲੇ- ਭਾਰਤੀ ਹੁਨਰ ਨਾਲ ਅਮਰੀਕਾ ਨੂੰ ਫਾਇਦਾ
ਦੁਨੀਆ ਦੇ ਸਭ ਤੋਂ ਅਮੀਰ ਸ਼ਖ਼ਸ ਅਤੇ ਸਪੇਸ ਐਕਸ ਤੇ ਟੈਸਲਾ ਦੇ ਸੀ.ਈ.ਓ. ਏਲਨ ਮਸਕ ਨੇ ਵੀ ਭਾਰਤੀ ਹੁਨਰ ਦੀ ਤਾਰੀਫ ਕੀਤੀ। ਉਨ੍ਹਾਂ ਟਵਿਟਰ ਦੇ ਨਵੇਂ ਸੀ.ਈ.ਓ. ਭਾਰਤੀ ਮੂਲ ਦੇ ਪਰਾਗ ਅਗਰਵਾਲ ਨੂੰ ਆਪਣਾ ਵਧਾਈ ਸੰਦੇਸ਼ ਦਿੰਦੇ ਹੋਏ ਕਿਹਾ ਕਿ ਭਾਰਤੀ ਹੁਨਰ ਨਾਲ ਅਮਰੀਕਾ ਨੂੰ ਕਾਫੀ ਫਾਇਦਾ ਹੋਇਆ ਹੈ।

ਇਹ ਵੀ ਪੜ੍ਹੋ– 18GB ਰੈਮ ਤੇ 1TB ਸਟੋਰੇਜ ਵਾਲਾ ਦੁਨੀਆ ਦਾ ਪਹਿਲਾ ਸਮਾਰਟਫੋਨ ਲਾਂਚ, ਜਾਣੋ ਕੀਮਤ

ਪੈਟ੍ਰਿਕ ਕੋਲਿਸਨ ਦੇ ਟਵੀਟ ’ਤੇ ਕੀਤਾ ਰਿਪਲਾਈ
ਦਰਅਸਲ, ਸਟ੍ਰਾਈਪ ਕੰਪਨੀ ਦੇ ਸੀ.ਈ.ਓ. ਅਤੇ ਕੋ-ਫਾਊਂਡਰ ਪੈਟ੍ਰਿਕ ਕੋਲਿਸਨ ਦੇ ਟਵੀਟ ’ਤੇ ਏਲਨ ਮਸਕ ਅਤੇ ਆਨੰਦਰ ਮਹਿੰਦਾ ਨੇ ਰਿਪਲਾਈ ਕਰਦੇ ਹੋਏ ਪਰਾਗ ਅਗਰਵਾਲ ਦੀ ਤਾਰੀਫ ਕੀਤੀ ਹੈ। ਪੈਟ੍ਰਿਕ ਨੇ ਪਰਾਗ ਨੂੰ ਵਧਾਈ ਦਿੰਦੇ ਹੋਏ ਲਿਖਿਆ ਕਿ ਗੂਗਲ, ਮਾਈਕ੍ਰੋਸਾਫਟ, ਐਡੋਬ, ਆਈ.ਬੀ.ਐੱਮ., ਪਾਲੋ ਆਲਟੋ ਨੈੱਟਵਰਕਸ ਅਤੇ ਹੁਣ ਟਵਿਟਰ ਨੂੰ ਚਲਾਉਣ ਵਾਲੇ ਸਾਰੇ ਸੀ.ਈ.ਓ. ਭਾਰਤੀ ਮੂਲ ਦੇ ਹਨ। ਤਕਨੀਕ ਦੀ ਦੁਨੀਆ ’ਚ ਭਾਰਤੀਆਂ ਦੀ ਹੈਰਾਨੀਜਨਕ ਸਫਲਤਾ ਨੂੰ ਵੇਖਣਾ ਗਰਵ ਦੀ ਗੱਲ ਹੈ। ਪਰਾਗ ਨੂੰ ਬਹੁਤ-ਬਹੁਤ ਵਧਾਈ।

ਇਹ ਵੀ ਪੜ੍ਹੋ– Twitter ’ਚ ਵੀ ਆ ਰਿਹੈ ਰਿਐਕਸ਼ਨ ਫੀਚਰ, ਕਿਸੇ ਵੀ ਟਵੀਟ ਨੂੰ ਕਰ ਸਕੋਗੇ ਡਿਸਲਾਈਕ


author

Rakesh

Content Editor

Related News