ਪੈਨਾਸੋਨਿਕ ਨੇ 7000 ਰੁਪਏ ਦੀ ਕੀਮਤ ''ਚ ਲਾਂਚ ਕੀਤਾ ਇਹ ਸਮਾਰਟਫੋਨ

Tuesday, Oct 30, 2018 - 03:43 PM (IST)

ਗੈਜੇਟ ਡੈਸਕ- ਪੈਨਾਸੋਨਿਕ ਨੇ ਭਾਰਤ 'ਚ ਆਪਣਾ ਇਕ ਨਵਾਂ ਬਜਟ ਸਮਾਰਟਫੋਨ ਲਾਂਚ ਕਰ ਦਿੱਤਾ ਹੈ ਜੋ ਕਿ P85 NXT ਨਾਂ ਨਾਲ ਹੈ। ਇਹ ਨਵਾਂ ਸਮਾਰਟਫੋਨ 6,999 ਰੁਪਏ ਦੀ ਕੀਮਤ ਦੇ ਨਾਲ ਹੈ ਤੇ ਵਿਕਰੀ ਲਈ ਦੇਸ਼ ਭਰ ਦੇ ਮੁੱਖ ਰਿਟੇਲ ਸਟੋਰਸ 'ਤੇ ਵਿਕਰੀ ਲਈ ਉਪਲੱਬਧ ਹੋਵੇਗਾ। ਇਹ ਬਲੂ ਬਲੈਕ ਤੇ ਗੋਲਡ ਕਲਰ ਦੇ ਵੇਰੀਐਂਟਸ ਦੇ ਨਾਲ ਹੈ।

ਸਪੈਸੀਫਿਕੇਸ਼ਨਸ
ਇਸ 'ਚ 5 ਇੰਚ ਦੀ HD ਡਿਸਪਲੇਅ ਦਿੱਤੀ ਗਈ ਹੈ ਜਿਸ ਦੀ ਸਕ੍ਰੀਨ ਰੈਜੋਲਿਊਸ਼ਨ ਪਿਕਸਲਸ ਹੈ ਤੇ ਇਸ 'ਤੇ 2.5D ਕਰਵਡ ਗਲਾਸ ਦੇ ਨਾਲ ਕਾਰਨਿੰਗ ਗੋਰਿੱਲਾ ਗਲਾਸ ਦੀ ਸੁਰੱਖਿਆ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਸ 'ਚ 1.3HGz ਕਵਾਡ-ਕੋਰ ਕੁਆਲਕਾਮ ਸਨੈਪਡ੍ਰੈਗਨ ਪ੍ਰੋਸੈਸਰ, 2GB ਰੈਮ ਤੇ 16GB ਦੀ ਇੰਟਰਨਲ ਸਟੋਰੇਜ ਸਮਰੱਥਾ ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ. ਕਾਰਡ ਨਾਲ 128GB ਤੱਕ ਐਕਸਪੈਂਡ ਕੀਤੀ ਜਾ ਸਕਦੀ ਹੈ। ਇਹ ਸਮਾਰਟਫੋਨ ਪੁਰਾਣੇ ਐਂਡ੍ਰਾਇਡ 7.1.2 ਨੂਗਟ ਆਪਰੇਟਿੰਗ ਸਿਸਟਮ 'ਤੇ ਅਧਾਰਿਤ ਹੈ।PunjabKesari

ਕੈਮਰਾ
ਇਸ 'ਚ 8 ਮੈਗਾਪਿਕਸਲ ਦਾ ਆਟੋਫੋਕਸ ਰੀਅਰ ਕੈਮਰਾ ਦਿੱਤਾ ਗਿਆ ਹੈ ਤੇ ਫਰੰਟ 'ਚ ਸੈਲਫੀ ਤੇ ਵੀਡੀਓ ਕਾਲਿੰਗ ਲਈ 5 ਮੈਗਾਪਿਕਸਲ ਦਾ ਕੈਮਰਾ ਫਲੈਸ਼ ਦੇ ਨਾਲ ਦਿੱਤੀ ਗਈ ਹੈ। ਇਸ 'ਚ 4000mAh ਸਮਰੱਥਾ ਵਾਲੀ ਬੈਟਰੀ ਦਿੱਤੀ ਗਈ ਹੈ ਜੋ ਕਿ ਚਾਰਜਿੰਗ ਬੈਂਕ ਫੀਚਰ ਦੇ ਨਾਲ ਹੈ ਜਿਸ ਦੀ ਮਦਦ ਨਾਲ ਯੂਜ਼ਰਸ ਦੂੱਜੇ ਡਿਵਾਈਸਿਜ਼ ਨੂੰ ਵੀ ਚਾਰਜ ਕਰ ਸਕਦੇ ਹਨ। ਇਸ ਦੇ ਨਾਲ ਹੀ ਇਸ 'ਚ ਬੈਕ ਪੈਨਰ 'ਤੇ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ।

ਹੋਰ ਫੀਚਰਸ
ਉਥੇ ਹੀ ਇਸ 'ਚ ਕੰਪਨੀ ਨੇ ਫੇਸ ਅਨਲਾਕ ਫੀਚਰ ਦੀ ਵੀ ਸਹੂਲਤ ਦਿੱਤੀ ਹੈ। ਪੈਨਾਸੋਨਿਕ ਦੇ ਇਸ ਸਮਾਰਟਫੋਨ 'ਚ ਵੀ ਕੰਪਨੀ ਨੇ ARBO ਨੌਬ ਦੀ ਸਹੂਲਤ ਦਿੱਤੀ ਹੈ ਜੋ ਕਿ 19 ਅਧਾਰਿਤ ਹੈ ਜਿਸ 'ਚ ਕਿ ਯੂਜ਼ਰਸ ਸਿਰਫ ਇਕ ਪਲੇਟਫਾਰਮ 'ਤੇ ਹੀ ਕਈ ਐਪਸ ਤੇ ਸਰਵੀਸਿਜ਼ ਆਦਿ 'ਤੇ ਐਕਸੇਸ ਕਰ ਸਕਦੇ ਹਨ ਜੋ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ਦੇ ਅਧਾਰ 'ਤੇ ਸੁਝਾਵਾਂ ਦੇ ਮੁਤਾਬਕ ਨਤੀਜਾ ਦਿਖਾਉਂਦਾ ਹੈ।PunjabKesari

ਕੁਨੈਕਟੀਵਿਟੀ
ਕੁਨੈਕਟੀਵਿਟੀ ਲਈ ਇਸ 'ਚ ਡਿਊਲ ਸਿਮ, VoLTE ਤੇ ViLTE (ਏਅਰਟੈੱਲ, ਜਿਓ ਤੇ ਵੋਡਾਫੋਨ), LTE, ਵਾਈ-ਫਾਈ, ਬਲੂਟੁੱਥ ਤੇ GPS ਆਦਿ ਹਨ। ਇਸ 'ਚ ਨਾਲ ਹੀ ਇਕ ਸਪਿਲਿਟ ਸਕ੍ਰੀਨ ਫੀਚਰ ਵੀ ਦਿੱਤਾ ਗਿਆ ਹੈ ਜਿਸ ਦੇ ਨਾਲ ਕਿ ਇਕ ਸਮੇਂ 'ਚ ਐਪਸ ਨੂੰ ਮਿਨੀਮਾਈਜ਼ ਕਰਕੇ ਮਲਟੀਟਾਸਕਿੰਗ ਕੀਤੀ ਜਾ ਸਕਦੀ ਹੈ। ਇਸਦਾ ਕੁਲ ਮਾਪ 141.7x70.8x9.3 ਮਿ. ਮੀ ਤੇ ਭਾਰ ਲਗਭਗ 173.8 ਗਰਾਮ ਹੈ।


Related News