ਪੈਨਾਸੋਨਿਕ ਨੇ ਲਾਂਚ ਕੀਤਾ 5000mAh ਦੀ ਬੈਟਰੀ ਵਾਲਾ ਹਲਕਾ ਫੋਨ P75
Friday, Jun 17, 2016 - 12:24 PM (IST)

ਜਲੰਧਰ : ਜਾਪਾਨ ਦੀ ਮਲਟੀਨੈਸ਼ਨਲ ਇਲੈਕਟ੍ਰਾਨਿਕਸ ਕੰਪਨੀ ਪੈਨਾਸੋਨਿਕ ਇੰਡੀਆ ਨੇ 5000 mAh ਦੀ ਸਮਰੱਥਾ ਨਾਲ ਲੈਸ ਨਵਾਂ ਸਮਾਰਟਫੋਨ P75 ਪੇਸ਼ ਕੀਤਾ ਜੋ ਇੰਨੀ ਵੱਡੀ ਬੈਟਰੀ ਹੋਣ ਦੇ ਬਾਵਜਦ ਸਿਰਫ 157 ਗਰਾਮ ਵਜਨੀ ਹੈ।
ਕੰਪਨੀ ਦੇ ਮੋਬਿਲਿਟੀ ਵਿਭਾਗ ਦੇ ਪ੍ਰਮੁੱਖ ਪੰਕਜ ਰਾਣਾ ਨੇ ਇਕ ਇਸ਼ਤਿਹਾਰ ''ਚ ਕਿਹਾ ਕਿ ਵੱਧਦੇ ਸਮਾਰਟਫੋਨ ਦੇ ਪ੍ਰਯੋਗ ਦੇ ਚੱਲਦੇ ਉਨ੍ਹਾਂ ਨੇ ਵੱਡੀ ਬੈਟਰੀ ਵਾਲਾ ਫੋਨ ਪੇਸ਼ ਕੀਤਾ ਹੈ। ਪੈਨਾਸੋਨਿਕ P75 ਐਂਡ੍ਰਾਇਡ 5. 1 ਲਾਲੀਪਾਪ ''ਤੇ ਕੰਮ ਕਰਦਾ ਹੈ। ਇਸ ਦੀ ਸਕ੍ਰੀਨ ਪੰਜ ਇੰਚ ਹੈ। 1GB ਰੈਮ ਅਤੇ 8GB ਇੰਟਰਨਲ ਮੈਮਰੀ ਨਾਲ ਲੈਸ ਇਸ ਫੋਨ ''ਚ 8 MP ਦਾ ਰਿਅਰ ਕੈਮਰਾ ਅਤੇ 5 MP ਦਾ ਸੈਲਫੀ ਕੈਮਰਾ ਹੈ। ਕੰਪਨੀ ਨੇ ਇਸ ਦੀ ਕੀਮਤ 5,990 ਰੁਪਏ ਰੱਖੀ ਹੈ।