Panasonic ਲਿਆਈ 6 ਨਵੇਂ 4K ਸਮਾਰਟ ਟੀਵੀ, ਜਾਣੋ ਕੀਮਤ ਤੇ ਫੀਚਰਜ਼

10/04/2019 5:43:42 PM

ਗੈਜੇਟ ਡੈਸਕ– ਪੈਨਾਸਨਿਕ ਨੇ ਭਾਰਤ ’ਚ ਆਪਣੇ 4ਕੇ ਅਤੇ ਐਂਡਰਾਇਡ ਸਮਾਰਟ ਟੀਵੀ ਦੀ ਨਵੀਂ ਸੀਰੀਜ਼ ਨੂੰ ਪੇਸ਼ ਕਰ ਦਿੱਤਾ ਹੈ। ਇਸ ਸੀਰੀਜ਼ ਤਹਿਤ ਕੰਪਨੀ ਨੇ 6 ਟੀਵੀ ਲਾਂਚ ਕੀਤੇ ਹਨ। ਪੈਨਾਸੋਨਿਕ ਦੇ ਇਸ ਸੀਰੀਜ਼ ਦੇ ਟੀਵੀ ਗੂਗਲ ਐਂਡਰਾਇਡ ਪਲੇਟਫਾਰਮ ’ਤੇ ਕੰਮ ਕਰਦੇ ਹਨ। ਕੰਪਨੀ ਇਨ੍ਹਾਂ ਟੀਵੀ ਨੂੰ ਤਿਉਹਾਰਾਂ ਤੋਂ ਪਹਿਲਾਂ ਬਾਜ਼ਾਰ ’ਚ ਉਪਲੱਬਧ ਕਰਵਾਉਣ ਵਾਲੀ ਹੈ। ਆਓ ਜਾਣਦੇ ਹਾਂ 27,900 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਲਾਂਚ ਕੀਤੇ ਗਏ ਇਨ੍ਹਾਂ ਟੀਵੀ ’ਚ ਕੀ ਖਾਸ ਹੈ। 

ਇਨ੍ਹਾਂ ਫੀਚਰਜ਼ ਨਾਲ ਹੈ ਲੈਸ
ਕੰਪਨੀ ਨੇ 4ਕੇ ਟੀਵੀ ਦੇ ਚਾ ਮਾਡਲਾਂ ਦੇ ਨਾਲ ਦੋ ਸਮਾਰਟ ਟੀਵੀ ਲਾਂਚ ਕੀਤੇ ਹਨ। ਇਨ੍ਹਾਂ ਮਾਡਲਾਂ ’ਚ GX655 4K Android TV ਅਤੇ GS655 ਐਂਡਰਾਇਡ ਸਮਾਰਟ ਟੀਵੀ ਸ਼ਾਮਲ ਹਨ। ਕੰਪਨੀ ਦਾ ਦਾਅਵਾ ਹੈ ਕਿ ਇਨ੍ਹਾਂ ਨੂੰ ਖਾਸਤੌਰ ’ਤੇ ਬੈਸਟ ਪਿਕਚਰ ਕੁਆਲਿਟੀ ਦੇਣ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ ਟੀਵੀ 16 ਵਾਟ ਅਤੇ 20 ਵਾਟ ਦੇ ਸਪੀਕਰਜ਼ ਦੇ ਨਾਲ ਆਉਂਦੇ ਹਨ। ਟੀਵੀ ’ਚ ਇੰਟੀਗ੍ਰੇਟਿਡ ਹੋਮ ਥਿਏਟਰ ਸਿਸਟਮ ਵੀ ਦਿੱਤਾ ਗਿਆ ਹੈ। 

PunjabKesari

ਟੀਵੀ ਇਨ-ਬਿਲਟ ਗੂਗਲ ਅਸਿਸਟੈਂਟ ਅਤੇ ਕ੍ਰੋਮਕਾਸਟ ਨਾਲ ਲੈਸ ਹੈ। ਇਸ ਰਾਹੀਂ ਯੂਜ਼ਰ ਕਿਸੇ ਵੀ ਡਿਵਾਈਸ ਦੇ ਕੰਟੈਂਟ ਨੂੰ ਟੀਵੀ ’ਤੇ ਪਲੇਅ ਕਰ ਸਕਦੇ ਹਨ ਅਤੇ ਇਹ ਬਿਲਕੁਲ ਸਮੂਦ ਚੱਲੇਗਾ। ਸ਼ਾਨਦਾਰ ਡਿਸਪਲੇਅ ਲਈ ਕੰਪਨੀ ਨੇ ਇਸ ਵਿਚ ਆਈ.ਪੀ.ਐੱਸ. ਸੁਪਰ ਬ੍ਰਾਈਟ ਐੱਲ.ਈ.ਡੀ. ਡਿਸਪਲੇਅ ਦਿੱਤੀ ਹੈ ਜੋ ਵਿਵਡ ਡਿਜੀਟਲ ਪ੍ਰੋ ਟੈਕਨਾਲੋਜੀ ’ਤੇ ਕੰਮ ਕਰਦੀ ਹੈ। ਇਹ ਸਕਰੀਨ ਕਲਰ ਰਿਪ੍ਰੋਡਕਸ਼ਨ, ਬ੍ਰਾਈਟਨੈੱਸ ਅਤੇ ਸ਼ਾਰਪਨੈੱਸ ਨੂੰ ਕਾਫੀ ਬਿਹਤਰ ਬਣਾ ਦਿੰਦੀ ਹੈ। ਇਹ ਟੀਵੀ ਇਨ ਬਿਲਟ ਆਨਲਾਈਨ ਵੀਡੀਓ ਸਟਰੀਮਿੰਗ ਐਪਸ ਦੇ ਨਾਲ ਆਉਂਦੇ ਹਨ। ਪੈਨਾਸੋਨਿਕ ਦੇ ਇਹ ਟੀਵੀ HDR 10 ਅਤੇ 4ਕੇ ਡਿਮਿੰਗ ਫੀਚਰ ਦੇ ਨਾਲ ਆਉਂਦੇ ਹਨ। 

ਤਿਉਹਾਰੀ ਸੀਜ਼ਨ ’ਚ ਲਾਂਚ ਹੋਣ ਕਾਰਨ ਕੰਪਨੀ ਇਸ ਨੂੰ ਆਕਰਸ਼ਕ ਆਫਰਜ਼ ਦੇ ਨਾਲ ਉਪਲੱਬਧ ਕਰਵਾਉਣ ਵਾਲੀ ਹੈ। ਇਸ ਵਿਚ 1+2 ਸਾਲ ਦੀ ਪੈਨਲ ਵਾਰੰਟੀ ਦੇ ਨਾਲ ਕੁਝ ਚੁਣੇ ਹੋਏ ਮਾਡਲਾਂ ’ਤੇ ਜ਼ੀਰੋ ਫਾਈਨਾਂਸ ਸਕੀਮ ਦਿੱਤੀ ਜਾਵੇਗੀ। ਇਸ ਸਕੀਮ ਦਾ ਲਾਭ 31 ਅਕਤੂਬਰ ਤਕ ਲਿਆ ਜਾ ਸਕਦਾ ਹੈ। 

ਕੰਪਨੀ ਨੇ 4ਕੇ ਐਂਡਰਾਇਡ ਟੀਵੀ GX655 ਨੂੰ 43, 49, 55 ਅਤੇ 65 ਇੰਚ ’ਚ ਪੇਸ਼ ਕੀਤਾ ਹੈ। ਇਹ 50,400 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਆਉਂਦੇ ਹਨ। ਉਥੇ ਹੀ ਐਂਡਰਾਇਡ ਸਮਾਰਟ ਟੀਵੀ ਦੀ ਗੱਲ ਕਰੀਏ ਤਾਂ ਇਸ ਨੂੰ 32 ਅਤੇ 43 ਇੰਚ ’ਚ ਲਾਂਚ ਕੀਤਾ ਗਿਆ ਹੈ ਜਿਸ ਦੀ ਸ਼ੁਰੂਆਤੀ ਕੀਮਤ 27,900 ਰੁਪਏ ਹੈ। 


Related News