ਇਸ ਮੋਡਿਊਲਰ ਯੂਨੀਵਰਸ ਕੇਸ ਨਾਲ ਕਰ ਸਕਦੇ ਹੋ ਕਿਸੇ ਵੀ ਐਕਸੈਸਰੀ ਨੂੰ ਅਟੈਚ (ਵੀਡੀਓ)
Wednesday, May 25, 2016 - 06:07 PM (IST)
ਜਲੰਧਰ-ਸਰਫੇਸ ''ਤੇ ਓਟਰਬਾਕਸ (OtterBox) ਦਾ ਨਵਾਂ ਯੂਨੀਵਰਸ ਕੇਸ ਦਿੱਖਣ ''ਚ ਬਿਲਕੁਲ ਬਾਕੀ ਆਈਫੋਨ ਕੇਸਜ਼ ਦੀ ਤਰ੍ਹਾਂ ਹੀ ਹੈ ਪਰ ਇਹ ਕੇਸ ਕੁਝ ਖਾਸ ਹੈ। ਇਹ ਇਕ ਨਵਾਂ ਮੋਡਿਊਲਰ ਕੇਸ ਹੈ ਜਿਸ ਦੀ ਕਈ ਕੰਪਨੀਆਂ ਨਾਲ ਪਾਰਟਨਰਸ਼ਿੱਪ ਹੈ ਅਤੇ ਇਸ ਨੂੰ ਇਨ੍ਹਾਂ ਕੰਪਨੀਆਂ ਦੀਆਂ ਨਵੀਆਂ ਐਕਸੈਸਰੀਜ਼ ਦੇ ਨਾਲ ਕੰਮ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ। ਇਹ ਕੇਸ ਕਾਲੇ ਅਤੇ ਚਿੱਟੇ ਦੋ ਰੰਗਾਂ ''ਚ ਪੇਸ਼ ਕੀਤਾ ਗਿਆ ਹੈ ਅਤੇ ਇਹ ਓਟਰਬਾਕਸ ਦੇ ਸਾਇਮਸਟਰੀ ਕੇਸ ''ਤੇ ਆਧਾਰਿਤ ਹੈ। ਇਸ ਯੂਨੀਵਰਸ ਕੇਸ ਦੀ ਵੱਖਰੀ ਗੱਲ ਇਹ ਹੈ ਕਿ ਇਸ ਦੇ ਪਿਛਲੇ ਪਾਸੇ ਇਕ ਐਕਸੈਂਟ ਪਲੇਟ ਦਿੱਤੀ ਗਈ ਹੈ ਜਿਸ ਨੂੰ ਸਲਾਈਡ ਕਰ ਕੇ ਇਕ ਰੇਲ ਸਿਸਟਮ ਦਾ ਪਤਾ ਲੱਗਦਾ ਹੈ।
ਜੇਕਰ ਤੁਸੀਂ ਇਕ ਮੋਡਿਊਲ ਨੂੰ ਅਟੈਚ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਰੇਲ ''ਤੇ ਸਲਾਈਡ ਕਰ ਸਕਦੇ ਹੋ ਅਤੇ ਕੇਸ ''ਤੇ ਕਲਿੱਪ ਕਰ ਸਕਦੇ ਹੋ। ਇਸ ਲਈ ਮੋਡਿਊਲਸ ਦੀ ਇਕ ਵਰਾਇਟੀ ਵੀ ਉਪਲੱਬਧ ਹੋਵੇਗੀ ਜਿਸ ''ਚ ਇਕ ਸਪੀਕਰ, ਅਡੀਸ਼ਨਲ ਮੈਮੋਰੀ ਕਾਰਡ, ਇਕ ਕਾਰਡ ਹੋਲਡਰ, ਬੈਕਅਪ ਬੈਟਰੀ ਅਤੇ ਕ੍ਰੈਡਿਟ ਕਾਰਡ ਰੀਡਰ ਦੇ ਨਾਲ-ਨਾਲ ਕੈਮਰਾ ਲੈਂਜ਼ਿਜ਼, ਕਾਰ ਮਾਊਂਟਸ ਅਤੇ ਇਕ ਬਾਰਕੋਡ ਸਕੈਨਰ ਸ਼ਾਮਿਲ ਹਨ। ਇਸ ਓਟਰਬਾਕਸ ਯੁਨੀਵਰਸ ਕੇਸ ਦੀ ਲਾਂਚਿੰਗ ਸਮੇਂ ਆਈਫੋਨ 6 ਅਤੇ ਆਈਫੋਨ 6ਐੱਸ ਲਈ ਸ਼ੁਰੂਆਤੀ ਕੀਮਤ 50 ਡਾਲਰ ਹੋਵੇਗੀ। ਇਸ ਤੋਂ ਇਲਾਵਾ ਆਈਫੋਨ 6ਪਲੱਸ ਅਤੇ ਆਈਫੋਨ 6ਐੱਸ ਪਲੱਸ ਲਈ ਇਸ ਦੀ ਕੀਮਤ 60 ਡਾਲਰ ਰੱਖੀ ਜਾਵੇਗੀ। ਇਸ ਓਟਰਬਾਕਸ ਯੂਨੀਵਰਸ ਕੇਸ ਦੀ ਖਾਸੀਅਤ ਤੁਸੀਂ ਉਪੱਰ ਦਿੱਤੀ ਵੀਡੀਓ ''ਚ ਦੇਖ ਸਕਦੇ ਹੋ।
