LG V30 ਪਲੱਸ ਸਮਾਰਟਫੋਨ ਲਈ ਭਾਰਤ ''ਚ ਰਿਲੀਜ਼ ਹੋਈ ਓਰੀਓ ਅਪਡੇਟ

07/16/2018 1:56:20 PM

ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਐੱਲ. ਜੀ. (LG) ਨੇ ਆਧਿਕਾਰਤ ਤੌਰ 'ਤੇ ਆਪਣੇ ਵੀ30 ਪਲੱਸ (V30 Plus) ਸਮਾਰਟਫੋਨ ਲਈ ਓਰੀਓ ਅਪਡੇਟ ਰਿਲੀਜ਼ ਕਰ ਦਿੱਤੀ ਹੈ। ਕੰਪਨੀ ਨੇ ਇਸ ਨੂੰ ਭਾਰਤ 'ਚ ਪਿਛਲੇ ਸਾਲ ਦਸੰਬਰ 'ਚ ਲਾਂਚ ਕੀਤਾ ਸੀ ਅਤੇ ਲਾਂਚਿੰਗ ਸਮੇਂ ਸਮਾਰਟਫੋਨ ਐਂਡਰਾਇਡ 7.1.2 ਨੂਗਟ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਸੀ ਪਰ ਕੰਪਨੀ ਦੁਆਰਾ ਲਾਂਚ ਦੇ ਸਮੇਂ ਕਿਹਾ ਗਿਆ ਸੀ ਕਿ ਇਸ ਅਪਡੇਟ ਨੂੰ ਐੱਲ. ਜੀ. V30 ਪਲੱਸ ਲਈ ਜਨਵਰੀ 'ਚ ਰਿਲੀਜ਼ ਕਰ ਦਿੱਤੀ ਜਾਵੇਗੀ ਪਰ ਐੱਲ. ਜੀ. ਨੇ ਹੁਣ 7 ਮਹੀਨਿਆਂ ਬਾਅਦ ਇਸ ਸਮਾਰਟਫੋਨ ਲਈ ਅਪਡੇਟ ਰਿਲੀਜ਼ ਕੀਤੀ ਹੈ।

 

ਐੱਲ. ਜੀ. ਨੇ V30 ਪਲੱਸ ਸਮਾਰਟਫੋਨ ਲਈ ਨਵੀਂ ਅਪਡੇਟ ਦਾ ਐਲਾਨ ਆਪਣੇ ਆਧਿਕਾਰਤ ਟਵਿੱਟਰ ਅਕਾਊਂਟ ਤੋਂ ਕੀਤੀ ਗਈ ਸੀ। ਇਹ ਨਵੀਂ ਅਪਡੇਟ ਬਿਲਡ ਨੰਬਰ OPRR1.170623.026 ਅਤੇ ਸਾਫਟਵੇਅਰ ਵਰਜ਼ਨ V20b-IND-XX ਨਾਲ ਹੈ। ਇਸ ਦੇ ਨਾਲ ਹੀ ਕੰਪਨੀ ਨੇ 1 ਜੂਨ ਤੱਕ ਸਕਿਓਰਿਟੀ ਪੈਚ ਲੈਵਲ ਵੀ ਰਿਲੀਜ਼ ਕਰ ਦਿੱਤੀ ਹੈ।

 

 

ਇਹ ਨਵੀਂ ਅਪਡੇਟ ਥਿੰਕ ਏ. ਆਈ. ਫੀਚਰਸ ਨਾਲ ਉਪਲੱਬਧ ਹੈ, ਜਿਸ ਨੂੰ ਐੱਲ. ਜੀ. ਨੇ ਇਸ ਸਾਲ ਮੋਬਾਇਲ ਵਰਲਡ ਕਾਂਗਰਸ (MWC 2018) ਈਵੈਂਟ 'ਚ ਫਰਵਰੀ ਮਹੀਨੇ ਦੌਰਾਨ ਪੇਸ਼ ਕੀਤੀ ਗਈ ਸੀ। ਇਸ ਅਪਡੇਟ ਤੋਂ ਬਾਅਦ ਹੁਣ ਤੋਂ ਸਮਾਰਟਫੋਨ 'ਚ ਐੱਲ. ਜੀ. V30 ਪਲੱਸ ਦੀ ਜਗ੍ਹਾਂ ਐੱਲ. ਜੀ. V30 ਥਿੰਕ ਦੀ ਬ੍ਰਾਡਿੰਗ ਨਜ਼ਰ ਆਵੇਗੀ। ਇਸ ਦੇ ਏ. ਆਈ. ਫੀਚਰ ਨਾਲ ਕੈਮਰਾ ਪਹਿਲਾਂ ਤੋਂ ਜ਼ਿਆਦਾ ਸਮਾਰਟ ਅਤੇ ਵਰਤੋਂ 'ਚ ਸਹੂਲਤਜਨਕ ਬਣ ਜਾਵੇਗਾ। ਇਸ ਅਪਡੇਟ 'ਚ ਮੁੱਖ ਰੂਪ ਨਾਲ ਕੈਮਰਾ ਅਤੇ ਵਾਈਸ  ਰਿਕੋਗਨਾਈਜੇਸ਼ਨ ਨੂੰ ਫੋਕਸ ਕੀਤਾ ਗਿਆ ਹੈ, ਜਿਸ ਦੇ ਤਹਿਤ ਹੀ ਇਸ ਦਾ ਕੈਮਰਾ ਪਹਿਲਾਂ ਤੋਂ ਜ਼ਿਆਦਾ ਸਮਾਰਟ ਬਣੇਗਾ। ਵਾਈਸ ਏ. ਆਈ. ਦੀ ਮਦਦ ਨਾਲ ਬੋਲੇ ਜਾਣ ਵਾਲੇ ਕਮਾਂਡਸ ਨੂੰ ਸਮਾਰਟਫੋਨ ਜ਼ਿਆਦਾ ਬਿਹਤਰ ਤਰੀਕੇ ਨਾਲ ਪ੍ਰਦਰਸ਼ਨ ਕਰ ਸਕੇਗਾ।

 

ਇਹ ਨਵੀਂ ਐਂਡਰਾਇਡ 8.0 ਓਰੀਓ ਅਪਡੇਟ ਓਵਰ ਦ ਏਅਰ (OTA) ਮਾਧਿਅਮ ਰਾਹੀਂ ਰਿਲੀਜ਼ ਕੀਤੀ ਜਾਵੇਗੀ ਪਰ ਯੂਜ਼ਰਸ ਚਾਹੁਣ ਤਾਂ ਇਸ ਨੂੰ ਮੈਨੂਅਲੀ ਵੀ ਡਾਊਨਲੋਡ ਕਰ ਸਕਦੇ ਹਨ, ਜਿਸ ਨੂੰ ਆਪਣੇ ਫੋਨ ਦੀ ਸੈਟਿੰਗ 'ਚ ਜਾ ਕੇ ਅਬਾਊਟ ਫੋਨ ਦੇ ਆਪਸ਼ਨ 'ਚ ਚੈੱਕ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਯੂਜ਼ਰਸ ਐੱਲ. ਜੀ. ਦੇ ਸਟੋਰ ਐਪ 'ਤੇ ਜਾ ਕੇ ਤਰੁੰਤ ਵੀ ਇਸ ਅਪਡੇਟ ਨੂੰ ਆਪਣੇ ਸਮਾਰਟਫੋਨ 'ਚ ਪ੍ਰਾਪਤ ਕੀਤੀ ਜਾ ਸਕਦੀ ਹੈ।


Related News