Oppo ਨੇ ਲਾਂਚ ਕੀਤਾ ਸੈਲਫੀ ਐਕਸਪਰਟ ਸਮਾਰਟਫੋਨ

Thursday, Jan 28, 2016 - 02:12 PM (IST)

Oppo ਨੇ ਲਾਂਚ ਕੀਤਾ ਸੈਲਫੀ ਐਕਸਪਰਟ ਸਮਾਰਟਫੋਨ

ਜਲੰਧਰ— ਚੀਨ ਦੀ ਪ੍ਰਮੁੱਖ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਮੋਬਾਇਲਸ ਨੇ ਮੋਬਾਇਲ ਫੋਟੋਗ੍ਰਾਫੀ ਅਤੇ ਸੈਲਫੀ ਪ੍ਰਤੀ ਲੋਕਾਂ ਦੇ ਵਧਦੇ ਕ੍ਰੇਜ਼ ਦੇ ਮੱਦੇਨਜ਼ਰ 8MP ਫਰੰਟ ਕੈਮਰੇ ਵਾਲੇ ਦੋ ਨਵੇਂ ਸੈਲਫੀ ਐਕਸਪਰਟ ਸਮਾਰਟਫੋਨ ਐਫ-ਵਨ ਅਤੇ ਐਫ-ਵਨ ਪਲਸ ਪੇਸ਼ ਕੀਤੇ ਹਨ ਜਿਨ੍ਹਾਂ ਦੀ ਕੀਮਤ ਕਰੀਬ 15990 ਰੁਪਏ ਅਤੇ 26990 ਰੁਪਏ ਹੈ। 
ਓਪੋ ਇੰਡੀਆ ਦੇ ਮੁੱਖੀ ਸਕਾਈ ਲੀ ਨੇ ਵੀਰਵਾਰ ਨੂੰ ਇਥੇ ਇਸੇ ਨੂੰ ਪੇਸ਼ ਕਰਦੇ ਹੋਏ ਕਿਹਾ ਕਿ ਮੋਬਾਇਲ ਰਾਹੀਂ ਫੋਟੋਗ੍ਰਾਫੀ ''ਚ ਵਧਦਾ ਲੋਕਾਂ ਦਾ ਵਧਦਾ ਕ੍ਰੇਜ਼ ਅਤੇ ਸੈਲਫੀ ਲਈ ਵਧੀਆ ਕੈਮਰੇ ਵਾਲੇ ਸਮਾਰਟਫੋਨ ਦੀ ਵਧਦੀ ਮੰਗ ਦੇ ਮੱਦੇਨਜ਼ਰ ਅਸੀਂ ਐਫ-ਵਨ ਅਤੇ ਐਫ-ਵਨ ਪਲਸ ਨੂੰ ਭਾਰਤੀ ਬਾਜ਼ਾਰ ''ਚ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਐਫ-ਵਨ ਹੁਣ ਤੋਂ ਹੀ ਬਾਜ਼ਾਰ ''ਚ ਉਪਲੱਬਧ ਹੋ ਜਾਵੇਗਾ ਜਦੋਂਕਿ ਐਫ-ਵਨ ਪਲਸ ਨੂੰ ਗ੍ਰਾਹਕ ਅਪ੍ਰੈਲ ਤੋਂ ਖਰੀਦ ਸਕਣਗੇ। 
ਉਨ੍ਹਾਂ ਕਿਹਾ ਕਿ ਐਫ-ਵਨ ''ਚ 8MP ਫਰੰਟ ਅਤੇ 13MP ਰੀਅਰ ਕੈਮਰਾ ਹੈ। ਇਸ ਦੇ ਨਾਲ ਹੀ ਇਸ ਵਿਚ 3ਜੀ.ਬੀ ਰੈਮ, 16ਜੀ.ਬੀ. ਰੋਮ ਦੇ ਨਾਲ ਕਵਾਲਕਾਮ ਸਨੈਪਡ੍ਰੈਗਨ 616 ਆਕਟਾਕੋਰ ਪ੍ਰੋਸੈਸਰ ਹੈ ਅਤੇ ਇਹ 4ਜੀ ਸਮਰਥਿਤ ਹੈ। ਉਨ੍ਹਾਂ ਕਿਹਾ ਕਿ ਐਫ-ਵਨ ਪਲਸ ਦੀ ਸਕ੍ਰੀਨ 5.5 ਇੰਚ ਹੋਵੇਗੀ ਅਤੇ ਇਸ ਦੀ ਰੈਮ 4ਜੀ.ਬੀ ਹੋ ਸਕਦੀ ਹੈ। ਕੰਪਨੀ ਨੇ ਨੌਜਵਾਨਾਂ ''ਚ ਆਪਣੀ ਪਹੁੰਚ ਦਾ ਵਿਸਤਾਰ ਕਰਨ ਦੇ ਉਦੇਸ਼ ਨਾਲ ਇਸ ਨੂੰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ) ਦੇ ਨਾਲ ਮਿਲ ਕੇ ਪੇਸ਼ ਕੀਤਾ ਹੈ।


Related News