Oppo Reno 3 ''ਚ ਹੋ ਸਕਦੈ ਕਵਾਡ ਕੈਮਰਾ ਸੈਟਅਪ, ਜਾਣੋ ਕੀਮਤ ਤੇ ਫੀਚਰ

Thursday, Nov 07, 2019 - 01:43 AM (IST)

Oppo Reno 3 ''ਚ ਹੋ ਸਕਦੈ ਕਵਾਡ ਕੈਮਰਾ ਸੈਟਅਪ, ਜਾਣੋ ਕੀਮਤ ਤੇ ਫੀਚਰ

ਗੈਜੇਟ ਡੈਸਕ—ਸਮਾਰਟਫੋਨ ਬ੍ਰਾਂਡ ਓਪੋ ਵੱਲੋਂ ਇਸ ਸਾਲ ਓਪੋ ਰੈਨੋ 2 ਲਾਂਚ ਕੀਤਾ ਗਿਆ ਸੀ ਅਤੇ ਇਸ ਦੇ ਸਕਸੈੱਸਰ ਓਪੋ ਰੈਨੋ 3 ਨਾਲ ਜੁੜੀਆਂ ਕੁਝ ਡਿਟੇਲਸ ਆਨਲਾਈਨ ਸਾਹਮਣੇ ਆਈਆਂ ਹਨ। ਚਾਈਨੀਜ਼ ਮਾਈਕ੍ਰੋਬਲਾਗਿੰਗ ਸਾਈਟ Weibo 'ਤੇ ਇਕ ਟਿਪਸਟਰ ਵੱਲੋਂ ਇਸ ਡਿਵਾਈਸ ਦੇ ਕੁਝ ਸਪੈਸੀਫਿਕੇਸ਼ਨਸ ਸ਼ੇਅਰ ਕੀਤੇ ਗਏ ਹਨ, ਜੋ ਇਸ਼ਾਰਾ ਕਰਦੇ ਹਨ ਕਿ ਇਸ ਨੂੰ ਜਲਦ ਹੀ ਲਾਂਚ ਕੀਤਾ ਜਾ ਸਕਦਾ ਹੈ। ਟਿਪਸਟਰ ਦੀ ਮੰਨੀਏ ਤਾਂ ਓਪੋ ਰੈਨੋ 3 ਸਮਾਰਟਫੋਨ 'ਚ ਰੀਅਰ ਪੈਨਲ 'ਤੇ ਕਵਾਡ ਕੈਮਰਾ ਸੈਟਅਪ ਤੋਂ ਇਲਾਵਾ ਸਨੈਪਡਰੈਗਨ 735 ਚਿਪਸੈਟ ਅਤੇ 90Hz ਰਿਫਰੈਸ਼ ਰੇਟ ਵਾਲਾ 6.5 ਇੰਚ ਦੀ ਫੁਲ ਐੱਚ.ਡੀ.+ ਡਿਸਪਲੇਅ ਯੂਜ਼ਰਸਰ ਨੂੰ ਮਿਲੇਗੀ।

ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਅਤੇ ਕੀਮਤ ਨੂੰ Weibo 'ਤੇ ਲੀਕ ਕੀਤਾ ਗਿਆ ਹੈ। ਟਿਪਸਟਰ ਦੀ ਮੰਨੀਏ ਤਾਂ ਓਪੋ ਰੈਨੋ3 ਦੇ 8ਜੀ.ਬੀ. ਰੈਮ+128ਜੀ.ਬੀ. ਸਟੋਰੇਜ਼ ਮਾਡਲ ਦੀ ਕੀਮਤ 3,299 ਯੁਆਨ (ਕਰੀਬ 33,400 ਰੁਪਏ) ਅਤੇ 8ਜੀ.ਬੀ. ਰੈਮ+256ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 3,599 ਯੁਆਨ (ਕਰੀਬ 36,400 ਰੁਪਏ) 'ਚ ਮਿਲ ਸਕਦਾ ਹੈ।

PunjabKesari

ਗੱਲ ਕਰੀਏ ਸਪੈਸੀਫਿਕੇਸ਼ਨ ਦੀ ਤਾਂ ਇਸ 'ਚ 6.5 ਇੰਚ ਦੀ ਫੁਲ ਐੱਚ.ਡੀ.+AMOLED ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2400 ਪਿਕਸਲ ਹੈ। ਇਸ ਦੇ ਨਾਲ ਹੀ ਗੱਲ ਕਰੀਏ ਕੈਮਰੇ ਦੀ ਤਾਂ ਇਸ ਦੇ ਰੀਅਰ ਪੈਨਲ 'ਤੇ ਮੇਨ ਕੈਮਰਾ ਸੈਂਸਰ 60 ਮੈਗਾਪਿਕਸਲ, ਦੂਜਾ ਸੈਂਸਰ 8 ਮੈਗਾਪਿਕਸਲ, ਤੀਸਰਾ ਸੈਂਸਰ 13 ਮੈਗਾਪਿਕਸਲ ਅਤੇ ਚੌਥਾ 2 ਮੈਗਾਪਿਕਸਲ ਦਾ ਕੈਮਰਾ ਮਿਲ ਸਕਦਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

ਮਿਲੇਗਾ ਫਾਸਟ ਚਾਰਜ ਸਪੋਰਟ
ਟਿਪਸਟਰ ਮੁਤਾਬਕ ਨਵੇਂ ਡਿਵਾਈਸ 'ਚ ਇਨ-ਡਿਸਪਲੇਅ ਸੈਂਸਰ ਮਿਲ ਸਕਦਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਹ 5ਜੀ ਸਪੋਰਟ ਨਾਲ ਲਾਂਚ ਹੋਵੇਗਾ। ਨਾਲ ਹੀ ਓਪੋ ਰੈਨੋ 3 ਸਮਾਰਟਫੋਨ 'ਚ ਯੂਜ਼ਰਸ ਨੂੰ ਸਮਾਰਟਫੋਨ ਨੂੰ ਪਾਵਰ ਦੇਣ ਲਈ 4,500 ਐੱਮ.ਏ.ਐੱਚ. ਦੀ ਬੈਟਰੀ ਮਿਲ ਸਕਦੀ ਹੈ, ਜੋ 30W VOOC 4.0 ਫਾਸਟਿੰਗ ਚਾਰਜ ਸਪੋਰਟ ਨਾਲ ਆਵੇਗੀ।


author

Karan Kumar

Content Editor

Related News