Oppo ਨੇ ਲਾਂਚ ਕੀਤਾ 18W ਫਾਸਟ ਚਾਰਜ ਸੁਪੋਰਟ ਵਾਲਾ Power Bank 2

Friday, Aug 21, 2020 - 02:17 AM (IST)

Oppo ਨੇ ਲਾਂਚ ਕੀਤਾ 18W ਫਾਸਟ ਚਾਰਜ ਸੁਪੋਰਟ ਵਾਲਾ Power Bank 2

ਗੈਜੇਟ ਡੈਸਕ– ਓਪੋ ਨੇ 10,000mAh ਦੀ ਬੈਟਰੀ ਸਮਰੱਥਾ ਵਾਲੇ Power Bank 2 ਨੂੰ ਆਖਿਰਕਾਰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਆਮਤੌਰ ’ਤੇ ਲੋਕ ਸਧਾਰਣ ਕੰਪਨੀ ਦੇ ਪਾਰਵ ਬੈਂਕ ਨਾਲ ਓਪੋ ਦੇ ਫੋਨ ਚਾਰਜ ਕਰ ਰਹੇ ਹਨ ਇਸੇ ਲਈ ਕੰਪਨੀ ਨੇ ਖ਼ੁਦ ਦਾ 18 ਵਾਟ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਨ ਵਾਲਾ ਪਾਵਰ ਬੈਂਕ ਲਾਂਚ ਕਰ ਦਿੱਤਾ ਹੈ। ਇਸ ਤੋਂ ਇਲਾਵਾ ਪਾਵਰ ਬੈਂਕ ਨੂੰ 12-ਫੈਕਟਰ ਸੇਫਟੀ ਇੰਸ਼ੋਰੈਂਸ ਦਿੱਤੀ ਗਈ ਹੈ, ਜੋ ਡਿਵਾਈਸ ਨੂੰ ਓਵਰ-ਵੋਲਟੇਜ, ਓਵਰ-ਕਰੰਟ ਅਤੇ ਸ਼ਾਰਟ-ਸਰਕਟ ਤੋਂ ਬਚਾਉਂਦੀ ਹੈ। ਓਪੋ ਪਾਵਰ ਬੈਂਕ 2 ਦੀ ਕੀਮਤ 1,299 ਰੁਪਏ ਹੈ। ਇਸ ਨੂੰ ਤੁਸੀਂ ਈ-ਕਾਮਰਸ ਸਾਈਟ ਫਲਿਪਕਾਰਟ ਤੋਂ ਕਾਲੇ ਅਤੇ ਚਿੱਟੇ ਰੰਗ ’ਚ ਖ਼ਰੀਦ ਸਕਦੇ ਹੋ। 

Oppo Power Bank 2 ਦੇ ਫੀਚਰਜ਼
- Oppo Power Bank 2 ’ਚ ਪਾਵਰ ਬਟਨ ਦੇ ਨਾਲ ਫਰੰਟ ’ਚ ਐੱਲ.ਈ.ਡੀ. ਇੰਡੀਕੇਟਰ ਦਿੱਤਾ ਗਿਆ ਹੈ। ਇਹ 2-in-1 ਚਾਰਜਿੰਗ ਕੇਬਲ ਨੂੰ ਵੀ ਸੁਪੋਰਟ ਕਰਦਾ ਹੈ। ਯਾਨੀ ਤੁਸੀਂ ਇਸ ਨਾਲ ਮਾਈਕ੍ਰੋ-ਯੂ.ਐੱਸ.ਬੀ. ਅਤੇ ਯੂ.ਐੱਸ.ਬੀ. ਟਾਈਪ-ਸੀ ਕੁਨੈਕਟੀਵਿਟੀ ਵਾਲੇ ਡਿਵਾਈਸ ਨੂੰ ਅਸਾਨੀ ਨਾਲ ਚਾਰਜ ਕਰ ਸਕਦੇ ਹੋ।
- ਉਥੇ ਹੀ ਕੰਪਨੀ ਦਾ ਦਾਅਵਾ ਹੈ ਕਿ ਇਹ ਪਾਵਰ ਬੈਂਕ ਚਾਰ ਘੰਟਿਆਂ ’ਚ ਪੂਰਾ ਚਾਰਜ ਹੋ ਜਾਂਦਾ ਹੈ। 
- ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਗਾਹਕਾਂ ਨੂੰ ਇਸ ਪਾਵਰ ਬੈਂਕ ’ਚ ਲੋਅ-ਕਰੰਟ ਚਾਰਜਿੰਗ ਮੋਡ ਮਿਲੇਗਾ, ਜਿਸ ਨਾਲ ਗਾਹਕ ਈਅਰਬਡਸ ਅਤੇ ਹੈੱਡਫੋਨ ਵਰਗੇ ਡਿਵਾਈਸ ਵੀ ਆਸਾਨੀ ਨਾਲ ਚਾਰਜ ਕਰ ਸਕਦੇ ਹਨ। 


author

Rakesh

Content Editor

Related News