3,000 ਰੁਪਏ ਸਸਤਾ ਹੋਇਆ Oppo K1, ਜਾਣੋ ਨਵੀਂ ਕੀਮਤ
Friday, Jan 10, 2020 - 01:31 PM (IST)

ਗੈਜੇਟ ਡੈਸਕ– ਓਪੋ ਕੇ1 ਸਮਾਰਟਫੋਨ ਦੀ ਕੀਮਤ ਘੱਟ ਕਰ ਦਿੱਤੀ ਗਈ ਹੈ। ਓਪੋ ਦੇ ਇਸ ਸਮਾਰਟਫੋਨ ਨੂੰ ਬੀਤੇ ਸਾਲ ਫਰਵਰੀ ’ਚ ਲਾਂਚ ਕੀਤਾ ਗਿਆ ਸੀ। ਇਸ ਨੂੰ ਈ-ਕਾਮਰਸ ਸਾਈਟ ਫਲਿਪਕਾਰਟ ਅਤੇ ਦੇਸ਼ ਭਰ ਦੇ ਰਿਟੇਲ ਸਟੋਰਾਂ ਤੋਂ ਖਰੀਦਿਆ ਜਾ ਸਕਦਾ ਹੈ। ਓਪੋ ਕੇ1 ਵਾਟਰਡ੍ਰੋਪ ਨੋਚ ਦੇ ਨਾਲ ਆਉਂਦਾ ਹੈ ਅਤੇ ਇਹ ਐਸਟ੍ਰਲ ਬਲਿਊ ਅਤੇ ਪਿਯਾਨੋ ਬਲੈਕ ਰੰਗ ’ਚ ਉਪਲੱਬਧ ਹੈ। 25 ਮੈਗਾਪਿਕਸਲ ਦਾ ਸੈਲਫੀ ਕੈਮਰਾ ਓਪੋ ਕੇ1 ਦੀਆਂ ਅਹਿਮ ਖਾਸੀਅਤਾਂ ’ਚੋਂ ਇਕ ਹੈ। ਇਹ ਸਮਾਰਟਫੋਨ ਦੋ ਰੀਅਰ ਕੈਮਰੇ ਅਤੇ 64 ਜੀ.ਬੀ. ਇਨਬਿਲਟ ਸਟੋਰੇਜ ਦੇ ਨਾਲ ਆਉਂਦਾ ਹੈ।
Oppo K1 ਦੀ ਭਾਰਤ ’ਚ ਕੀਮਤ
ਓਪੋ ਕੇ1 ਦੀ ਕੀਮਤ ਹੁਣ 13,990 ਰੁਪਏ ਹੋ ਗਈ ਹੈ। ਕਟੌਤੀ 3,000 ਰੁਪਏ ਦੀ ਹੈ। ਦੱਸ ਦੇਈਏ ਕਿ Oppo K1 ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਨੂੰ 16,990 ਰੁਪਏ ’ਚ ਲਾਂਚ ਕੀਤਾ ਗਿਆ ਸੀ।
ਫੀਚਰਜ਼
ਓਪੋ ਕੇ1 ਆਊਟ ਆਫ ਬਾਕਸ ਐਂਡਰਾਇਡ 8.1 ਓਰੀਓ ’ਤੇ ਆਧਾਰਿਤ ਕਲਰ ਓ.ਐੱਸ. 5.2 ’ਤੇ ਚੱਲੇਗਾ। ਸਮਾਰਟਫੋਨ ’ਚ 6.4 ਇੰਚ ਦੀ ਫੁਲ-ਐੱਚ.ਡੀ. (1080x2340 ਪਿਕਸਲ) ਡਿਸਪਲੇਅ ਹੈ। ਹੈਂਡਸੈੱਟ ’ਚ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 660 ਪ੍ਰੋਸੈਸਰ ਦਾ ਇਸਤੇਮਾਲ ਹੋਇਆ ਹੈ ਜਿਸ ਦੀ ਸਪੀਡ 2.2 ਗੀਗਾਹਰਟਜ਼ ਹੈ। ਫੋਟੋਗ੍ਰਾਫੀ ਲਈ ਫੋਨ ’ਚ ਰੀਅਰ ’ਤੇ ਡਿਊਲ ਕੈਮਰਾ ਸੈੱਟਅਪ ਹੈ। ਪ੍ਰਾਈਮਰੀ ਸੈਂਸਟ 16 ਮੈਗਾਪਿਕਸਲ ਦਾ ਅਤੇ ਸੈਕੇਂਡਰੀ ਸੈਂਸਰ 2 ਮੈਗਾਪਿਕਸਲ ਦਾ ਹੈ। ਫਰੰਟ ਕੈਮਰਾ 25 ਮੈਗਾਪਿਕਸਲ ਦਾ ਹੈ।
ਕੁਨੈਕਟੀਵਿਟੀ ਫੀਚਰ ’ਚ 4ਜੀ ਵੀ.ਓ.ਐੱਲ.ਟੀ.ਈ., ਵਾਈ-ਫਾਈ 802.11 ਏ/ਬੀ/ਜੀ/ਐੱਨ/ਏਸੀ, ਬਲੂਟੁੱਥ 5.0, ਜੀ.ਪੀ.ਐੱਸ./ਏ-ਜੀ.ਪੀ.ਐੱਸ. ਅਤੇ ਗਲੋਨਾਸ ਸ਼ਾਮਲ ਹਨ। ਸਮਾਰਟਫੋਨ ’ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਅਤੇ ਪਿਛਲੇ ਹਿੱਸੇ ’ਤੇ 3ਜੀ ਗਲਾਸ। ਫੋਨ ਨੂੰ ਪਾਵਰ ਦੇਣ ਲਈ 3,600mAh ਦੀ ਬੈਟਰੀ ਹੈ।