6 ਫਰਵਰੀ ਨੂੰ ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਨਾਲ Oppo K1 ਭਾਰਤ 'ਚ ਹੋਵੇਗਾ ਲਾਂਚ

02/02/2019 4:24:09 PM

ਗੈਜੇਟ ਡੈਸਕ- ਓਪੋ ਕੇ1 ਨੂੰ ਭਾਰਤ 'ਚ 6 ਫਰਵਰੀ ਨੂੰ ਲਾਂਚ ਕੀਤਾ ਜਾਵੇਗਾ। ਕੁਝ ਦਿਨ ਪਹਿਲਾਂ ਟੀਜ਼ਰ ਪੋਸਟ ਕਰਨ ਤੋਂ ਬਾਅਦ ਹੁਣ Flipkart ਨੇ ਲਾਂਚ ਦੀ ਪੁਸ਼ਟੀ ਕਰ ਦਿੱਤੀ ਹੈ। ਯਾਦ ਰਹੇ ਕਿ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵਾਲੇ Oppo K1 ਨੂੰ ਗੁਜ਼ਰੇ ਸਾਲ ਅਕਤੂਬਰ 'ਚ ਚੀਨ ਵਿੱਚ ਲਾਂਚ ਕੀਤਾ ਗਿਆ ਸੀ। ਇਹ ਕੁਆਲਕਾਮ ਸਨੈਪਡ੍ਰੈਗਨ 660 ਪ੍ਰੋਸੈਸਰ ਤੇ 6 ਜੀ. ਬੀ. ਤੱਕ ਰੈਮ ਦੇ ਨਾਲ ਆਉਂਦਾ ਹੈ। Oppo ਦੇ ਇਸ ਫੋਨ 'ਚ 25 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਓਪੋ ਕੇ1 ਨੂੰ 20,000 ਰੁਪਏ ਦੇ ਪ੍ਰਾਈਸ ਸੈਗਮੈਂਟ ਦੇ ਹੋਰ ਫੋਨਜ਼ ਤੋਂ ਚੁਣੌਤੀ ਮਿਲੇਗੀ।

Flipkart 'ਤੇ ਲਾਈਵ ਕੀਤੇ ਗਏ ਮਾਇਕ੍ਰੋਸਾਈਟ ਵਲੋਂ ਸਪੱਸ਼ਟ ਹੋ ਗਿਆ ਹੈ ਕਿ Oppo K1 ਅਗਲੇ ਹਫਤੇ ਭਾਰਤੀ ਮਾਰਕੀਟ 'ਚ ਕਦਮ ਰੱਖੇਗਾ। ਫੋਨ ਨੂੰ 6 ਫਰਵਰੀ ਨੂੰ ਦੁਪਹਿਰ 12 ਵਜੇ ਲਾਂਚ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਫਲਿੱਪਕਾਰਟ 'ਤੇ ਓਪੋ ਕੇ1 ਲਈ ਜਾਰੀ ਕੀਤੇ ਗਏ ਟੀਜ਼ਰ 'ਚ ਇਨ-ਡਿਸਪਲੇਅ ਫਿੰਗਰਪਿਰੰਟ ਸੈਂਸਰ ਤੇ ਪਹਿਲਕਾਰ ਕੀਮਤ ਦਾ ਜ਼ਿਕਰ ਸੀ। 

Oppo K1 ਦੀ ਭਾਰਤ 'ਚ ਅਨੁਮਾਨਤ ਕੀਮਤ
ਓਪੋ ਕੇ1 ਦੀ ਕੀਮਤ ਦਾ ਐਲਾਨ ਅਜੇ ਆਧਿਕਾਰਿਕ ਤੌਰ 'ਤੇ ਨਹੀਂ ਹੋਇਆ ਹੈ। ਚੀਨੀ ਮਾਰਕੀਟ 'ਚ Oppo K1 ਦੀ ਕੀਮਤ 1,599 ਚੀਨੀ ਯੂਆਨ (ਕਰੀਬ 16,900 ਰੁਪਏ) ਹੈ। ਇਹ ਮੁੱਲ 4 ਜੀ. ਬੀ ਰੈਮ/64 ਜੀ. ਬੀ ਇਨਬਿਲਟ ਸਟੋਰੇਜ ਦੀ ਹੈ। ਇਸ ਫੋਨ ਦੇ 6 ਜੀ. ਬੀ ਰੈਮ ਤੇ 64 ਜੀ. ਬੀ ਸਟੋਰੇਜ ਵੇਰੀਐਂਟ ਨੂੰ 1,799 ਚੀਨੀ ਯੂਆਨ (ਕਰੀਬ 19,000 ਰੁਪਏ) 'ਚ ਵੇਚਿਆ ਜਾਂਦਾ ਹੈ। ਭਾਰਤ 'ਚ ਵੀ ਕੀਮਤ ਇਸ ਦੇ ਕਰੀਬ ਕਰੀਬ ਰਹਿਣ ਦੀ ਉਮੀਦ ਹੈ।PunjabKesariOppo K1 ਸਪੈਸੀਫਿਕੇਸ਼ਨ
ਓਪੋ ਕੇ1 ਆਊਟ ਆਫ ਬਾਕਸ ਐਂਡ੍ਰਾਇਡ 8.1 ਓਰੀਓ 'ਤੇ ਅਧਾਰਿਤ ਕਲਰ. ਓ. ਐੱਸ 5.2 'ਤੇ ਚੱਲੇਗਾ। ਸਮਾਰਟਫੋਨ 'ਚ 6.4 ਇੰਚ ਦੀ ਫੁੱਲ-ਐੱਚ. ਡੀ+ (1080x2340 ਪਿਕਸਲ) ਡਿਸਪਲੇਅ ਹੋਵੇਗੀ, 19.5:9 ਆਸਪੈਕਟ ਰੇਸ਼ਿਓ ਦੇ ਨਾਲ। ਇਸ ਦੇ ਬਾਰੇ 'ਚ 91 ਫ਼ੀਸਦੀ ਸਕਰੀਨ ਟੂ ਬਾਡੀ ਰੇਸ਼ਿਓ ਹੋਣ ਦਾ ਦਾਅਵਾ ਕੀਤਾ ਗਿਆ ਹੈ। ਹੈਂਡਸੈੱਟ 'ਚ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 660 ਪ੍ਰੋਸੈਸਰ ਦਾ ਇਸਤੇਮਾਲ ਹੋਇਆ ਹੈ ਜਿਸ ਦੀ ਸਪੀਡ 2.2 ਗੀਗਾਹਰਟਜ ਹੈ। ਓਪੋ ਕੇ1 'ਚ 4 ਜੀ.ਬੀ. ਰੈਮ ਤੇ 6 ਜੀ.ਬੀ ਰੈਮ ਦਾ ਆਪਸ਼ਨ ਹੋਵੇਗਾ। 

Oppo K1 'ਚ ਪਿਛਲੇ ਹਿੱਸੇ 'ਤੇ ਡਿਊਲ ਕੈਮਰਾ ਸੈੱਟਅਪ ਹੈ। ਪ੍ਰਾਇਮਰੀ ਸੈਂਸਰ 16 ਮੈਗਾਪਿਕਸਲ ਦਾ ਹੈ ਤੇ ਸਕੈਂਡਰੀ ਸੈਂਸਰ 2 ਮੈਗਾਪਿਕਸਲ ਦਾ। ਫਰੰਟ ਪੈਨਲ 'ਤੇ 25 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਇਸ ਫੋਨ ਦੀ ਇਨਬਿਲਟ ਸਟੋਰੇਜ 64 ਜੀ. ਬੀ. ਹੈ। ਜ਼ਰੂਰਤ ਪੈਣ 'ਤੇ 256 ਜੀ. ਬੀ ਤੱਕ ਦਾ ਮਾਈਕ੍ਰੋ ਐੱਸ. ਡੀ. ਕਾਰਡ ਇਸਤੇਮਾਲ ਕਰਣਾ ਸੰਭਵ ਹੈ। ਕੁਨੈੱਕਟੀਵਿਟੀ ਫੀਚਰ 'ਚ 4ਜੀ ਵੀ. ਓ. ਐਲ. ਟੀ. ਈ, ਵਾਈ-ਫਾਈ 802.11 ਏ/ਬੀ/ਜੀ/ਐੱਨ/ਏ. ਸੀ, ਬਲੂਟੁੱਥ 5.0, ਜੀ. ਪੀ. ਐੱਸ/ਏ-ਜੀ. ਪੀ. ਐੱਸ ਤੇ ਗਲੋਨਾਸ ਸ਼ਾਮਲ ਹਨ।


Related News