Oppo ਦੇ ਸਭ ਤੋਂ ਸਸਤੇ ਈਅਰਬਡਸ ਭਾਰਤ ’ਚ ਲਾਂਚ, 24 ਘੰਟਿਆਂ ਤਕ ਚੱਲੇਗੀ ਬੈਟਰੀ

Wednesday, Sep 08, 2021 - 02:25 PM (IST)

Oppo ਦੇ ਸਭ ਤੋਂ ਸਸਤੇ ਈਅਰਬਡਸ ਭਾਰਤ ’ਚ ਲਾਂਚ, 24 ਘੰਟਿਆਂ ਤਕ ਚੱਲੇਗੀ ਬੈਟਰੀ

ਗੈਜੇਟ ਡੈਸਕ– ਓਪੋ ਇੰਡੀਆ ਨੇ ਭਾਰਤੀ ਬਾਜ਼ਾਰ ’ਚ ਆਪਣੇ ਨਵੇਂ ਅਤੇ ਕਿਫਾਇਤੀ ਈਅਰਬਡਸ Oppo Enco Buds ਲਾਂਚ ਕੀਤੇ ਹਨ। ਓਪੋ ਏਂਕੋ ਬਡਸ ਦੇ ਨਾਲ 24 ਘੰਟਿਆਂ ਦੇ ਬੈਟਰੀ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਇਸ ਵਿਚ ਏ.ਏ.ਸੀ. ਕੋਡੇਕ ਅਤੇ ਨੌਇਜ਼ ਕੈਂਸਿਲੇਸ਼ਨ ਵਰਗੇ ਫੀਚਰਜ਼ ਵੀ ਹਨ। Oppo Enco Buds ਉਨ੍ਹਾਂ ਲਈ ਪਰਫੈਕਟ ਹੈ ਜੋ ਪਹਿਲੀ ਵਾਰ ਵਾਇਰਲੈੱਸ ਈਅਰਬਡਸ ਖਰੀਦਣਾ ਚਾਹੁੰਦੇ ਹਨ। 

Oppo Enco Buds ਦੀ ਕੀਮਤ
Oppo Enco Buds ਦੀ ਕੀਮਤ 1,999 ਰੁਪਏ ਰੱਖੀ ਗਈ ਹੈ, ਹਾਲਾਂਕਿ ਫਲਿਪਕਾਰਟ ਤੋਂ ਇਸ ਨੂੰ ਲਾਂਚਿੰਗ ਆਫਰ ਤਹਿਤ 14 ਸਤੰਬਰ ਤੋਂ 1,799 ਰੁਪਏ ’ਚ ਖਰੀਦਿਆ ਜਾ ਸਕੇਗਾ। ਇਹ ਆਫਰ 16 ਸਤੰਬਰ ਤਕ ਰਹੇਗਾ। 

Oppo Enco Buds ਦੀਆਂ ਖੂਬੀਆਂ
ਓਪੋ ਨੇ Oppo Enco Buds ਨੂੰ ਲੈ ਕੇ ਕ੍ਰਿਸਟਲ ਕਲੀਅਰ, ਕੰਸਰਟ ਆਡੀਓ ਦਾ ਵਾਅਦਾ ਕੀਤਾ ਹੈ। ਚਾਰਜਿੰਗ ਕੇਸ ਨਾਲ ਇਹ ਬਡਸ 24 ਘੰਟਿਆਂ ਦਾ ਬੈਕਅਪ ਦਿੰਦੇ ਹਨ। ਉਥੇ ਹੀ ਹਰੇਕ ਬਡਸ ਨੂੰ ਲੈ ਕੇ 6 ਘੰਟਿਆਂ ਦੇ ਬੈਕਅਪ ਦਾ ਦਾਅਵਾ ਹੈ। ਇਸ ਦੇ ਚਾਰਜਿੰਗ ਕੇਸ ’ਚ 400mAh ਦੀ ਬੈਟਰੀ ਹੈ ਜਦਕਿ ਈਅਰਬਡਸ ’ਚ 40mAh ਦੀ ਬੈਟਰੀ ਹੈ। 

Oppo Enco Buds ਦੇ ਨਾਲ ਨੌਇਜ਼ ਰਿਡਕਸ਼ਨ ਫੀਚਰ ਵੀ ਹੈ ਜੋ ਕਿ ਬਿਹਤਰ ਕਾਲਿੰਗ ਅਨੁਭਵ ਲਈ ਹੈ। ਗੇਮਿੰਗ ਲਈ ਇਸ ਦੇ ਨਾਲ ਲੋ-ਲੇਟੈਂਸੀ ਮੋਡ ਵੀ ਮਿਲੇਗਾ। ਕੁਨੈਕਟੀਵਿਟੀ ਲਈ ਇਸ ਵਿਚ ਬਲੂਟੁੱਥ 5.2 ਮਿਲੇਗਾ। Oppo Enco Buds 8mm ਦੇ ਡਾਇਨਾਮਿਕ ਡ੍ਰਾਈਵਰ ਨਾਲ ਆਉਂਦੇ ਹਨ। ਇਸ ਦੇ ਨਾਲ ਏ.ਏ.ਸੀ. ਕੋਡੇਕ ਵੀ ਹੈ। ਈਅਰਬਡਸ ਨੂੰ ਵਾਟਰ ਰੈਸਿਸਟੈਂਟ ਲਈ IP54 ਦੀ ਰੇਟਿੰਗ ਮਿਲੀ ਹੈ। ਇਹ ਈਅਰਬਡਸ ਓਪਨ ਅਪ ਆਟੋ ਕੁਨੈਕਸ਼ਨ ਫੀਚਰ ਨਾਲ ਆਉਂਦਾ ਹੈ। ਇਸ ਨੂੰ Hey Melody ਐਪ ਨਾਲ ਵੀ ਕੁਨੈਕਟ ਕੀਤਾ ਜਾ ਸਕਦਾ ਹੈ। 


author

Rakesh

Content Editor

Related News