MWC 2022: Oppo ਨੇ ਬਣਾਇਆ ਰਿਕਾਰਡ, ਸਿਰਫ਼ 9 ਮਿੰਟਾਂ ’ਚ ਇਸ ਚਾਰਜਰ ਨਾਲ ਪੂਰੀ ਚਾਰਜ ਹੋ ਗਈ ਬੈਟਰੀ

Tuesday, Mar 01, 2022 - 01:57 PM (IST)

ਗੈਜੇਟ ਡੈਸਕ– ਮੋਬਾਇਲ ਵਰਲਡ ਕਾਂਗਰਸ 2022 ’ਚ ਓਪੋ ਨੇ ਦੁਨੀਆ ਦਾ ਸਭ ਤੋਂ ਫਾਸਟ ਚਾਰਜਰ ਵਿਖਾਇਆ ਹੈ। ਓਪੋ ਨੇ ਡੈਮੋ ਦੌਰਾਨ 4500mAh ਦੀ ਬੈਟਰੀ ਵਾਲੇ ਫੋਨ ਨੂੰ ਸਿਰਫ਼ 9 ਮਿੰਟਾਂ ’ਚ ਪੂਰਾ ਚਾਰਜ ਕਰਕੇ ਇਤਿਹਾਸ ਰਚ ਦਿੱਤਾ ਹੈ। ਸ਼ਾਓਮੀ ਕੋਲ 120W ਦਾ ਚਾਰਜਰ ਹੈ ਜਿਸਨੂੰ ਲੈ ਕੇ 17 ਮਿੰਟਾਂ ’ਚ ਬੈਟਰੀ ਪੂਰੀ ਚਾਰਜ ਕਰਨ ਦਾ ਦਾਅਵਾ ਹੈ। ਇਸਤੋਂ ਪਹਿਲਾਂ ਮੋਬਾਇਲ ਵਰਲਡ ਕਾਂਗਰਸ ’ਚ ਹੀ ਰੀਅਲਮੀ ਨੇ 150W SUPERVOOC ਚਾਰਜਿੰਗ ਪੇਸ਼ ਕੀਤੀ ਹੈ ਜਿਸਨੂੰ ਲੈ ਕੇ ਦਾਅਵਾ ਹੈ ਕਿ ਸਿਰਫ਼ 5 ਮਿੰਟਾਂ ’ਚ ਫੋਨ ਦੀ ਬੈਟਰੀ 50 ਫ਼ੀਸਦੀ ਤਕ ਚਾਰਜ ਹੋ ਜਾਵੇਗੀ।

ਓਪੋ ਨੇ 240W SUPERVOOC ਚਾਰਜਰ ਨਾਲ ਰਚਿਆ ਇਤਾਹਸ

PunjabKesari
ਓਪੋ ਨੇ ਡੈਮੋ ਦੌਰਾਨ ਆਪਣੇ 240W ਦੇ ਚਾਰਜਰ ਨਾਲ 4500mAh ਦੀ ਬੈਟਰੀ ਵਾਲੇ ਫੋਨ ਨੂੰ ਸਿਰਫ਼ 9 ਮਿੰਟਾਂ ’ਚ 1 ਫ਼ੀਸਦੀ ਤੋਂ 100 ਫਡੀਸਦੀ ਤਕ ਚਾਰਜ ਕਰਕੇ ਵਿਖਾਇਆ। ਓਪੋ ਨੇ 2014 ’ਚ VOOC flash ਚਾਰਜ ਨੂੰ ਪੇਸ਼ ਕੀਤਾ ਸੀ। ਓਪੋ ਦਾ ਕਹਿਣਾ ਹੈ ਕਿ ਇਹ ਫਾਸਟ ਚਾਰਜਿੰਗ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਨਾਲ ਫੋਨ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਅਤੇ ਨਾ ਹੀ ਚਾਰਜਿੰਗ ਦੌਰਾਨ ਫੋਨ ਗਰਮ ਹੋਵੇਗਾ।

 

ਨਵੀਂ ਚਾਰਜਿੰਗ ਤਕਨੀਕ ਦੇ ਨਾਲ ਓਪੋ ਦੀ ਨਵੀਂ ‘Battery Health Engine’ ਦਾ ਵੀ ਸਪੋਰਟ ਹੈ। ਇਸ ਚਾਰਜਰ ’ਚ ਸਮਾਰਟ ਬੈਟਰੀ ਹੈਲਥ ਐਲਗੋਰਿਦਮ ਅਤੇ ਬੈਟਰੀ ਹੀਲਿੰਗ ਤਕਨੀਕ ਦੋਵਾਂ ਦਾ ਇਸਤੇਮਾਲ ਹੋਇਆ ਹੈ। ਇਨ੍ਹਾਂ ’ਚੋਂ ਸਮਾਰਟ ਬੈਟਰੀ ਹੈਲਥ ਐਲਗੋਰਿਦਮ ਰੀਅਲ ਟਾਈਮ ’ਚ ਬੈਟਰੀ ਦੇ ਇਲੈਕਟਰਿਕ ਪੋਟੈਂਸ਼ੀਅਲ ਨੂੰ ਟ੍ਰੈਕ ਕਰਦਾ ਹੈ। ਦੂਜੇ ਪਾਸੇ ਬੈਟਰੀ ਹੀਲਿੰਗ ਤਕਨੀਕ ਬੈਟਰੀ ਦੇ ਅੰਦਰੂਨੀ ਹਿੱਸੇ ਨੂੰ ਆਪਟੀਮਾਈਜ਼ ਕਰਦੀ ਹੈ।


Rakesh

Content Editor

Related News