50MP ਕੈਮਰੇ ਨਾਲ ਲਾਂਚ ਹੋਇਆ Oppo A57s, ਜਾਣੋ ਕੀਮਤ ਤੇ ਫੀਚਰਜ਼
Tuesday, Aug 30, 2022 - 05:34 PM (IST)
ਗੈਜੇਟ ਡੈਸਕ– ਸਮਾਰਟਫੋਨ ਬ੍ਰਾਂਡ ਓਪੋ ਨੇ ਆਪਣੇ ਨਵੇਂ ਬਜਟ ਸਮਾਰਟਫੋਨ Oppo A57s ਨੂੰ ਲਾਂਚ ਕਰ ਦਿੱਤਾ ਹੈ। ਹਾਲਾਂਕਿ, ਫੋਨ ਨੂੰ ਯੂਰਪੀ ਬਾਜ਼ਾਰ ਲਈ ਪੇਸ਼ ਕੀਤਾ ਗਿਆ ਹੈ। ਇਸ ਫੋਨ ਨੂੰ 2022 ’ਚ ਭਾਰਤ ’ਚ ਪੇਸ਼ ਕੀਤੇ ਗਏ Oppo A57 ਸਮਾਰਟਫੋਨ ਵਰਗੇ ਹੀ ਫੀਚਰਜ਼ ’ਚ ਪੇਸ਼ ਕੀਤਾ ਗਿਆ ਹੈ, ਹਾਲਾਂਕਿ ਇਨ੍ਹਾਂ ਦੋਵਾਂ ਫੋਨ ’ਚ ਥੋੜਾ ਫਰਕ ਵੀ ਹੈ। Oppo A57s ’ਚ 50 ਮੈਗਾਪਿਕਸਲ ਡਿਊਲ ਰੀਅਰ ਕੈਮਰਾ ਸੈੱਟਅਪ ਅਤੇ 5000mAh ਦੀ ਬੈਟਰੀ ਦਿੱਤੀ ਗਈ ਹੈ।
Oppo A57s ਦੀ ਕੀਮਤ
Oppo A57s ਨੂੰ ਸਕਾਈ ਬਲਿਊ ਅਤੇ ਸਟੈਰੀ ਬਲੈਕ ਰੰਗ ’ਚ ਪੇਸ਼ ਕੀਤਾ ਗਿਆ ਹੈ। ਫੋਨ ਦੀ ਕੀਮਤ ਨੂੰ ਲੈ ਕੇ ਕੰਪਨੀ ਨੇ ਅਜੇ ਤਕ ਕੋਈ ਖੁਲਾਸਾ ਨਹੀਂ ਕੀਤਾ ਪਰ ਇਸ ਫੋਨ ਦੀ ਕੀਮਤ ਭਾਰਤ ’ਚ ਪੇਸ਼ ਕੀਤੇ ਗਏ Oppo A57 ਸਮਾਰਟਫੋਨ ਜਿੰਨੀ ਹੋਣ ਦੀ ਉਮੀਦ ਹੈ। ਫੋਨ ਨੂੰ ਭਾਰਤ ’ਚ 13,999 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਪੇਸ਼ ਕੀਤਾ ਗਿਆ ਸੀ।
Oppo A57s ਦੇ ਫੀਚਰਜ਼
Oppo A57s ’ਚ 6.56 ਇੰਚ ਦੀ ਐੱਚ.ਡੀ. ਪਲੱਸ IPC LCD ਡਿਸਪਲੇਅ ਦਿੱਤੀ ਗਈ ਹੈ, ਜੋ 1612x720 ਪਿਕਸਲ ਰੈਜ਼ੋਲਿਊਸ਼ਨ ਅਤੇ 600 ਨਿਟਸ ਤਕ ਪੀਕ ਬ੍ਰਾਈਟਨੈੱਸ ਦੇ ਨਾਲ ਆਉਂਦੀ ਹੈ। ਫੋਨ ’ਚ ਆਕਟਾਕੋਰ ਮੀਡੀਆਟੈੱਕ ਹੀਲਿਓ ਜੀ35 ਪ੍ਰੋਸੈਸਰ ਅਤੇ 4 ਜੀ.ਬੀ. ਦੀ ਸਟੋਰੇਜ ਦਾ ਸਪੋਰਟ ਦਿੱਤਾ ਗਿਆ ਹੈ।
ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ ਜਿਸ ਵਿਚ 50 ਮੈਗਾਪਿਕਸਲ ਦਾ ਪ੍ਰਾਈਮਰੀ ਲੈੱਨਜ਼ ਹੈ। ਇਸਤੋਂ ਇਲਾਵਾ 2 ਮੈਗਾਪਿਕਸਲ ਦਾ ਮੋਨੋ ਕੈਮਰਾ ਸੈਂਸਰ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ’ਚ 8 ਮੈਗਾਪਿਕਸਲ ਦਾ ਸੈਂਸਰ ਮਿਲਦਾ ਹੈ।
ਫੋਨ ’ਚ 5000mAh ਦੀ ਬੈਟਰੀ ਦਿੱਤੀ ਗਈ ਹੈ, ਜੋ 33 ਵਾਟ ਸੂਪਰ ਵੂਕ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ। ਕੁਨੈਕਟੀਵਿਟੀ ਲਈ ਫੋਨ ’ਚ 4ਜੀ, ਵਾਈ-ਫਾਈ, ਬਲੂਟੁੱਥ v5.3, ਐੱਨ.ਐੱਫ.ਸੀ., ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ 3.5mm ਹੈੱਡਫੋਨ ਜੈੱਕ ਦਾ ਸਪੋਰਟ ਦਿੱਤਾ ਗਿਆ ਹੈ। ਨਾਲ ਹੀ ਫੋਨ ’ਚ ਸਕਿਓਰਿਟੀ ਲਈ ਫਿੰਗਰਪ੍ਰਿੰਟ ਸੈਂਸਰ ਅਤੇ ਫੇਸ ਰਿਕੋਗਨਾਈਜੇਸ਼ਨ ਸੈਂਸਰ ਵੀ ਦਿੱਤਾ ਗਿਆ ਹੈ।